ਅੰਮ੍ਰਿਤ ਵੇਲੇ ਉੱਠਕੇ ਇਹ 4 ਕੰਮ ਕਰੋ

ਅੰਮ੍ਰਿਤ ਵੇਲਾ” ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿਚ ਪਹਿਲੀ ਵਾਰ ਵਰਤਿਆ ਹੈ। ਅੰਮ੍ਰਿਤ ਵੇਲਾ ਐਸਾ ਸਮਾਂ ਹੈ, ਜੋ ਕਿ ਅਕਾਲ ਪੁਰਖੁ ਤੋਂ ਅਮਰ ਹੋਣ ਵਾਲੀ ਦਾਤ, ਭਾਵ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਿਚ ਸਹਾਇਕ ਹੁੰਦਾਂ ਹੈ। ਗੁਰਮਤਿ ਅਨੁਸਾਰ ਇਹ ਸਿਰਫ ਸਹਾਇਕ ਹੀ ਨਹੀਂ, ਸਗੋਂ ਅਵੱਸ਼ਕ ਵੀ ਹੈ। ਰਾਤ ਦੇ ਅਖੀਰਲੇ ਪਹਿਰ ਭਾਵ ਸੂਰਜ ਚੜ੍ਹਨ ਤੋਂ ਤਿੰਨ ਘੰਟੇ ਪਹਿਲਾਂ ਦੇ ਸਮੇਂ ਨੂੰ ਅਕਸਰ ਆਮ ਭਾਸ਼ਾ ਵਿਚ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਇਹ ਸਮਾਂ, ਗੁਰਬਾਣੀ ਵਿੱਚ ਪਿਛਲ ਰਾਤਿ, ਭਲਕੇ, ਪ੍ਰਭਾਤੇ, ਸਵੇਰਾ, ਸੁਬਹ, ਸਬਾਹੀ, ਝਾਲਾਘੇ, ਪ੍ਰਾਤਹ ਕਾਲ, ਆਦਿ ਨਾਵਾਂ ਨਾਲ ਵੀ ਵਰਤਿਆ ਗਿਆ ਹੈ। ਇਸ ਸਮੇ ਨੂੰ ਤੜਕਾ, ਸੁਬਾਹ, ਆਦਿ ਵੀ ਕਿਹਾ ਜਾਂਦਾ ਹੈ।

ਅੱਜਕਲ੍ਹ ਸਾਡੀ ਜੀਵਨ ਸ਼ੈਲੀ ਲਗਾਤਾਰ ਬਦਲਦੀ ਜਾ ਰਹੀ ਹੈ। ਪੱਛਮ ਦੀ ਤਰਜ਼ ਉੱਤੇ ਰਾਤ ਦੀਆਂ ਪਾਰਟੀਆਂ, ਸਿਨੇਮਾ ਆਦਿ ਸਾਡੀ ਜ਼ਿੰਦਗੀ ਦਾ ਹਿੱਸਾ ਬਣਦੇ ਜਾ ਰਹੇ ਹਨ। ਇਸ ਕਾਰਨ ਰਾਤ ਨੂੰ ਕੁਵੇਲੇ ਸੌਣ ਦੀ ਆਦਤ ਸਾਡੇ ਵਿਚੋਂ ਬਹੁਗਿਣਤੀ ਦੀ ਹੈ। ਰਾਤ ਨੂੰ ਦੇਰ ਨਾਲ ਸੌਂ ਕੇ ਸਵੇਰੇ ਜਲਦੀ ਉੱਠਣਾ ਕਦੇ ਵੀ ਸੰਭਵ ਨਹੀਂ ਹੈ। ਪਰ ਇਸ ਗੱਲ ਨੂੰ ਹਰ ਕੋਈ ਮੰਨਦਾ ਹੈ ਕਿ ਸਵੇਰੇ ਜਲਦੀ ਉੱਠਣਾ ਇਕ ਚੰਗੀ ਆਦਤ ਹੈ। ਸਾਡੇ ਘਰ ਦੇ ਵੱਡੇ ਬਜ਼ੁਰਗ ਵੀ ਅਕਸਰ ਇਸ ਗੱਲ ਉੱਤੇ ਬਹੁਤ ਜ਼ੋਰ ਦਿੰਦੇ ਹਨ ਕਿ ਸਵੇਰੇ ਛੇਤੀ ਉੱਠੋ। ਆਖਰ ਕੀ ਕਾਰਨ ਹੈ ਕਿ ਸਵੇਰੇ ਜਲਦੀ ਉੱਠਣ ਨੂੰ ਐਨੀ ਅਹਿਮੀਅਤ ਦਿੱਤੀ ਜਾਂਦੀ ਹੈ। ਇਸਦਾ ਕਾਰਨ ਸਪੱਸ਼ਟ ਹੈ ਕਿ ਸਵੇਰ ਦਾ ਸਮਾਂ ਵਧੇਰੇ ਊਰਜਾ ਵਾਲਾ ਹੁੰਦਾ ਹੈ। ਇਹ ਸਮਾਂ ਸਾਨੂੰ ਸਕਰਾਤਮਕਤਾ ਨਾਲ ਭਰਪੂਰ ਕਰਦਾ ਹੈ। ਧਾਰਮਿਕ ਗ੍ਰੰਥਾਂ ਵਿਚ ਵੀ ਸਵੇਰੇ ਜਲਦੀ ਉੱਠਣੀ ਦੀ ਸਲਾਹ ਦਿੱਤੀ ਗਈ ਹੈ। ਆਓ ਤੁਹਾਨੂੰ ਦੱਸੀਏ ਕਿ ਸਵੇਰੇ ਉੱਠਕੇ ਕਿਹੜੇ ਕੰਮ ਕਰਨੇ ਸ਼ੁੱਭ ਹਨ।। ਅੰਮ੍ਰਿਤ ਵੇਲਾ ਤੋਂ ਭਾਵ ਹੈ, ਉਹ ਵੇਲਾ, ਜੋ ਰਾਤ ਦਾ ਅੰਤਿਮ ਵੇਲਾ ਤੇ ਦਿਨ ਦਾ ਸ਼ੁਰੂਆਤੀ ਵੇਲਾ | ਇਹ ਵੇਲਾ ਰਾਤ ਦੇ ਤਿੰਨ ਵਜੇ ਤੋਂ ਲੈ ਕੇ ਦਿਨ ਦੇ ਛੇ ਵਜੇ ਤੱਕ ਦਾ ਹੁੰਦਾ ਹੈ | ਗੁਰਬਾਣੀ ਵਿੱਚ ਇਸ ਵੇਲੇ ਨੂੰ “ਪ੍ਰਭੂ ਮਿਲਾਪ ਦਾ ਸਮਾਂ” ਕਿਹਾ ਜਾਂਦਾ ਹੈ। ਇਸ ਸਮੇਂ ਉੱਠ ਕੇ,ਇਸ਼ਨਾਨ ਕਰ ਕੇ ਨਾਮ ਬਾਣੀ ਦਾ ਸਿਮਰਨ ਕੀਤਾ ਜਾਂਦਾ ਹੈ। ਅੰਮ੍ਰਿਤ ਵੇਲੇ ਨਾਮ ਜਪਣ ਦੀ ਵੱਖਰੀ ਵਿਸ਼ੇਸਤਾ ਅਤੇ ਮਹੱਤਤਾ ਹੈ। ਹਰ ਇੱਕ ਮਨੁੱਖ ਆਪਣੀ ਸਖਸ਼ੀਅਤ ਦੇ ਮੁਤਾਬਕ ਚੰਗੀਆਂ ਜਾਂ ਮਾੜੀਆਂ ਕਿਰਨਾਂ ਛੱਡਦਾ ਹੈ।