ਭਾਖੜਾ ਡੈਮ ’ਚ ਪਾਣੀ ਅਚਾਨਕ ਵਧਿਆ

ਭਾਖੜਾ ਡੈਮ ’ਚ ਪਾਣੀ ਦਾ ਪੱਧਰ ਅਚਾਨਕ ਵਧਿਆ, 26,840 ਕਿਊਸਿਕ ਪਾਣੀ ਛੱਡਿਆ ਆਉ ਜਾਣਦੇ ਪੂਰੀ ਖਬਰ ਜਾਣਕਾਰੀ ਅਨੁਸਾਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1580.06 ਫੁੱਟ ਤੱਕ ਪੁੱਜ ਗਿਆ, ਜੋ ਕਿ ਪਿਛਲੇ ਸਾਲ ਤੋਂ ਤਕਰੀਬਨ 18 ਫੁੱਟ ਵੱਧ ਹੈ। ਪਿਛਲੇ ਸਾਲ ਇਹ ਪੱਧਰ 1562.34 ਫੁੱਟ ਸੀ। ਪਾਣੀ ਦਾ ਪੱਧਰ ਵਧਣ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ 26840 ਕਿਊਸਿਕ ਪਾਣੀ ਛੱਡਣ ਦਾ ਫ਼ੈਸਲਾ ਕੀਤਾ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਨੇ ਪੰਜਾਬ ਰਾਜ ਦੇ ਸਿੰਚਾਈ, ਡਰੇਨੇਜ਼ ਵਿਭਾਗ ਨੂੰ ਇਕ ਪੱਤਰ ਜਾਰੀ ਕੀਤਾ ਹੈ, ਜਿਸ ਦੀ ਕਾਪੀ ਰੋਪੜ, ਲੁਧਿਆਣਾ ਅਤੇ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰਾਂ ਅਤੇ ਸਬੰਧਤ ਖੇਤਰਾਂ ਦੇ ਐੱਸਡੀਐੱਮਜ਼ ਨੂੰ ਲੋੜੀਂਦੀ ਤਿਆਰੀ ਕਰਨ ਲਈ ਦਿੱਤੀ ਗਈ ਹੈ।

ਪੱਤਰ ਅਨੁਸਾਰ ਬੀਬੀਐੱਮਬੀ ਨੇ ਅੱਜ ਦੁਪਹਿਰ 2 ਵਜੇ ਭਾਖੜਾ ਤੋਂ 26,840 ਕਿਊਸਿਕ ਪਾਣੀ ਛੱਡਿਆ ਹੈ, ਜਿਸ ’ਚੋਂ 5000 ਕਿਊਸਿਕ ਪਾਣੀ ਨੰਗਲ ਡੈਮ ਤੋਂ ਸਤਲੁਜ ਦਰਿਆ ’ਚ ਛੱਡਣਾ ਪੈ ਸਕਦਾ ਹੈ। ਨੰਗਲ ਡੈਮ, ਖੱਡਾਂ, ਨੱਕੀਆਂ, ਲੋਹੰਦ ਐਸਕੇਪਸ ਅਤੇ ਰੋਪੜ ਥਰਮਲ ਪਲਾਂਟ ਸਮੇਤ ਸਤਲੁਜ ਦਰਿਆ ’ਚ ਕੁਲ ਰਿਹਾਈ 20,000 ਕਿਊਸਿਕ ਤੱਕ ਜਾ ਸਕਦੀ ਹੈ। ਸਤਲੁਜ ਦਰਿਆ ਲੋਹੰਦ ’ਚ ਪਾਣੀ ਦਾ ਪੱਧਰ ਨਿਸ਼ਚਿਤ ਸਮੇਂ ਲਈ 28000 ਕਿਊਸਿਕ ਵੱਧ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਸਤਲੁਜ ਦਰਿਆ ’ਚ ਵਾਧੂ ਛੱਡੇ ਗਏ ਪਾਣੀ ਦਾ ਵਹਾਅ ਵਧੇਗਾ ਅਤੇ ਇਹ ਪਾਣੀ ਹਰੀਕੇ ਵੱਲ ਵਹਿ ਜਾਵੇਗਾ।

ਪਾਵਰਕਾਮ ਨੇ 15325 ਮੈਗਾਵਾਟ ਦੀ ਬਿਜਲੀ ਸਪਲਾਈ ਕਰਕੇ ਪੰਜਾਬ ‘ਚ ਨਵਾਂ ਰਿਕਾਰਡ ਸਿਰਜਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਨੂੰ 1000 ਮੈਗਾਵਾਟ ਬਿਜਲੀ ਵਾਧੂ ਦਿੱਤੇ ਜਾਣ ਬਾਰੇ ਮੁੱਖ ਮੰਤਰੀ ਵੱਲੋਂ ਕੇਂਦਰ ਨੂੰ ਲਿਖੀ ਚਿੱਠੀ ਬਾਰੇ ਅਜੇ ਤੱਕ ਕੇਂਦਰ ਨੇ ਕੋਈ ਵੀ ਫ਼ੈਸਲਾ ਨਹੀਂ ਕੀਤਾ। ਪਾਵਰਕਾਮ ਨੇ ਸ਼ੁੱਕਰਵਾਰ ਆਪਣੀ ਸਮਰੱਥਾ ਅਨੁਸਾਰ ਬਿਜਲੀ ਦੀ ਸਪਲਾਈ ਕਰ ਦਿੱਤੀ।