ਨਵੰਬਰ ਮਹੀਨੇ ‘ਚ ਇੰਨੇ ਦਿਨ ਬੰਦ ਰਹਿਣਗੇ ਸਕੂਲ

ਅਕਤੂਬਰ ਮਹੀਨੇ ਦਾ ਅੱਧੇ ਤੋਂ ਜ਼ਿਆਦਾ ਬੀਤ ਚੁੱਕਾ ਹੈ। ਨਵੰਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਨਵੰਬਰ ਦਾ ਮਹੀਨਾ ਸ਼ੁਰੂ ਹੁੰਦੇ ਹੀ ਪੰਜਾਬ ਅਤੇ ਦੇਸ਼ ਦੇ ਬਾਰੀ ਰਾਜਾਂ ਵਿਚ ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਇਹਨਾਂ ਛੁੱਟੀਆਂ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਹੋਣ ਵਾਲਾ ਹੈ, ਕਿਉਂਕਿ ਦਫ਼ਤਰਾਂ ਅਤੇ ਹੋਰ ਅਦਾਰਿਆਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਛੁੱਟੀਆਂ ਸਿਰਫ਼ ਖ਼ਾਸ ਹੀ ਹੁੰਦੀਆਂ ਹਨ। ਨਵੰਬਰ ਮਹੀਨੇ ਵਿੱਚ ਕਿਹੜੀਆਂ ਛੁੱਟੀਆਂ ਹੋਣ ਵਾਲੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ…

ਦੱਸ ਦੇਈਏ ਕਿ ਦੀਵਾਲੀ ਦਾ ਤਿਉਹਾਰ ਇਕ ਨਵੰਬਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਕਾਰਨ ਉਸ ਦਿਨ ਦੀ ਪੰਜਾਬ, ਦੇਸ਼ ਸਣੇ ਪੂਰੀ ਦੁਨੀਆ ਵਿਚ ਸਰਕਾਰੀ ਛੁੱਟੀ ਹੈ।
. ਦੀਵਾਲੀ ਦੇ ਤਿਉਹਾਰ ਤੋਂ ਬਾਅਦ ਗੋਵਰਧਨ ਪੂਜਾ ਕੀਤੀ ਜਾਂਦੀ ਹੈ, ਜੋ 2 ਨਵੰਬਰ ਨੂੰ ਹੈ। ਪੰਜਾਬ ਵਿਚ ਦੀਵਾਲੀ ਤੋਂ ਬਾਅਦ ਵਿਸ਼ਵਕਰਮਾ ਦਿਵਸ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਦੀ ਛੁੱਟੀ ਹੁੰਦੀ ਹੈ।
. 3 ਨਵੰਬਰ 2024 (ਐਤਵਾਰ) ਨੂੰ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਭੈਣਾਂ ਆਪਣੇ ਭਰਾਵਾਂ ਨੂੰ ਤਿਲਕ ਲਗਾ ਕੇ ਉਨ੍ਹਾਂ ਨੂੰ ਮਠਿਆਈਆਂ ਖਵਾਉਂਦੀਆਂ ਹਨ। ਇਸ ਦਿਨ ਐਤਵਾਰ ਹੋਣ ਕਾਰਨ ਹਰ ਪਾਸੇ ਹਫ਼ਤਾਵਾਰੀ ਛੁੱਟੀ ਰਹੇਗੀ।

ਇਸ ਦੇ ਨਾਲ ਹੀ 3 ਨਵੰਬਰ 2024 ਨੂੰ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂਗੱਦੀ ਦਿਵਸ ਦੀ ਛੁੱਟੀ ਹੋਵੇਗੀ।
. 7 ਨਵੰਬਰ 2024 ਦਿਨ ਵੀਰਵਾਰ ਨੂੰ ਦੇਸ਼ ਵਿਚ ਛਠ ਪੂਜਾ ਦੇ ਤਿਉਹਾਰ ਦੀ ਛੁੱਟੀ ਹੋਵੇਗੀ।
. 12 ਨਵੰਬਰ ਨੂੰ ਸੰਤ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਰਾਖਵੀਂ ਛੁੱਟੀ ਮਿਲੇਗੀ।
. 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਵੇਗਾ, ਜਿਸ ਦੀ ਬਹੁਤ ਸਾਰੇ ਸਕੂਲਾਂ ਵਿਚ ਛੁੱਟੀ ਹੁੰਦੀ ਹੈ।
. ਪੰਜਾਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 15 ਨਵੰਬਰ 2024 ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ, ਜਿਸ ਦੀ ਸਾਰੇ ਸਕੂਲਾਂ ਵਿਚ ਛੁੱਟੀ ਹੋਵੇਗੀ।
. 16 ਨਵੰਬਰ 2024 ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ, ਜਿਸ ਦਿਨ ਸਾਰੇ ਸਕੂਲ ਬੰਦ ਰਹਿਣਗੇ।