ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਅਜੀਬ ਤੂਫਾਨ ਵਿੱਚ ਫਸ ਗਈ ਹੈ। ਟੀਮ ਇੰਡੀਆ ਨੂੰ ਵਿਸ਼ਵ ਚੈਂਪੀਅਨ ਬਣੇ ਦੋ ਦਿਨ ਹੋ ਗਏ ਹਨ ਪਰ ਖਿਡਾਰੀ ਘਰ ਨਹੀਂ ਪਰਤ ਸਕੇ ਹਨ।ਭਾਰਤੀ ਪ੍ਰਸ਼ੰਸਕ ਆਪਣੇ ਚੈਂਪੀਅਨ ਖਿਡਾਰੀਆਂ ਦਾ ਸਵਾਗਤ ਕਰਨ ਲਈ ਬੇਤਾਬ ਹਨ, ਪਰ ਟੀਮ ਬਾਰਬਾਡੋਸ ਤੋਂ ਬਾਹਰ ਹੀ ਨਹੀਂ ਨਿਕਲ ਪਾ ਰਹੀ ਹੈ। ਟੀਮ ਇੱਕ ਹੋਟਲ ਵਿੱਚ ਫਸੀ ਹੋਈ ਹੈ।
ਬਾਰਬਾਡੋਸ ਵਿੱਚ ਇਸ ਸਮੇਂ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਜਦੋਂ ਸੋਮਵਾਰ ਨੂੰ ਭਾਰਤ ਵਿੱਚ ਸ਼ਾਮ ਢਲ ਰਹੀ ਸੀ, ਉਦੋਂ ਵੀ ਬ੍ਰਿਜਟਾਊਨ ਵਿੱਚ ਬੱਦਲ ਛਾਏ ਹੋਏ ਸਨ। ਦੱਸਿਆ ਗਿਆ ਹੈ ਕਿ ਤੂਫਾਨ ਦੇ ਘੱਟ ਹੋਣ ਤੋਂ ਬਾਅਦ ਟੀਮ ਰਵਾਨਾ ਹੋਵੇਗੀ। ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਵੀ ਉਥੇ ਹਨ ਅਤੇ ਟੀਮ ਨਾਲ ਘਰ ਪਰਤਣਗੇ। ਪਰ ਫਿਲਹਾਲ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਭਾਰਤੀ ਟੀਮ ਅਤੇ ਸਟਾਫ਼ ਵੈਸਟਇੰਡੀਜ਼ ਤੋਂ ਕਦੋਂ ਭਾਰਤ ਲਈ ਰਵਾਨਾ ਹੋਣਗੇ।
ਮੌਸਮ ਦੇ ਠੀਕ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਖ਼ਰਾਬ ਮੌਸਮ ਕਾਰਨ ਬਾਰਬਾਡੋਸ ਵਿੱਚ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਨ ਭਾਰਤੀ ਟੀਮ ਦੇ ਖਿਡਾਰੀ ਅਤੇ ਸਟਾਫ ਹੋਟਲ ਦੇ ਕਮਰੇ ਚ ਕੈਦ ਹੋ ਗਏ ਹਨ। ਕਪਤਾਨ ਰੋਹਿਤ ਸ਼ਰਮਾ ਨੇ ਸਾਰਿਆਂ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਬਾਰਬਾਡੋਸ ਵਿੱਚ ਟੀਮ ਦੀ ਤੰਦਰੁਸਤੀ ਦਾ ਸੰਦੇਸ਼ ਪਹੁੰਚਾਇਆ।ਭਾਰਤ ਨੇ 29 ਜੂਨ ਨੂੰ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ।