ਭਗਵੰਤ ਮਾਨ ਦਾ ਇਹ ਵੱਡਾ ਅੰਦੇਸ਼

ਜਗਰਾਓਂ ਤੋਂ ਬਾਅਦ ਹੁਣ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕਰੀਬੀ ਵੱਲੋਂ ਗ਼ੈਰ ਕਾਨੂੰਨੀ ਤੌਰ ‘ਤੇ ਕੋਠੀ ‘ਤੇ ਕਬਜ਼ਾ ਕਰਨ ਦੇ ਇਲਜ਼ਾਮ ਲੱਗੇ ਹਨ। ਇਹ ਦੋਸ਼ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਦੇ ਕਰੀਬੀ ‘ਤੇ ਲਾਏ ਗਏ ਹਨ ਕਿ 40 ਲੱਖ ਰੁਪਏ ਦੀ ਕੋਠੀ ਦੇ ਬਿਆਨਾ ਦਾ 6 ਲੱਖ ਰੁਪਏ ਦਿੱਤਾ ਪਰ ਹੁਣ ਨਾ ਤਾਂ ਕੋਠੀ ਦਾ ਕਬਜ਼ਾ ਦਿੱਤਾ ਜਾ ਰਿਹਾ ਤੇ ਨਾ ਹੀ ਬਿਆਨੇ ਦੀ ਰਕਮ ਵਾਪਸ ਕੀਤੀ ਜਾ ਰਹੀ ਹੈ।

ਇਹ ਕੋਠੀ ਅੰਮ੍ਰਿਤਸਰ ਦੇ ਹਲਕਾ ਪੱਛਮੀ ਵਿੱਚ ਬਣਾਈ ਗਈ ਹੈ। ਪੀੜਤ ਮਹਿਲਾ ਕੁਲਵਿੰਦਰ ਕੌਰ ਨੇ ਸਾਰੀ ਜਾਣਕਾਰੀ ਦਿੰਦਿਆ ਦੱਸਿਆ ਕਿ ਕਿ ਡਾਕਟਰ ਜਸਬੀਰ ਸਿੰਘ ਸੰਧੂ ਜੋ ਕਿ ਉਨ੍ਹਾਂ ਦੇ ਹਲਕੇ ਦੇ ਵਿਧਾਇਕ ਹਨ ਅਤੇ ਉਨ੍ਹਾਂ ਦੇ ਕਰੀਬੀ ਵੱਲੋਂ ਕੋਠੀ ਜੋ ਕਿ 40 ਲੱਖ ਰੁਪਏ ਮੁੱਲ ਪਾਇਆ ਗਿਆ ਸੀ ਉਸ ਦਾ ਮੈਂ ਬਿਆਨਾ 6 ਲੱਖ ਰੁਪਏ ਦਿੱਤਾ ਸੀ। ਬਿਆਨਾ ਕਰਨ ਤੋਂ ਬਾਅਦ ਉਸ ਨੂੰ ਨਾ ਤਾਂ ਕੋਠੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਸਦੇ ਪੂਰੇ ਪੈਸੇ ਦਿੱਤੇ ਜਾ ਰਹੇ ਹਨ। ਪੀੜਤ ਮਹਿਲਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਮੈਂ ਇਸ ਸਬੰਧੀ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਸੀ ਪਰ ਕਿਸੇ ਮੇਰੀ ਨਹੀਂ ਸੁਣੀ। ਉਹਨਾਂ ਨੇ ਕਿਹਾ ਕਿ ਪਹਿਲਾਂ ਡਾਕਟਰ ਜਸਬੀਰ ਸਿੰਘ ਸੰਧੂ ਦੇ ਨਾਲ ਵੀ ਗੱਲਬਾਤ ਕੀਤੀ ਸੀ ਉਸ ਵੇਲੇ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਕਾਰਵਾਈ ਕੀਤੀ ਜਾਵੇਗੀ। ਪਰ ਹਾਲੇ ਤੱਕ ਉਹਨਾਂ ਨੂੰ ਬਣਦਾ ਹੱਕ ਨਹੀਂ ਦਵਾਇਆ ਗਿਆ ਹੈ