ਭਗਵੰਤ ਮਾਨ ਵੱਲੋਂ ਇਹ ਵੱਡਾ ਖੁਲਾਸਾ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦੇ ਪਾਗਲ ਵਾਲੇ ਬਿਆਨ ਉਤੇ ਪਲਟਵਾਰ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਸੁਖਬੀਰ ਬਾਦਲ ਦੇ ਪੰਜਾਬ ਬਾਰੇ ਆਮ ਗਿਆਨ ਉਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ, ”ਮੈਂ ਪਾਗਲ ਹਾਂ ਜਿਸ ਨੇ ਪੰਜਾਬ ਨੂੰ ਲੁੱਟਿਆ ਨਹੀਂ।”ਉਨ੍ਹਾਂ ਨੇ ਕਿਹਾ ਕਿ, ”ਮੈਂ ਪਾਗਲ ਹਾਂ ਜਿਸ ਨੇ ਕਿਸੇ ਬੱਸ ਮਾਫੀਆ ਵਿੱਚ ਹਿੱਸਾ ਨਹੀਂ ਪਾਇਆ।” ਉਨ੍ਹਾਂ ਨੇ ਕਿਹਾ ਕਿ, ”ਮੈਂ ਪਾਗਲ ਹਾਂ ਜਿਸ ਨੇ ਰੇਤ ਮਾਫੀ ਵਿੱਚ ਹਿੱਸਾ ਨਹੀਂ ਪਾਇਆ।”

ਉਨ੍ਹਾਂ ਨੇ ਕਿਹਾ ਕਿ, ”ਮੈਂ ਪਾਗਲ ਹਾਂ ਜਿਸ ਨੇ ਕਿਸੇ ਢਾਬੇ ਜਾਂ ਸਮੋਸਿਆ ਵਾਲੀ ਰੇਹੜੀ ਵਿੱਚ ਹਿੱਸਾ ਨਹੀਂ ਪਾਇਆ।” ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ, ”ਮੈਂ ਪਾਗਲ ਹਾਂ ਜਿਸ ਨੇ ਕਿਸੇ ਇੰਡਸਟਰੀ ਤੋਂ ਪੈਸੇ ਲੈ ਕੇ ਇੰਡਸਟਰੀ ਵਿੱਚ ਹਿੱਸਾ ਨਹੀਂ ਪਾਇਆ।” ਉਨ੍ਹਾਂ ਨੇ ਅੱਗੇ ਕਿਹਾ ਕਿ, ”ਮੈਂ ਪਾਗਲ ਹਾਂ ਜਿਸ ਨੇ ਚਿੱਟੇ ਤੇ ਨਸ਼ੇ ਦੇ ਸਮੱਗਲਰਾਂ ਨਾਲ ਗੱਲ ਕਰਕੇ ਪੰਜਾਬ ਦੀ ਜਵਾਨੀ ਨੂੰ ਮਰਨ ਲਈ ਮਜਬੂਰ ਨਹੀਂ ਕੀਤਾ।” ਉਨ੍ਹਾਂ ਨੇ ਕਿਹਾ ਕਿ, ”ਮੈਨੂੰ ਪਾਗਲਪਨ ਹੈ ਲੋਕਾਂ ਨੂੰ ਸਰਕਾਰੀ ਨੌਕਰੀਂ ਦੇਣ ਦਾ।”