24 ਘੰਟੇ ਭਾਰੀ ਦਾ ਅਲਰਟ

ਭਾਰਤੀ ਮੌਸਮ ਵਿਭਾਗ (IMD) ਦੀ ਤਾਜ਼ਾ ਅਪਡੇਟਸ ਅਨੁਸਾਰ ਪੱਛਮੀ ਗੜਬੜੀ ਅਤੇ ਕਈ ਚੱਕਰਵਾਤੀ ਸਰਕੂਲੇਸ਼ਨਾਂ ਦੇ ਸਰਗਰਮ ਹੋਣ ਨਾਲ ਲਗਭਗ 15 ਰਾਜਾਂ ਵਿਚ ਮੌਸਮ ਦੇ ਪੈਟਰਨਾਂ ਵਿਚ ਅਚਾਨਕ ਤਬਦੀਲੀ ਆਈ ਹੈ। ਅਗਲੇ ਦੋ ਦਿਨ ਭਾਰੀ ਮੀਂਹ ਅਤੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਕੁਝ ਜ਼ਿਲ੍ਹਿਆਂ ਵਿਚ ਬਿਜਲੀ ਡਿੱਗਣ ਅਤੇ ਗੜ੍ਹੇਮਾਰੀ ਲਈ ਵੀ ਅਲਰਟ ਜਾਰੀ ਹੋਇਆ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਮੌਸਮ ਵਿਭਾਗ ਨੇ ਖਰਾਬ ਮੌਸਮ ਦੇ ਸਮੇਂ ਦੌਰਾਨ ਬਿਜਲੀ ਡਿੱਗਣ ਦੇ ਲਗਾਤਾਰ ਖ਼ਤਰੇ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਇਸ ਦੇ ਮੱਦੇਨਜ਼ਰ ਲੋਕਾਂ ਨੂੰ ਖੁੱਲ੍ਹੇ ਖੇਤਾਂ ਤੋਂ ਬਚਣ ਅਤੇ ਸੁਰੱਖਿਅਤ ਥਾਵਾਂ ‘ਤੇ ਸ਼ਰਨ ਲੈਣ ਦੀ ਸਲਾਹ ਦਿੱਤੀ ਗਈ ਹੈ।ਮੌਸਮ ਵਿਭਾਗ ਦੇ ਅਨੁਸਾਰ ਪੱਛਮੀ ਗੜਬੜੀ ਦੇ ਪ੍ਰਭਾਵ ਹੇਠ ਉੱਤਰੀ ਪਾਕਿਸਤਾਨ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਬਣਿਆ ਹੈ, ਜਿਸ ਦਾ ਪ੍ਰਭਾਵ ਪਠਾਨਕੋਟ ਅਤੇ ਨੇੜਲੇ ਖੇਤਰਾਂ ਵਿੱਚ ਵੀ ਦੇਖਿਆ ਜਾ ਰਿਹਾ ਹੈ। ਅਗਲੇ 24 ਘੰਟਿਆਂ ਦੌਰਾਨ ਦੂਰ-ਦੁਰਾਡੇ ਥਾਵਾਂ ਉਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਭਾਗ (IMD) ਨੇ 15 ਰਾਜਾਂ ਵਿਚ ਤੇਜ਼ ਬਾਰਿਸ਼ ਦੇ ਨਾਲ-ਨਾਲ ਗਰਜ-ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ। ਉੱਤਰ-ਪੂਰਬ ਦੇ ਸਾਰੇ ਰਾਜਾਂ ਦੇ ਨਾਲ-ਨਾਲ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਲਈ ਮੀਂਹ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੱਛਮੀ ਮੱਧ ਪ੍ਰਦੇਸ਼ ਅਤੇ ਵਿਦਰਭ ਦੇ ਨਾਲ-ਨਾਲ ਛੱਤੀਸਗੜ੍ਹ, ਪੂਰਬੀ ਯੂਪੀ, ਪੂਰਬੀ ਰਾਜਸਥਾਨ ਅਤੇ ਪੂਰਬੀ ਮੱਧ ਪ੍ਰਦੇਸ਼ ਲਈ ਗੰਭੀਰ ਗਰਮੀ ਦੀ ਲਹਿਰ ਲਈ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।

ਆਈਐਮਡੀ ਨੇ ਪੂਰਬੀ ਉੱਤਰ ਪ੍ਰਦੇਸ਼ ਲਈ 20 ਅਤੇ 21 ਅਪ੍ਰੈਲ ਲਈ ਗਰਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਵਾਰਾਣਸੀ, ਭਦੋਹੀ, ਮਿਰਜ਼ਾਪੁਰ, ਜੌਨਪੁਰ, ਦੇਵਰੀਆ ਅਤੇ ਗੋਰਖਪੁਰ ਜ਼ਿਲ੍ਹਿਆਂ ਲਈ ਖਾਸ ਚਿਤਾਵਨੀ ਜਾਰੀ ਕੀਤੀ ਗਈ ਹੈ। ਪ੍ਰਯਾਗਰਾਜ, ਵਾਰਾਣਸੀ, ਸੁਲਤਾਨਪੁਰ, ਆਗਰਾ, ਬਾਰਾਬੰਕੀ, ਬਹਿਰਾਈਚ, ਸ਼ਾਹਜਹਾਂਪੁਰ ਅਤੇ ਹਰਦੋਈ ਸਮੇਤ ਸ਼ਹਿਰਾਂ ਵਿੱਚ ਤਾਪਮਾਨ ਆਮ ਪੱਧਰ ਤੋਂ ਕਾਫ਼ੀ ਜ਼ਿਆਦਾ ਦਰਜ ਕੀਤਾ ਜਾ ਰਿਹਾ ਹੈ।