ਭਾਰੀ ਮੀਂਹ ਨੇ ਕਰਤਾ ਪਾਣੀ-ਪਾਣੀ

ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿੱਚ ਤੂਫਾਨੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਜੈਪੁਰ ‘ਚ ਬੁੱਧਵਾਰ ਸ਼ਾਮ ਨੂੰ ਹੋਈ ਭਾਰੀ ਬਾਰਿਸ਼ ਕਾਰਨ ਸ਼ਹਿਰ ਡੁੱਬਣ ਦੀ ਕਗਾਰ ‘ਤੇ ਆ ਗਿਆ। ਮੌਸਮ ਵਿਭਾਗ ਨੇ ਅੱਜ ਜੈਪੁਰ, ਜੋਧਪੁਰ, ਅਜਮੇਰ, ਭਰਤਪੁਰ ਅਤੇ ਕੋਟਾ ਸਮੇਤ 18 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ।

ਪੰਜਾਬ ਸਣੇ ਉੱਤਰ ਭਾਰਤ ‘ਚ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੀ ਮਾਨਸੂਨ ਦੀ ਬਾਰਿਸ਼ ਨੇ ਜਲ ਥਲ ਕਰ ਦਿੱਤਾ ਹੈ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਹ ਅਲਰਟ ਕਿਸੇ ਇੱਕ ਜ਼ਿਲ੍ਹੇ ਲਈ ਨਹੀਂ ਹੈ। ਮੀਂਹ ਨੇ ਗੁਆਂਢੀ ਸੂਬੇ ਰਾਜਸਥਾਨ ‘ਚ ਵੀ ਤਬਾਹੀ ਮਚਾਈ ਹੋਈ ਹੈ।

ਕਈ ਇਲਾਕਿਆਂ ‘ਚ ਮੀਂਹ ਕਾਰਨ ਲੋਕ ਹੁਣ ਡਰ ਦੇ ਸਾਏ ਹੇਠ ਜੀਅ ਰਹੇ ਹਨ। ਅੱਜ ਵੀ ਮੌਸਮ ਵਿਭਾਗ ਨੇ ਅੱਧੇ ਤੋਂ ਵੱਧ ਰਾਜਸਥਾਨ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਇਲਾਕਿਆਂ ਦੇ ਲੋਕ ਚੌਕਸ ਰਹਿਣ। ਮੌਸਮ ਵਿਭਾਗ ਅਨੁਸਾਰ ਅੱਜ ਜੈਪੁਰ, ਜੋਧਪੁਰ ਅਤੇ ਕੋਟਾ ਸਮੇਤ 18 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਕਾਰਨ ਪੂਰੇ ਸੂਬੇ ਵਿੱਚ ਪਾਰਾ 38 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਹੈ।

ਮੌਸਮ ਵਿਭਾਗ ਮੁਤਾਬਕ ਅੱਜ ਵੀ ਉੱਤਰ-ਪੂਰਬੀ ਰਾਜਸਥਾਨ ‘ਤੇ ਸਰਕੂਲੇਸ਼ਨ ਸਿਸਟਮ ਮੌਜੂਦ ਹੈ। ਇਹ ਸਤ੍ਹਾ ਤੋਂ 5.8 ਕਿਲੋਮੀਟਰ ਦੀ ਉਚਾਈ ‘ਤੇ ਫੈਲਿਆ ਹੋਇਆ ਹੈ। ਮਾਨਸੂਨ ਟਰੱਫ ਲਾਈਨ ਅੱਜ ਬੀਕਾਨੇਰ ਤੋਂ ਲੰਘ ਰਹੀ ਹੈ। ਇਸ ਪ੍ਰਣਾਲੀ ਦੇ ਪ੍ਰਭਾਵ ਕਾਰਨ 15 ਅਗਸਤ ਨੂੰ ਭਰਤਪੁਰ, ਜੈਪੁਰ, ਅਜਮੇਰ ਅਤੇ ਕੋਟਾ ਡਿਵੀਜ਼ਨਾਂ ਦੇ ਕੁਝ ਹਿੱਸਿਆਂ ਵਿੱਚ ਭਾਰੀ ਅਤੇ ਕਿਤੇ-ਕਿਤੇ ਭਾਰੀ ਮੀਂਹ ਪੈਣ ਦੀ ਪ੍ਰਬਲ ਸੰਭਾਵਨਾ ਹੈ।