ਸਵੇਰੇ ਸਵੇਰੇ ਚਾਹ ਪੀਣ ਦੇ ਨੁਕਸਾਨ

ਬਹੁਤ ਸਾਰੇ ਅਜਿਹੇ ਲੋਕ ਹਨ ਜੋ ਆਪਣੇ ਦਿਨ ਦੀ ਸ਼ੁਰੂਆਤ ਚਾਹ ਦੇ ਨਾਲ ਕਰਦੇ ਹਨ। ਉੱਧਰ ਸਰਦੀਆਂ ’ਚ ਲੋਕ ਜ਼ਿਆਦਾਤਰ ਚਾਹ ਜਾਂ ਕੌਫੀ ਦਾ ਸਹਾਰਾ ਲੈਂਦੇ ਹਨ। ਥਕਾਵਟ ਉਤਾਰਣ ਲਈ ਲੋਕ ਦਿਨ ’ਚ ਕਈ ਵਾਰ ਚਾਹ ਪੀਂਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਤੁਹਾਡੀ ਸਿਹਤ ਲਈ ਸਹੀ ਹੈ ਜਾਂ ਨਹੀਂ। ਜ਼ਿਆਦਾ ਮਾਤਰਾ ’ਚ ਚਾਹ ਪੀਣ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਚੱਲੋ ਅੱਜ ਤੁਹਾਨੂੰ ਦੱਸਦੇ ਹਾਂ ਜ਼ਿਆਦਾ ਚਾਹ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ ਦੇ ਬਾਰੇ ’ਚ..

ਕਿੰਨੀ ਮਾਤਰਾ ’ਚ ਕਰਨੀ ਚਾਹੀਦੀ ਹੈ ਚਾਹ ਦੀ ਵਰਤੋਂ ਇਕ ਕੱਪ ਚਾਹ ’ਚ 20 ਤੋਂ 60 ਮਿਲੀਗ੍ਰਾਮ ਦੇ ਵਿਚਕਾਰ ਕੈਫੀਨ ਦੀ ਮਾਤਰਾ ਪਾਈ ਜਾਂਦੀ ਹੈ। ਇਸ ਲਈ ਦਿਨ ’ਚ 3 ਕੱਪ ਤੋਂ ਜ਼ਿਆਦਾ ਚਾਹ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ।ਖਾਲੀ ਢਿੱਡ ਚਾਹ ਪੀਣ ਨਾਲ ਸੀਨੇ ’ਚ ਜਲਨ, ਢਿੱਡ ’ਚ ਗੈਸ ਅਤੇ ਇਨਡਾਈਜੇਸ਼ਨ ਵਰਗੀਆਂ ਪ੍ਰੇਸ਼ਾਨੀਆਂ ਤੁਹਾਨੂੰ ਝੱਲਣੀਆਂ ਪੈ ਸਕਦੀਆਂ ਹਨ।