ਗੁੰਮ ਹੋਈ ਲਾਟਰੀ ਟਿਕਟ ਬਾਰੇ ਵੱਡੀ ਅਪਡੇਟ

ਫ਼ਰੀਦਕੋਟ ਨੇੜਲੇ ਪਿੰਡ ਗੋਲੇਵਾਲਾ ਦੇ ਕਿਸਾਨ ਕਰਮਜੀਤ ਸਿੰਘ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ, ਪਰ ਉਸ ਕੋਲੋਂ ਲਾਟਰੀ ਦੀ ਟਿਕਟ ਗੁਆਚ ਗਈ ਹੈ, ਜਿਸ ਕਰਕੇ ਹੁਣ ਉਸ ਨੂੰ ਇਹ ਇਨਾਮ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਬੀਤੀ 4 ਜੂਨ ਨੂੰ ਤਲਵੰਡੀ ਸਾਬੋ ਸਥਿਤ ਗੁਰਦੁਆਰੇ ਮੱਥਾ ਟੇਕਣ ਗਿਆ ਸੀ, ਜਿੱਥੇ ਉਸ ਨੇ ਨਾਗਾਲੈਂਡ ਸਰਕਾਰ ਵੱਲੋਂ ਜਾਰੀ ਡੇਢ ਕਰੋੜ ਰੁਪਏ ਦੀ ਲਾਟਰੀ ਦੀ ਇਕ ਟਿਕਟ 200 ਰੁਪਏ ’ਚ ਖਰੀਦੀ ਸੀ।

ਉਧਰ, ਨਾਗਾਲੈਂਡ ਸਰਕਾਰ ਦੇ ਲਾਟਰੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਕੋਲ ਲਾਟਰੀ ਦੀ ਟਿਕਟ ਹੁੰਦੀ ਹੈ, ਉਸੇ ਨੂੰ ਹੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ ਤੇ ਟਿਕਟ ਦੇ ਗੁੰਮ ਹੋਣ ’ਤੇ ਸਰਕਾਰ ਇਨਾਮ ਦੀ ਰਾਸ਼ੀ ਦੇਣ ਦੀ ਪਾਬੰਦ ਨਹੀਂ। ਕਰਮਜੀਤ ਨੇ ਦੱਸਿਆ ਕਿ ਉਸ ਨੇ 22 ਜੂਨ ਨੂੰ ਟਿਕਟ ਫ਼ਰੀਦਕੋਟ ਵਿੱਚ ਇੱਕ ਏਜੰਟ ਨੂੰ ਚੈੱਕ ਕਰਵਾਈ ਸੀ, ਜਿਸ ਨੇ ਦੱਸਿਆ ਕਿ ਇਸ ਲਾਟਰੀ ਉਤੇ ਕੋਈ ਇਨਾਮ ਨਹੀਂ ਨਿਕਲਿਆ। ਪਰ ਅਸਲ ਵਿੱਚ ਇਸ ਟਿਕਟ ਨੂੰ ਪਹਿਲਾ ਇਨਾਮ ਮਿਲਿਆ ਸੀ।