ਕੈਨੇਡਾ ਤੋਂ ਆਈ ਖ਼ਬਰ ਕਾਰਨ ਪੂਰਾ ਪਿੰਡ ਸੋਗ

ਕੈਨੇਡਾ ਤੋਂ ਆਈ ਖ਼ਬਰ ਕਾਰਨ ਪੂਰਾ ਪਿੰਡ ਸੋਗ ‘ਚ ਡੁੱਬਿਆ, ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ …………..ਕੈਨੇਡਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਪਿੰਡ ਰੋੜੀਕਪੂਰਾ ’ਚ ਮਾਤਮ ਛਾ ਗਿਆ ਹੈ। ਸੜਕ ਦੁਰਘਟਨਾ ਵਿੱਚ ਇੱਕੋਂ ਪਰਿਵਾਰ ਦੇ ਤਿੰਨ ਜੀਆਂ ਸਮੇਤ ਇੱਕ ਰਿਸ਼ਤੇਦਾਰ ਦੀ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਪਿੰਡ ਰੋੜੀਕਪੂਰਾ ਦੇ ਸੁਖਵੰਤ ਸਿੰਘ ਸੁੱਖ ਬਰਾੜ ਕੈਨੇਡਾ ’ਚ (ਬੀ.ਸੀ.) ਦੇ ਐਬਟਸਫੋਰਡ ‘ਚ ਰਹਿੰਦੇ ਆਪਣੇ ਪਰਿਵਾਰ ਪਤਨੀ ਰਾਜਿੰਦਰ ਕੌਰ, ਪੁੱਤਰੀ ਕਮਲ ਕੌਰ ਅਤੇ ਸਾਲੀ ਛਿੰਦਰ ਕੌਰ ਨਾਲ ਸ਼ਾਮ ਦੇ ਸਮੇਂ ਆਪਣੇ ਮਿੱਤਰ ਸ਼ੇਰ ਸਿੰਘ ਨੰਬਰਦਾਰ ਪਿੰਡ ਰੋੜੀਕਪੂਰਾ ਨੂੰ ਮਿਲਣ ਐਬਟਸਫੋਰਡ ਦੇ ਸ਼ਹਿਰ ਕਨੋਲਾ ਵਿਖੇ ਉਨ੍ਹਾਂ ਦੇ ਘਰ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਆਚਨਕ ਭਿਆਨਕ ਸੜਕ ਹਾਦਸਾ ਵਾਰ ਗਿਆ, ਜਿਸ ਵਿੱਚ ਮੌਕੇ ’ਤੇ ਹੀ ਸੁਖਵੰਤ ਸਿੰਘ, ਉਨ੍ਹਾਂ ਦੀ ਪਤਨੀ, ਬੇਟੀ ਅਤੇ ਸਾਲੀ ਦੀ ਮੌਤ ਹੋ ਗਈ।

ਇਸ ਦੁਖਦਾਈ ਘਟਨਾ ਦਾ ਪਤਾ ਲੱਗਦਿਆ ਹੀ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਵਲੋਂ ਇਸ ਦੁਖਦਾਈ ਘਟਨਾ ਦਾ ਬਹੁਤ ਦੁੱਖ ਮਨਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸੁਖਵੰਤ ਸਿੰਘ ਬਰਾੜ ਪਿੰਡ ਵਾਸੀਆਂ ਦਾ ਹਰਮਨ ਪਿਆਰਾ ਇਨਸਾਨ ਸੀ, ਜੋ ਵਿਦੇਸ਼ ਬੈਠਾ ਵੀ ਪਿੰਡ ਵਾਸੀਆਂ ਨਾਲ ਦੁੱਖ ਸੁੱਖ ਸਾਂਝਾ ਕਰਦਾ ਰਹਿੰਦਾ ਸੀ।