
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਵੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਜਡੇਜਾ ਤੀਜਾ ਭਾਰਤੀ ਹਨ ਜਿਸ ਨੇ ਟੀ-20 ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਇਸ ਫਾਰਮੈਟ ਨੂੰ ਅਲਵਿਦਾ ਕਿਹਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਰਵਿੰਦਰ ਜਡੇਜਾ ਨੇ ਇਕ ਇੰਸਟਾਗ੍ਰਾਮ ਪੋਸਟ ‘ਚ ਦਿੱਤੀ ਹੈ।
ਜਡੇਜਾ ਨੇ ਲਿਖਿਆ, “ਦਿਲ ਨਾਲ, ਮੈਂ ਟੀ-20 ਇੰਟਰਨੈਸ਼ਨਲ ਨੂੰ ਅਲਵਿਦਾ ਕਹਿੰਦਾ ਹਾਂ। ਮਾਣ ਨਾਲ ਦੌੜਦੇ ਹੋਏ ਅਡੋਲ ਘੋੜੇ ਦੀ ਤਰ੍ਹਾਂ, ਮੈਂ ਹਮੇਸ਼ਾ ਆਪਣੇ ਦੇਸ਼ ਲਈ ਆਪਣਾ ਸਰਵਸ੍ਰੇਸ਼ਠ ਦਿੱਤਾ ਹੈ ਅਤੇ ਹੋਰ ਫਾਰਮੈਟਾਂ ‘ਚ ਵੀ ਅਜਿਹਾ ਕਰਨਾ ਜਾਰੀ ਰੱਖਾਂਗਾ। ਟੀ-20 ਵਿਸ਼ਵ ਕੱਪ ਜਿੱਤਣਾ ਇਹ ਇਕ ਸੁਪਨਾ ਸੀ। ਮੇਰੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਸਿਖਰ, ਯਾਦਾਂ, ਉਤਸ਼ਾਹ ਅਤੇ ਅਟੁੱਟ ਸਮਰਥਨ ਲਈ ਧੰਨਵਾਦ।’’
ਜਡੇਜਾ ਨੇ ਟੀ-20 ਵਿਸ਼ਵ ਕੱਪ 2024 ਫਾਈਨਲ ਦਾ ਆਖਰੀ ਮੈਚ ਖੇਡਿਆ ਸੀ। ਇਸ ਮੈਚ ‘ਚ ਜਡੇਜਾ ਨੇ ਬੱਲੇ ਨਾਲ 2 ਦੌੜਾਂ ਬਣਾਈਆਂ। ਜਦਕਿ ਗੇਂਦਬਾਜ਼ੀ ‘ਚ ਵੀ ਉਹ 12 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕੇ। ਭਾਵ ਉਨ੍ਹਾਂ ਦਾ ਡੈਬਿਊ ਅਤੇ ਆਖਰੀ ਮੈਚ ਲਗਭਗ ਇੱਕੋ ਜਿਹਾ ਰਿਹਾ ਹੈ।
ਦੱਸ ਦੇਈਏ ਕਿ ਜਡੇਜਾ ਨੇ 10 ਫਰਵਰੀ 2009 ਨੂੰ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਪਣਾ ਪਹਿਲਾ ਮੈਚ ਕੋਲੰਬੋ ਵਿੱਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਆਪਣੇ ਪਹਿਲੇ ਟੀ-20 ਵਿੱਚ ਜਡੇਜਾ ਨੇ 4 ਓਵਰਾਂ ਵਿੱਚ 29 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲਈ। ਜਦੋਂ ਕਿ ਬੱਲੇ ਨਾਲ 7 ਗੇਂਦਾਂ ‘ਤੇ 5 ਦੌੜਾਂ ਬਣਾਈਆਂ।
Live99 media My WordPress Blog