ਪੰਜਾਬ ਵਿੱਚ ਗਰਮੀ ਨੇ ਇਸ ਵਾਰ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 45 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ, ਜਿਸ ਕਾਰਨ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਭਿਆਨਕ ਲੂ ਅਤੇ ਤਪਦੀ ਧੁੱਪ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਮੌਸਮ ਵਿਭਾਗ ਚੰਡੀਗੜ੍ਹ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਲਈ 25 ਮਈ ਤੱਕ Orange Alert ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਤਾਪਮਾਨ ਵਿੱਚ ਹੋਰ ਵਾਧਾ ਹੋ ਸਕਦਾ ਹੈ ਅਤੇ ਗਰਮ ਹਵਾਵਾਂ ਲੋਕਾਂ ਦੀਆਂ ਮੁਸ਼ਕਿਲਾਂ ਵਧਾਉਣਗੀਆਂ। ਕੁਝ ਦਿਨ ਪਹਿਲਾਂ ਤੱਕ ਜਿੱਥੇ Yellow Alert ਸੀ, ਹੁਣ ਵਧਦੀ ਗਰਮੀ ਕਾਰਨ ਇਸਨੂੰ Orange Alert ਵਿੱਚ ਬਦਲ ਦਿੱਤਾ ਗਿਆ ਹੈ।
ਜਲੰਧਰ ਦਾ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜਦਕਿ ਬਠਿੰਡਾ ਵਿੱਚ ਪਾਰਾ 46 ਤੋਂ 47 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ। ਮਾਲਵਾ ਖੇਤਰ ਵਿੱਚ ਹਾਲਾਤ ਸਭ ਤੋਂ ਵੱਧ ਗੰਭੀਰ ਬਣੇ ਹੋਏ ਹਨ।ਤਪਦੀ ਧੁੱਪ ਅਤੇ ਲੂ ਦੇ ਡਬਲ ਅਟੈਕ ਕਾਰਨ ਸੜਕਾਂ ਸੁੰਨੀਆਂ ਹੋਣ ਲੱਗੀਆਂ ਹਨ ਅਤੇ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ।
ਮਾਹਿਰਾਂ ਮੁਤਾਬਕ 40 ਡਿਗਰੀ ਤੋਂ ਉੱਪਰ ਤਾਪਮਾਨ ਜਾਣ ’ਤੇ ਸਰੀਰ Heat Stress ਦਾ ਸ਼ਿਕਾਰ ਹੋ ਸਕਦਾ ਹੈ। ਇਸ ਨਾਲ ਸਿਰਦਰਦ, ਉਲਟੀ, ਚੱਕਰ, ਘਬਰਾਹਟ ਅਤੇ ਡੀਹਾਈਡਰੇਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।45 ਡਿਗਰੀ ਦੇ ਨੇੜੇ ਤਾਪਮਾਨ ਹੋਣ ’ਤੇ ਬਲੱਡ ਪ੍ਰੈਸ਼ਰ ਘਟਣਾ ਅਤੇ ਬੇਹੋਸ਼ੀ ਦਾ ਖਤਰਾ ਵੀ ਵਧ ਜਾਂਦਾ ਹੈ।
Live99 media My WordPress Blog