ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾਂ ਦੀ 40 ਸਾਲ ਦੀ ਔਰਤ ਵੱਲੋ ਦੋ ਬੱਚਿਆਂ ਸਮੇਤ ਕੋਈ ਜਹਰੀਲੀ ਚੀਜ ਖ਼ਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਦੇਰ ਰਾਤ ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾਂ ਵਿੱਚ ਨਵਨੀਤ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਪਹਿਲਾਂ ਆਪਣੇ ਦੋ ਬੱਚਿਆਂ ਨੂੰ ਤੇ ਫਿਰ ਆਪ ਸਲਫਾਸ ਖਾ ਲਿਆ ਜਿਸ ਕਾਰਣ ਤਿੰਨਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਵਨੀਤ ਕੌਰ ਜੋ ਪਿੰਡ ਦੀ ਲੰਬੜਦਾਰਨੀ ਵੀ ਸੀ, ਨੇ ਘਰ ‘ਚ ਮਮੂਲੀ ਤਕਰਾਰ ਹੋਣ ਮਗਰੋਂ ਪਹਿਲਾਂ ਆਪਣੇ ਛੇ ਸਾਲ ਦੇ ਪੁੱਤਰ ਨਵਰਾਜ ਸਿੰਘ ਨੂੰ ਅਤੇ ਫੇਰ ਧੀ ਨਮਨਦੀਪ ਕੌਰ ਨੂੰ ਸਲਫਾਸ ਖਵਾ ਦਿੱਤਾ।
ਬਾਅਦ ਵਿੱਚ ਨਵਨੀਤ ਕੌਰ ਖੁਦ ਸਲਫਾਸ ਨਿਗਲ ਲੈਂਦੀ ਹੈ ਜਿਸ ਤੋਂ ਬਾਅਦ ਤਿੰਨਾਂ ਨੂੰ ਸਿਵਲ ਹਸਪ ਤਾਲ ਲਿਜਾਇਆ ਗਿਆ। ਜਿੱਥੇ ਤਿੰਨਾਂ ਨੂੰ ਮ੍ਰਿ ਤਕ ਐਲਾਨ ਦਿੱਤਾ ਗਿਆ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਬਟਾਲਾ ਭੇਜ ਦਿੱਤਾ ਹੈ।ਓਧਰ ਸਰਕਾਰੀ ਹਸਪ ਤਾਲ ਬਟਾਲਾ ਦੇ ਡਾਕਟਰ ਦਾ ਕਹਿਣਾ ਹੈ ਕੇ ਅੱਜ ਸਵੇਰੇ ਪੁਲਸ ਹਸਪ ਤਾਲ ਵਿੱਚ ਤਿੰਨ ਲਾ ਸ਼ਾਂ ਆਇਆ ਸਨ ਜਿਨ੍ਹਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।
Live99 media My WordPress Blog