ਕੀ ਪੰਜਾਬ ‘ਚ ਵੀ ਹੜ੍ਹ ਦਾ ਖਤ ਰਾ ?

ਪੰਜਾਬ ‘ਚ ਪਿਛਲੇ ਸਾਲ ਹੜ੍ਹ ਨੇ ਤਬਾਹੀ ਮਚਾਈ ਸੀ ਅਤੇ 11 ਤੋਂ ਵੱਧ ਜ਼ਿਲ੍ਹੇ ਪ੍ਰਭਾਵਿਤ ਹੋਏ ਸਨ। ਇਸ ਸਾਲ ਪਹਿਲਾਂ ਹੀ ਪਿੰਡਾਂ ‘ਚ ਮੰਦਰਾਂ ਅਤੇ ਗੁਰਦੁਆਰਿਆਂ ਰਾਹੀਂ ਲੋਕਾਂ ਨੂੰ ਅਨਾਊਂਸਮੈਂਟ ਕਰਕੇ ਅਗਾਹ ਕੀਤਾ ਜਾ ਰਿਹਾ ਹੈ। ਇਸੇ ਸਬੰਧੀ ਸਤਲੁਜ ਕੰਡੇ ‘ਤੇ ਵਸੇ ਪਿੰਡ ਭੋਲੇਵਾਲ ਵਿਖੇ ਵੀ ਪਿੰਡ ਦੇ ਲੋਕਾਂ ਵੱਲੋਂ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਅਗਾਹ ਕਰਨ ਲਈ ਕਿਹਾ ਹੈ, ਜਿਸ ਦੀ ਇੱਕ ਆਡੀਓ ਵੀ ਸਾਹਮਣੇ ਆਈ ਹੈ।

ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਅੱਜ ਸਵੇਰ ਤੋਂ ਹੀ ਤੇਜ਼ ਬਾਰਿਸ਼ ਵੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਲੁਧਿਆਣਾ ‘ਚ ਵੀ ਸਵੇਰ ਤੋਂ ਮੀਂਹ ਪੈ ਰਿਹਾ ਹੈ। ਆਈਐਮਡੀ ਨੇ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਦੀ ਦਸਤਕ ਹੋ ਚੁੱਕੀ ਹੈ ਅਤੇ ਹੁਣ ਜੋ ਬਾਰਿਸ਼ਾਂ ਹੋ ਰਹੀਆਂ ਹਨ ਉਹ ਮੌਨਸੂਨ ਦੀ ਹੀ ਬਾਰਿਸ਼ ਹੈ। ਪੰਜਾਬ ਦੇ ਉੱਤਰ ਪੱਛਮੀ ਇਲਾਕਿਆਂ ਦੇ ਨਾਲ ਕਿ ਇਲਾਕਿਆਂ ‘ਚ ਮੌਨਸੂਨ ਪਹੁੰਚ ਚੁੱਕਾ ਹੈ। ਜੁਲਾਈ ਮਹੀਨੇ ‘ਚ 220 ਐਮ.ਐਮ. ਤੱਕ ਬਾਰਿਸ਼ ਹੁੰਦੀ ਹੈ ਜਦੋਂ ਕਿ ਜੂਨ ਮਹੀਨੇ ‘ਚ ਮਹਿਜ਼ 48 ਐਮ ਐਮ ਬਾਰਿਸ਼ ਹੀ ਦਰਜ ਕੀਤੀ ਗਈ ਹੈ। ਪਰ ਉਮੀਦ ਜਤਾਈ ਹੈ ਕੇ ਜੁਲਾਈ ਚ ਕਿਸਾਨਾਂ ਨੂੰ ਫਾਇਦਾ ਮਿਲੇਗਾ।

ਚਾਰ ਤੋਂ ਪੰਜ ਦਿਨ ਹੁਣ ਲਗਾਤਾਰ ਬਾਰਿਸ਼ ਪੈਣ ਦੇ ਅਸਾਰ: ਮੌਸਮ ਵਿਭਾਗ ਨੇ ਦੱਸਿਆ ਕਿ ਇਸ ਨਾਲ ਕਿਸਾਨਾਂ ਨੂੰ ਵੀ ਫਾਇਦਾ ਮਿਲੇਗਾ ਕਿਉਂਕਿ ਪੰਜਾਬ ਘਰ ਦੇ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਭਰਪੂਰ ਪਾਣੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਉਂਦੇ ਪੰਜ ਛੇ ਦਿਨ ਤੱਕ ਕਿਸਾਨਾਂ ਨੂੰ ਭਰਪੂਰ ਮਾਤਰਾ ਦੇ ਵਿੱਚ ਝੋਨਾ ਲਾਉਣ ਲਈ ਪਾਣੀ ਮਿਲ ਜਾਵੇਗਾ ਕਿਉਂਕਿ ਝੋਨਾ ਲਾਉਣ ਸਮੇਂ ਪਾਣੀ ਦੀ ਜਿਆਦਾ ਖਪਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਚਾਰ ਤੋਂ ਪੰਜ ਦਿਨ ਹੁਣ ਲਗਾਤਾਰ ਬਾਰਿਸ਼ ਪੈਣ ਦੇ ਅਸਾਰ ਹਨ ਇਸ ਕਰਕੇ ਕਿਸਾਨਾਂ ਨੂੰ ਸਿੰਜਾਈ ਕਰਨ ਦੀ ਲੋੜ ਨਹੀਂ ਪਵੇਗੀ। ਇਸ ਦੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋ ਸਕੇਗੀ।