ਕੈਨੇਡਾ ਦੇ ਇਸ ਥਾਂ ‘ਚ ਸਿਰਫ਼ 10 ਡਾਲਰ ‘ਚ ਘਰ

ਕੈਨੇਡਾ ਦੇ ਸ਼ਹਿਰ ਓਂਟਾਰੀਓ ਦੇ ਉੱਤਰ ‘ਚ ਸਥਿਤ ਇਕ ਕਸਬੇ ‘ਚ ਲੋਕ ਨਵੇਂ ਸਾਲ ਮੌਕੇ ਸਿਰਫ਼ 10 ਡਾਲਰ ‘ਚ ਆਪਣਾ ਘਰ ਲੈ ਸਕਣਗੇ। ਉੱਤਰੀ ਟੋਰਾਂਟੋ ‘ਚ ਲਗਭਗ 7 ਘੰਟੇ ਦੀ ਦੂਰੀ ‘ਤੇ ਸਥਿਤ ਕੋਚਰੇਨ ਦੀ ਨਗਰਪਾਲਿਕਾ ਘਰ ਬਣਾਉਣ ਲਈ ਸਿਰਫ਼ 10 ਡਾਲਰ ‘ਚ ਪਲਾਟ ਦੇਣ ਦੀ ਪੇਸ਼ਕਸ਼ ਕਰ ਰਹੀ ਹੈ।

ਇਹ ਫ਼ੈਸਲਾ ਓਂਟਾਰੀਓ ਨਗਰਪਾਲਿਕਾ ਦੀ ਬੈਠਕ ‘ਚ ਲਿਆ ਗਿਆ ਸੀ। ਇਸ ਯੋਜਨਾ ਤੋਂ ਇਲਾਵਾ 50 ਹਜ਼ਾਰ ਡਾਲਰ ਤੱਕ ‘ਚ ਵਿਕਣ ਵਾਲੇ ਪਲਾਟਾਂ ‘ਤੇ ਵੀ 5 ਸਾਲਾਂ ਤੱਕ ਪ੍ਰਾਪਰਟੀ ਟੈਕਸ ਨਹੀਂ ਲਿਆ ਜਾਵੇਗਾ।ਕੋਚਰੇਨ ਦੇ ਮੇਅਰ ਪੀਟਰ ਪੋਲਿਟਿਸ ਮੁਤਾਬਕ ਇਸ ਯੋਜਨਾ ‘ਚ ਲੋਕ ਕਾਫ਼ੀ ਉਤਸਾਹ ਦਿਖਾ ਰਹੇ ਹਨ ਤੇ ਹਿਣ ਤੱਕ ਪੰਜ ਹਜ਼ਾਰ ਦੇ ਕਰੀਬ ਲੋਕਾਂ ਨੇ ਇਸ ‘ਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਲੋਕਾਂ ਨੂੰ ਵੀ ਦੱਸਿਆ ਕਿ ਕੋਚਰੇਨ ਛੋਟਾ ਕਸਬਾ ਹੋਣ ਅਤੇ ਘੱਟ ਆਬਾਦੀ ਕਾਰਨ ਇਹ ਯੋਜਨਾ ਨਹੀਂ ਲਿਆਂਦੀ ਗਈ, ਤਾਂ ਜੋ ਲੋਕ ਇੱਥੇ ਆ ਕੇ ਵਸਣ ਅਤੇ ਇੱਥੋਂ ਦੀ ਆਬਾਦੀ ‘ਚ ਵਾਧਾ ਹੋ ਸਕੇ। ਸਗੋਂ ਇਹ ਇਲਾਕਾ ਬਹੁਤ ਹੀ ਸ਼ਾਂਤਮਈ, ਖੂਬਸੂਰਤ ਇਲਾਕਾ ਹੈ ਤੇ ਬਰਫੀਲੇ ਰਿੱਛਾਂ ਦਾ ਨਿਵਾਸ ਸਥਾਨ ਹੈ।