ਭਾਰਤ ਵੱਲੋਂ ਅਗਲੇ ਹੁਕਮਾਂ ਤੱਕ ਵੀਜ਼ਾ ਬੈਨ ਕਰਨ ਦੇ ਫੈਸਲੇ ਦਾ ਸਭ ਤੋਂ ਵੱਧ ਅਸਰ ਪੰਜਾਬ ‘ਤੇ ਪਵੇਗਾ। ਪੰਜਾਬ ਤੋਂ ਲੱਖਾਂ ਲੋਕ ਨਾਗਰਿਕਤਾ ਲੈ ਕੇ ਕੈਨੇਡਾ ਵਿੱਚ ਵਸ ਗਏ ਹਨ। ਸਥਿਤੀ ਇਹ ਹੈ ਕਿ ਕੈਨੇਡਾ ਦੀ ਨਾਗਰਿਕਤਾ ….ਭਾਰਤ ਸਰਕਾਰ ਨੇ ਕੈਨੇਡਾ ਨੂੰ ਲੈ ਕੇ ਸਥਿਤੀ ਸਾਫ਼ ਕੀਤੀ ਹੈ ਕਿ ਕੈਨੇਡੀਅਨ ਪਾਸਪੋਰਟ ਹੋਲਡਰਾਂ ਨੂੰ ਇੰਡੀਆ ਦਾ ਵੀਜ਼ਾ ਨਹੀਂ ਮਿਲੇਗਾ, ਕਿਉਂਕਿ ਕੈਨੇਡਾ ‘ਚ ਭਾਰਤੀ ਹਾਈਕਮਿਸ਼ਨਰ, ਕੰਸੋਲੇਟ ਨੂੰ ਧਮਕੀਆਂ ਮਿਲ ਰਹੀਆਂ ਹਨ ਤੇ ਉੱਥੇ ਕੰਮਕਾਰ ਨਹੀਂ ਕੀਤਾ ਜਾ ਰਿਹਾ। ਸੁਰੱਖਿਆ ਵਜ੍ਹਾ ਕਰਕੇ ਭਾਰਤ ਨੇ ਇਹ ਰੋਕ ਲਾਈ ਹੈ।ਭਾਰਤ ਵੱਲੋਂ ਅਗਲੇ ਹੁਕਮਾਂ ਤੱਕ ਵੀਜ਼ਾ ਬੈਨ ਕਰਨ ਦੇ ਫੈਸਲੇ ਦਾ ਸਭ ਤੋਂ ਵੱਧ ਅਸਰ ਪੰਜਾਬ ‘ਤੇ ਪਵੇਗਾ। ਪੰਜਾਬ ਤੋਂ ਲੱਖਾਂ ਲੋਕ ਨਾਗਰਿਕਤਾ ਲੈ ਕੇ ਕੈਨੇਡਾ ਵਿੱਚ ਵਸ ਗਏ ਹਨ।
ਸਥਿਤੀ ਇਹ ਹੈ ਕਿ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਪੰਜਾਬੀ ਮੂਲ ਦੇ ਲੋਕਾਂ ਦੇ ਅੱਜ ਵੀ ਪੰਜਾਬ ਵਿੱਚ ਘਰ ਅਤੇ ਖੇਤ ਹਨ, ਜਿਨ੍ਹਾਂ ਰਾਹੀਂ ਉਹ ਆਪਣੀ ਮਿੱਟੀ ਨਾਲ ਜੁੜੇ ਹੋਏ ਹਨ।ਕੈਨੇਡਾ ਦੀ ਕੁੱਲ ਆਬਾਦੀ 4 ਕਰੋੜ ਦੇ ਕਰੀਬ ਹੈ। 2021 ਦੀ ਮਰਦਮਸ਼ੁਮਾਰੀ ਵਿੱਚ, ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ 7 ਲੱਖ 70 ਹਜ਼ਾਰ ਦਰਜ ਕੀਤੀ ਗਈ ਸੀ, ਜੋ ਕਿ ਕੈਨੇਡਾ ਦੀ ਕੁੱਲ ਆਬਾਦੀ ਦੇ ਲਗਭਗ 2.1 ਪ੍ਰਤੀਸ਼ਤ ਦੇ ਬਰਾਬਰ ਹੈ। ਇਹ ਆਬਾਦੀ ਪੰਜਾਬ ਦੇ ਲੋਕਾਂ ਦੀ ਹੈ, ਜੋ ਕੈਨੇਡਾ ਵਿੱਚ ਵਸੇ ਹੋਏ ਹਨ।
ਅਲਬਰਟਾ ਵਿੱਚ ਸਿੱਖਾਂ ਦੀ ਆਬਾਦੀ 1 ਲੱਖ ਹੈ, ਸਸਕੈਚਵਨ ਵਿੱਚ 10 ਹਜ਼ਾਰ ਸਿੱਖ ਹਨ ਜਦੋਂ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਵੱਧ 2.9 ਲੱਖ ਸਿੱਖ ਹਨ। ਵੈਨਕੂਵਰ ਅਤੇ ਸਰੀ ਇਲਾਕੇ ਸਿੱਖ ਬਹੁਗਿਣਤੀ ਵਾਲੇ ਹਨ। ਇਸ ਸਮੇਂ ਪੰਜਾਬ ਦੇ ਕਰੀਬ 1.60 ਲੱਖ ਵਿਦਿਆਰਥੀ ਕੈਨੇਡਾ ਵਿੱਚ ਪੜ੍ਹ ਰਹੇ ਹਨ। ਇਹ ਸਾਰੇ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਹਨ। ਕੈਨੇਡਾ ਸਰਕਾਰ ਵੀਜ਼ਾ ਫੀਸਾਂ, ਕਾਲਜ ਫੀਸਾਂ ਅਤੇ ਉਥੇ ਰਹਿਣ ਦੌਰਾਨ ਪ੍ਰਾਪਤ ਕੀਤੇ ਟੈਕਸਾਂ ਤੋਂ ਬਹੁਤ ਕਮਾਈ ਕਰਦਾ ਹੈ। ਕੈਨੇਡਾ ਕਦੇ ਨਹੀਂ ਚਾਹੇਗਾ ਕਿ ਇਹ ਆਮਦਨ ਖਤਮ ਹੋਵੇ।
ਕੈਨੇਡਾ ਦੇ ਪਾਸਪੋਰਟ ਧਾਰਕ ਪੰਜਾਬੀ ਅੱਜ ਵੀ ਆਪਣੇ ਦੇਸ਼ ਅਤੇ ਸੂਬੇ ਨਾਲ ਜੁੜੇ ਹੋਏ ਹਨ। ਜੋ ਨਵੰਬਰ ਵਿੱਚ ਕੈਨੇਡਾ ਤੋਂ ਪੰਜਾਬ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਕਬੱਡੀ ਕੱਪ ਤੋਂ ਲੈ ਕੇ ਮੇਲਿਆਂ ਤੱਕ ਸਭ ਕੁਝ ਪੰਜਾਬ ਵਿੱਚ ਹੀ ਕਰਵਾਇਆ ਜਾਂਦਾ ਹੈ। ਪਰ ਹੁਣ ਭਾਰਤ ਸਰਕਾਰ ਵੱਲੋਂ ਲਾਈ ਰੋਕ ਨਾਲ ਇਹ ਸਭ ਰੁੱਕ ਜਾਵੇਗਾ।ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਭਾਰਤ ਤੇ ਕੈਨੇਡਾ ਵਿਚਾਲੇ ਤਲਖੀ ਦੇਣ ਨੂੰ ਮਿਲ ਰਹੀ ਹੈ। ਸਭ ਤੋਂ ਪਹਿਲਾਂ ਕੈਨੇਡਾ ਨੇ ਆਪਣੇ ਦੇਸ਼ ਵਿੱਚ ਭਾਰਤੀ ਰਾਜਦੂਤ ਨੂੰ ਬਾਹਰ ਕੱਢਣ ਦੇ ਆਦੇਸ਼ ਦਿੱਤੇ ਤਾਂ ਨਵੀਂ ਦਿਲੀ ਸਥਿਤੀ ਕੈਨੇਡਾ ਦੇ ਰਾਜਦੂਤ ਨੂੰ ਵੀ ਭਾਰਤੀ ਵਿਦੇਸ਼ ਮੰਤਰਾਲੇ ਨੇ ਤਲਬ ਕਰ ਲਿਆ ਅਤੇ 5 ਦਿਨਾ ਅੰਦਰ ਭਾਰਤ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ। ਟਰੂਡੋ ਦੇ ਇੱਕ ਬਿਆਨ ਨਾਲ ਦੋਵਾਂ ਦੇਸ਼ਾਂ ਵਿਚਾਲੇ ਡਿਪਲੋਮੈਟਿਕ ਰਿਲੇਸ਼ਨ ਵਿਗੜਦੇ ਜਾ ਰਹੇ ਹਨ। ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਕੇਂਦਰੀ ਵਿਦੇਸ਼ ਮੰਤਰਾਲੇ ਨੇ ਕਿਹਾ ਅਸੀਂ ਐਡਵਾਈਜ਼ਰੀ ਜਾਰੀ ਕੀਤੀ ਹੈ, ਜੇ ਕਿਸੇ ਵਿਦਿਆਰਥੀ ਨੂੰ ਮੁਸ਼ਕਲ ਆ ਰਹੀ ਹੋਵੇ ਤਾਂ ਹਾਈਕਮਿਸ਼ਨ ਨੂੰ ਮਿਲ ਸਕਦੇ ਹਨ।