ਜਲੰਧਰ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਅਟਾਰੀ ਬਾਜ਼ਾਰ ਅਤੇ ਇਸ ਦੇ ਨਾਲ ਲੱਗਦਾ ਵੱਡਾ ਵਪਾਰਕ ਇਲਾਕਾ 23 ਤੋਂ 27 ਜੂਨ ਭਾਵ ਸੋਮਵਾਰ ਤੋਂ ਸ਼ੁੱਕਰਵਾਰ ਤਕ ਬੰਦ ਰਹੇਗਾ। ਜਾਣਕਾਰੀ ਦਿੰਦਿਆਂ ਦਿ ਹੋਲਸੇਲ ਜਨਰਲ ਮਰਚੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ, ਮੁੱਖ ਸਰਪ੍ਰਸਤ ਖਜ਼ਾਨ ਚੰਦ ਮਹਿਤਾ ਅਤੇ ਜਨਰਲ ਸਕੱਤਰ ਅਨਿਲ ਨਿਸ਼ਚਲ ਨੇ ਦੱਸਿਆ ਕਿ ਅਟਾਰੀ ਬਾਜ਼ਾਰ ਦੇ ਨਾਲ-ਨਾਲ ਲਾਲ ਬਾਜ਼ਾਰ, ਬਰਤਨ ਬਾਜ਼ਾਰ, ਗਲੀ ਕੈਂਚੀਆਂ, ਵਿਆਸ ਮਾਰਕੀਟ, ਗਰਗ ਮਾਰਕੀਟ, ਜੌੜਾ ਗੇਟ, ਚੌਂਕ ਕਾਦੇਸ਼ਾਹ, ਪੀਰ ਬੋਦਲਾਂ ਬਾਜ਼ਾਰ ਅਤੇ ਪੰਜਪੀਰ ਦੇ ਇਲਾਕੇ ’ਚ ਸਥਿਤ ਜਨਰਲ ਮਰਚੈਂਟਸ, ਹੌਜ਼ਰੀ, ਰੈਡੀਮੇਡ ਗਾਰਮੈਂਟਸ, ਪਲਾਸਟਿਕ ਗੁੱਡਜ਼, ਆਰਟੀਫੀਸ਼ੀਅਲ ਜਵੈਲਰੀ ਅਤੇ ਗਿਫਟ ਸੈਂਟਰਾਂ ਨਾਲ ਸਬੰਧਤ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਮੌਕੇ ਅਮਿਤ ਜੱਗੀ, ਅਸ਼ੋਕ ਮਜੀਠਾ, ਕੁਲਭੂਸ਼ਨ ਧਵਨ, ਸੁਰਜੀਤ ਸਿੰਘ, ਹਰਸ਼ ਪੁਰੀ, ਚੀਨੂੰ ਬਾਹਰੀ, ਧੀਰਜ ਜੱਗੀ, ਰੋਮੀ ਚਾਵਲਾ, ਵਿਮਲ ਗੌੜ ਵੀ ਮੌਜੂਦ ਸਨ।
Live99 media My WordPress Blog