ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗਰਮੀ ਦਾ ਕਹਿਰ ਵੀ ਨਰਮ ਪੈ ਗਿਆ ਹੈ। ਅਜਿਹੇ ‘ਚ ਏਅਰ ਕੰਡੀਸ਼ਨਰ ਦੀ ਵਿਕਰੀ ਵੀ ਘੱਟ ਗਈ ਹੈ। ਕਹਿਰ ਦੀ ਗਰਮੀ ਤੋਂ ਬਚਣ ਲਈ ਲੋਕ ਏਅਰ ਕੰਡੀਸ਼ਨਰ ਖਰੀਦਦੇ ਹਨ, ਹੁਣ ਮੀਂਹ ਪੈਣ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਅਜਿਹੇ ‘ਚ ਲੋਕਾਂ ਨੂੰ ਏਅਰ ਕੰਡੀਸ਼ਨਰ ਦੀ ਜ਼ਰੂਰਤ ਮਹਿਸੂਸ ਨਹੀਂ ਹੋ ਰਹੀ ਹੈ। ਸੇਲ ਡਾਊਨ ਹੋਣ ਕਾਰਨ ਏਅਰ ਕੰਡੀਸ਼ਨਰ ਦੀਆਂ ਦੋ ਵੱਡੀਆਂ ਕੰਪਨੀਆਂ ਵੋਲਟਾਸ ਅਤੇ LG ਆਪਣੇ AC ‘ਤੇ ਭਾਰੀ ਛੋਟ ਦੇ ਰਹੀਆਂ ਹਨ। ਆਓ ਜਾਣਦੇ ਹਾਂ ਕਿ ਕਿੰਨੀ ਛੋਟ ਦਿੱਤੀ ਜਾ ਰਹੀ ਹੈ।ਜੇਕਰ ਤੁਸੀਂ ਇਨ੍ਹਾਂ ਦੋਵਾਂ ਕੰਪਨੀਆਂ ਵਿੱਚੋਂ ਕਿਸੇ ਇੱਕ ਦਾ ਏਅਰ ਕੰਡੀਸ਼ਨਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇੱਥੇ ਅਸੀਂ ਦੋਵਾਂ ਕੰਪਨੀਆਂ ਦੇ AC ‘ਤੇ ਮਿਲਣ ਵਾਲੇ ਡਿਸਕਾਉਂਟ ਦਾ ਵੇਰਵਾ ਦੇ ਰਹੇ ਹਾਂ।
Voltas ਦਾ ਇਹ ਇਨਵਰਟਰ ਸਪਲਿਟ AC ਈ-ਕਾਮਰਸ ਸਾਈਟ ਅਮੇਜ਼ਨ ‘ਤੇ 81,900 ਰੁਪਏ ‘ਚ ਲਿਸਟ ਕੀਤਾ ਗਿਆ ਹੈ, ਪਰ ਫਿਲਹਾਲ ਤੁਸੀਂ ਇਸ AC ਨੂੰ 45 ਫੀਸਦੀ ਦੀ ਛੋਟ ‘ਤੇ ਸਿਰਫ 44,974 ਰੁਪਏ ‘ਚ ਖਰੀਦ ਸਕਦੇ ਹੋ। ਵੋਲਟਾਸ ਦੇ ਇਸ ਏਅਰ ਕੰਡੀਸ਼ਨਰ ‘ਚ ਤੁਹਾਨੂੰ ਡਿਜੀਟਲ ਤਾਪਮਾਨ ਡਿਸਪਲੇ, ਡਸਟ ਫਿਲਟਰ, ਆਟੋ ਰੀਸਟਾਰਟ, ਟਰਬੋ ਮੋਡ ਅਤੇ ਫਿਲਟਰ ਕਲੀਨ ਇੰਡੀਕੇਟਰ ਵਰਗੇ ਫੀਚਰਸ ਮਿਲਣਗੇ।
LG ਦਾ ਇਹ Split AC ਈ-ਕਾਮਰਸ ਸਾਈਟ ਅਮੇਜ਼ਨ ‘ਤੇ 75,990 ਰੁਪਏ ‘ਚ ਲਿਸਟ ਹੋਇਆ ਹੈ, ਪਰ ਫਿਲਹਾਲ ਇਸ ਨੂੰ 41 ਫੀਸਦੀ ਦੀ ਛੋਟ ‘ਤੇ ਸਿਰਫ 44,490 ਰੁਪਏ ‘ਚ ਖਰੀਦਿਆ ਜਾ ਸਕਦਾ ਹੈ। ਤੁਹਾਨੂੰ ਇਸ LG AC ‘ਤੇ 10 ਸਾਲ ਦੀ ਵਾਰੰਟੀ ਮਿਲਦੀ ਹੈ, ਇਸ AC ਵਿੱਚ 6 ਫੈਨ ਸਪੀਡ, ਮੈਜਿਕ ਡਿਸਪਲੇ, ਤਾਜ਼ੀ ਹਵਾ ਅਤੇ ਆਟੋ ਕਲੀਨ ਵਰਗੀਆਂ ਵਿਸ਼ੇਸ਼ਤਾਵਾਂ ਉਪਲਬਧ ਹਨ।
ਤੁਸੀਂ ਇਸ ਵੋਲਟਾਸ AC Split ਨੂੰ ਸਿਰਫ 40,990 ਰੁਪਏ ਵਿੱਚ ਖਰੀਦ ਸਕਦੇ ਹੋ। ਇਹ AC Amazon ‘ਤੇ 75,990 ਰੁਪਏ ‘ਚ ਲਿਸਟ ਕੀਤਾ ਗਿਆ ਹੈ, ਜਿਸ ‘ਤੇ ਤੁਹਾਨੂੰ 46 ਫੀਸਦੀ ਦੀ ਛੋਟ ਮਿਲੇਗੀ। ਇਸ ਦੇ ਨਾਲ ਹੀ ਵੋਲਟਾਸ ਵੱਲੋਂ ਇਸ ਏਅਰ ਕੰਡੀਸ਼ਨਰ ‘ਤੇ 1 ਸਾਲ ਦੀ ਵਾਰੰਟੀ ਦਿੱਤੀ ਜਾ ਰਹੀ ਹੈ। Voltas 1.5 ਟਨ 5 Star Invertor Split AC ਵਿੱਚ ਐਂਟੀ ਡਸਟ, LED ਡਿਸਪਲੇ, ਸਲੀਪ ਮੋਡ ਅਤੇ ਟਰਬੋ ਮੋਡ ਵਰਗੀਆਂ ਵਿਸ਼ੇਸ਼ਤਾਵਾਂ ਮਿਲਣਗੀਆਂ।