ਕੁੱਲ੍ਹੜ ਪੀਜ਼ਾ ਕਪਲ ਆਇਆ ਸਾਹਮਣੇ

ਅਕਸਰ ਵਿਵਾਦਾਂ ਦੇ ਵਿੱਚ ਰਹਿਣ ਵਾਲਾ ਕੁੱਲ੍ਹੜ ਪੀਜ਼ਾ ਵਾਲਾ ਕਪਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ। ਦੱਸ ਦਈਏ ਕਿ ਹੁਣ ਸਹਿਜ ਅਰੋੜਾ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਗਈ ਹੈ।ਜਿਸ ਦੇ ਵਿੱਚ ਉਸਨੇ ਆਪਣੇ ਪੱਗ ਵਾਲੇ ਬਿਆਨ ਤੇ ਕਿਹਾ ਹੈ ਕਿ ਉਹ ਜਲਦ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਅਰਜੀ ਦੇਵੇਗਾ। ਜਿਸ ਤੋਂ ਬਾਅਦ ਹੀ ਉਹ ਆਪਣੀ ਪੱਗ ਬਾਰੇ ਕੋਈ ਫੈਸਲਾ ਕਰੇਗਾ। ਉਸ ਦਾ ਕਹਿਣਾ ਹੈ ਕਿ ਜਥੇਦਾਰ ਦਾ ਹੀ ਫੈਸਲਾ ਸਿਰ ਮੱਥੇ ਹੋਵੇਗਾ ਦੱਸ ਦਈਏ ਕਿ ਬੀਤੇ ਦਿਨਾਂ ਨਿਹੰਗ ਸਿੰਘ ਮਾਨ ਸਿੰਘ ਅਕਾਲੀ ਵੱਲੋਂ ਕੁੱਲ੍ਹੜ ਪੀਜ਼ਾ ਵਾਲੇ ਰੈਸਟੋਰੈਂਟ ਤੇ ਪਹੁੰਚ ਕੇ ਕੁੱਲ੍ਹੜ ਪੀਜਾ ਵਾਲਿਆਂ ਨੂੰ ਸਿੱਧੀ ਧਮਕੀ ਦਿੱਤੀ ਗਈ ਸੀ।

ਜੇਕਰ ਉਹਨਾਂ ਨੇ ਆਪਣੀ ਕੋਈ ਵੀਡੀਓ ਪਾਉਣੀ ਹੈ ਤਾਂ ਉਹ ਪੱਗ ਪਹਿਨਣੀ ਛੱਡ ਦੇਣ। ਕਿਉਂਕਿ ਇਸ ਦੇ ਨਾਲ ਸਿੱਖਾਂ ਦੀ ਛਵੀ ਕਾਫੀ ਜਿਆਦਾ ਖਰਾਬ ਹੋ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਯਾਂ ਤਾਂ ਉਹ ਪੱਗ ਪਾਉਣ ਤਾਂ ਫਿਰ ਆਪਣੀ ਵੀਡੀਓ ਵਾਲੇ ਕੰਮ ਨਾ ਕਰਨ। ਜੇਕਰ ਉਹਨਾਂ ਦੇ ਵੀਡੀਓ ਪਾਉਣੀ ਹੈ ਤਾਂ ਪੱਗ ਬੰਨਣੀ ਛੱਡ ਦੇਣ। ਜੇਕਰ ਉਹਨਾਂ ਦੇ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਕੋਈ ਗਲਤ ਸਟੈਪ ਵੀ ਚੁੱਕਿਆ ਜਾ ਸਕਦਾ ਹੈ।

ਜਿਸ ਤੋਂ ਬਾਅਦ ਲਗਾਤਾਰ ਕੁੱਲੜ ਪੀਜ਼ਾ ਵਾਲੇ ਕਪਲ ਦੇ ਬਿਆਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਹੁਣ ਕੁੱਲ੍ਹੜ ਪੀਜ਼ਾ ਵਾਲਾ ਕਪਲ ਖੁਦ ਸਾਹਮਣੇ ਆਇਆ ਤੇ ਕੇ ਕਿਹਾ ਹੈ ਕਿ ਉਹ ਜਲਦ ਹੀ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਜਾਣਗੇ ਉੱਥੇ ਇੱਕ ਅਰਜ਼ੀ ਦਿੱਤੀ ਜਾਵੇਗੀ। ਜਿਸ ਦੇ ਵਿੱਚ ਕਿਹਾ ਜਾਵੇਗਾ ਕਿ ਉਹ ਪੱਗ ਪਹਿਨ ਸਕਦੇ ਹਨ ਜਾਂ ਫਿਰ ਨਹੀਂ ਜੋ ਵੀ ਅੰਤਿਮ ਫੈਸਲਾ ਉਥੋਂ ਆਵੇਗਾ ਉਹ ਉਸਨੂੰ ਪ੍ਰਵਾਨ ਕਰਨਗੇ।