ਸਾਨੂੰ ਰਾਤ ਨੂੰ ਛਲੇਡਾ ਮਿਲ ਗਿਆ ਸੀ ?

ਛਲੇਡਾ ਕੀ ਹੁੰਦਾ ਸੁਣੋ ਸੱਚੀ ਘਟਨਾ ! ਸਾਨੂੰ ਰਾਤ ਨੂੰ ਛਲੇਡਾ ਮਿਲ ਗਿਆ ਸੀ ? ———-ਇਹ ਇੱਕ ਕਾਲਪਨਿਕ ਪ੍ਰੇਤ ਹੈ ਜੋ ਆਪਣੀ ਮਰਜੀ ਨਾਲ ਕੋਈ ਵੀ ਰੂਪ ਧਾਰਨ ਕਰ ਲੈਂਦਾ ਹੈ। ਇਹ ਅਉਣ ਜਾਣ ਵਾਲੇ ਰਾਹੀਆਂ ਨੂੰ ਤੰਗ ਕਰਦਾ ਹੈ ਉਹਨਾ ਦਾ ਰਸਤਾ ਭਟਕਾਉਂਦਾ ਹੈ। ਇਹ ਰਾਹੀਆਂ ਦੇ ਰਸਤੇ ਵਿੱਚ ਕਦੇ ਕੋਈ ਜਾਨਵਰ,ਕਦੇ ਰੁੱਪਈਆ ਬਣ ਜਾਂਦਾ ਹੈ, ਕਦੇ ਕੁੱਕੜ ਬਣ ਕੇ ਰਾਹੀਆਂ ਦੇ ਨਾਲ ਨਾਲ ਤੁਰਨ ਲਗਦਾ ਹੈ। ਜੇਕਰ ਕੋਈ ਇਸ ਨੂੰ ਫੜਨ ਦਾ ਯਤਨ ਕਰਦਾ ਹੈ ਤਾਂ ਇਹ ਹੱਥ ਨਹੀਂ ਆਉਂਦਾ। ਉਹ ਫੜਿਆ ਨਹੀਂ ਜਾ ਸਕਦਾ।


ਕਈ ਵਾਰ ਇਹ ਰਾਹਗੀਰ ਦੇ ਬਹੁਤ ਨੇੜੇ ਆ ਜਾਂਦਾ ਹੈ ਕਿ ਉਸ ਨੂੰ ਲਗਦਾ ਹੈ ਕਿ ਉਹ ਅੱਗੇ ਨਹੀਂ ਜਾ ਸਕਦੇ ਅਤੇ ਡਰ ਕੇ ਵਾਪਸ ਭੱਜ ਲੈਦੇ ਹਨ। ਕਈ ਵਾਰ ਇਹ ਇਸਤਰੀ ਦਾ ਰੂਪ ਧਾਰਨ ਕਰਕੇ ਰਾਹੀਆਂ ਦੇ ਰਸਤੇ ਵਿੱਚ ਆ ਜਾਂਦਾ ਹੈ ਤੇ ਉਹਨਾ ਨੂੰ ਕਾਮ ਲਈ ਉਤਸਾਹਿਤ ਕਰਦਾ ਹੈ। ਮਾਨਤਾ ਹੈ ਕਿ ਜੋ ਪੁਰਸ਼ ਇਸ ਨਾਲ ਕਾਮ ਚੇਸ਼ਟਾ ਪੂਰੀ ਕਰ ਲੈਂਦੇ ਹਨ ਉਹ ਨਿਪੁੰਸਕ ਹੋ ਜਾਂਦੇ ਹਨ ਅਤੇ ਛੇਤੀ ਹੀ ਮਰ ਜਾਂਦੇ ਹਨ।ਇੱਕ ਮਤ ਅਨੁਸਾਰ ਜਿਸ ਸੱਪ ਨੇ ਆਪਣੀ ਸਾਰੀ ਜਿੰਦਗੀ ਚ ਕਿਸੇ ਨੂੰ ਡੱਸਿਆ ਨਾ ਹੋਵੇ ਅਤੇ ਸੌ ਸਾਲ ਦੀ ਉਮਰ ਭੋਗ ਲਵੇ ਉਹ ਛਲੇਡਾ ਬਣ ਜਾਂਦਾ ਹੈ।

ਪੰਜਾਬ ਦੇ ਪਿੰਡਾਂ ਵਿੱਚ ਇਹ ਅੰਧ ਵਿਸ਼ਵਾਸ਼ ਆਮ ਹੀ ਪ੍ਰਚੱਲਿਤ ਹੈ ਕਿ ਛਲੇਡਾ ਨਾਂ ਦਾ ਅਜਿਹਾ ਜਾਨਵਰ ਹੁੰਦਾ ਹੈ ਜੋ ਆਪਣੀਆਂ ਸ਼ਕਲਾਂ ਬਦਲਦਾ ਰਹਿੰਦਾ ਹੈ।ਛਲੇਡੇ ਵਾਲੀ ਅਫ਼ਵਾਹ ਫੈਲਾਈ ਹੋਵੇ ਅਤੇ ਰਾਹ ਜਾਂਦੇ ਰਾਹੀਆਂ ਨੂੰ ਰਾਤ-ਬਰਾਤੇ ਉਨ੍ਹਾਂ ਨੇ ਵੀ ਛਲੇਡਾ ਬਣ ਕੇ ਡਰਾਇਆ ਹੋਵੇ। ਖ਼ੈਰ, ਸਮਾਂ ਬੀਤਣ ਦੇ ਨਾਲ ਨਾਲ ਹੌਲੀ ਹੌਲੀ ਛਲੇਡੇ ਦਾ ਡਰ ਵੀ ਲੋਕਾਂ ਵਿੱਚੋਂ ਖ਼ਤਮ ਹੁੰਦਾ ਗਿਆ ਅਤੇ ਹੁਣ ਤਾਂ ਆਧੁਨਿਕਤਾ ਦੇ ਜ਼ੋਰ ਕਾਰਨ ਧੋੜਾ ਵੀ ਖ਼ਤਮ ਹੋਣ ’ਤੇ ਆ ਗਿਆ ਹੈ।