ਟਟੈਨਿਕ ਜਹਾਜ ਬਾਰੇ ਵੱਡੀ ਖਬਰ

ਦਾਊਦ ਪਰਿਵਾਰ ਦਾ ਕਾਰੋਬਾਰ ਉਦੋਂ ਸ਼ੁਰੂ ਹੋਇਆ ਜਦੋਂ ਅਹਿਮਦ ਦਾਊਦ, ਇੱਕ ਅਨਾਥ ਨੌਜਵਾਨ ਨੇ ਇੱਕ ਮੰਜੇ ਉੱਤੇ ਕੱਪੜੇ ਦੇ ਥਾਨ ਲਗਾਉਣੇ ਸ਼ੁਰੂ ਕੀਤੇ ਅਤੇ ਫਿਰ ਮੁੰਬਈ (ਉਸ ਸਮੇਂ ਬੰਬਈ) ਵਿੱਚ ਇੱਕ ਧਾਗੇ ਦੀ ਦੁਕਾਨ ਖੋਲ੍ਹੀ। ਦਾਊਦ ਪਰਿਵਾਰ ਦਾ ਨਾਂ ਪਿਛਲੇ ਕੁਝ ਦਿਨਾਂ ਤੋਂ ਦੇਸ਼-ਵਿਦੇਸ਼ ਦੇ ਮੀਡੀਆ ਵਿੱਚ ਖਾਸ ਚਰਚਾ ਵਿੱਚ ਹੈ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਟਾਈਟਨ ਪਣਡੁੱਬੀ ਹਾਦਸੇ ਵਿਚ ਮਰਨ ਵਾਲੇ ਪੰਜ ਯਾਤਰੀਆਂ ਵਿਚੋਂ ਦੋ ਇਸੇ ਹੀ ਪਰਿਵਾਰ ਨਾਲ ਸਬੰਧਤ ਹਨ।

ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ ਪਣਡੁੱਬੀ ‘ਤੇ ਸਵਾਰ ਸਨ, ਜੋ ਕਿ ਸੈਰ-ਸਪਾਟੇ ਦੇ ਮਕਸਦ ਨਾਲ ਅਟਲਾਂਟਿਕ ਮਹਾਸਾਗਰ ‘ਚ ਡੁੱਬੇ ਜਹਾਜ਼ ‘ਟਾਈਟੈਨਿਕ’ ਦੇ ਮਲਬੇ ਨੂੰ ਦਿਖਾਉਣ ਲਈ ਸਮੁੰਦਰ ਦੇ ਤਲ ‘ਤੇ ਗਈ ਸੀ। ਪਰ ਅਧਿਕਾਰੀਆਂ ਮੁਤਾਬਕ ਇਸ ਦੌਰੇ ਦੌਰਾਨ ਪਾਣੀ ਦੇ ਦਬਾਅ ਕਾਰਨ ਪਣਡੁੱਬੀ ਇੱਕ ਜ਼ਬਰਦਸਤ ਧਮਾਕੇ ਦਾ ਸ਼ਿਕਾਰ ਹੋ ਗਈ ਅਤੇ ਇਸ ਵਿੱਚ ਸਵਾਰ ਸਾਰੇ ਪੰਜ ਯਾਤਰੀ ਮਾਰੇ ਗਏ।ਪਰ ਅਧਿਕਾਰੀਆਂ ਮੁਤਾਬਕ ਇਸ ਦੌਰੇ ਦੌਰਾਨ ਪਾਣੀ ਦੇ ਦਬਾਅ ਕਾਰਨ ਪਣਡੁੱਬੀ ਇੱਕ ਜ਼ਬਰਦਸਤ ਧਮਾਕੇ ਦਾ ਸ਼ਿਕਾਰ ਹੋ ਗਈ ਅਤੇ ਇਸ ਵਿੱਚ ਸਵਾਰ ਸਾਰੇ ਪੰਜ ਯਾਤਰੀ ਮਾਰੇ ਗਏ। ਦਾਊਦ ਪਰਿਵਾਰ ਪਾਕਿਸਤਾਨ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚ ਗਿਣਿਆ ਜਾਂਦਾ ਹੈ। ਸ਼ਹਿਜ਼ਾਦਾ ਦਾਊਦ ਐਂਗਰੋ ਕਾਰਪੋਰੇਸ਼ਨ ਦੇ ਉਪ-ਚੇਅਰਪਰਸਨ ਸਨ। ਇਹ ਕੰਪਨੀ ਖਾਦ, ਭੋਜਨ ਅਤੇ ਊਰਜਾ ਦੇ ਖੇਤਰ ਵਿੱਚ ਕੰਮ ਕਰਦੀ ਹੈ।

ਦਾਊਦ ਪਰਿਵਾਰ ਦੇ ਮੁਖੀ ਅਹਿਮਦ ਦਾਊਦ ਦਾ ਜਨਮ 1905 ਵਿੱਚ ਤਤਕਾਲੀ ਕਾਠੀਆਵਾੜ ਸੂਬੇ ਦੇ ਬਾਂਟਵਾ ਇਲਾਕੇ ਵਿੱਚ ਹੋਇਆ ਸੀ। ਇਹ ਸ਼ਹਿਰ ਹੁਣ ਭਾਰਤ ਦੇ ਗੁਜਰਾਤ ਦੇ ਸੌਰਾਸ਼ਟਰ ਖੇਤਰ ਵਿੱਚ ਹੈ। ਉਨ੍ਹਾਂ ਦੇ ਪਿਤਾ ਇੱਕ ਵਪਾਰੀ ਸਨ। ਅਹਿਮਦ ਤੀਜੀ ਜਮਾਤ ਤੱਕ ਹੀ ਪੜ੍ਹੇ ਸਨ। ਉਨ੍ਹਾਂ ਦੇ ਪਿਤਾ ਦਾ ਬਚਪਨ ਵਿੱਚ ਹੀ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਦਾਦਾ ਜੀ ਨੇ ਕੀਤਾ। ‘ਅਹਿਮਦ ਦਾਊਦ ਏਕ ਪੈਕਰ-ਏ-ਔਸਫ਼’ (ਅਹਿਮਦ ਦਾਊਦ: ਸਰਵਗੁਣ ਸੰਪੰਨ) ਸਿਰਲੇਖ ਵਾਲੀ ਕਿਤਾਬ ਦੇ ਲੇਖਕ ਉਸਮਾਨ ਬਾਟਲੀਵਾਲਾ ਲਿਖਦੇ ਹਨ ਕਿ 16 ਸਾਲ ਦੀ ਉਮਰ ਵਿੱਚ ਅਹਿਮਦ ਦਾਊਦ ਨੇ ਮੇਜ਼ ‘ਤੇ ਕੱਪੜੇ ਲਗਾ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ, ਜਦਕਿ ਦਾਊਦ ਇਨਵੈਸਟਮੈਂਟ ਦੀ ਵੈੱਬਸਾਈਟ ਮੁਤਾਬਕ, ਅਨਾਥ ਨੌਜਵਾਨ ਅਹਿਮਦ ਦਾਊਦ ਨੇ 1920 ‘ਚ ਮੁੰਬਈ ‘ਚ ਧਾਗੇ ਦੀ ਦੁਕਾਨ ਖੋਲ੍ਹੀ ਸੀ।