ਬਾਕਰਪੁਰੀਏ ਦੀ ਲੜਾਈ ਦਾ ਮੁੱਖ ਕਾਰਨ

ਬਾਕਰਪੁਰੀਏ ਦੀ ਲੜਾਈ ਦਾ ਮੁੱਖ ਕਾਰਨ।

ਬਾਕਰਪੁਰ ਚ ਇੱਕ ਮੁੰਡਾ ਹੋਰ ਭਗਤ ਬਣਿਆ ਉਹਨੇ ਆਪਣਾ ਨਾਮ ਰੱਖਿਆ ਨਰਿੰਦਰ ਸਾਂਈ ਜਿਹੜੀ ਕੁੜੀਆ ਲੜ ਰਹੀਆਂ ਉਹਨਾਂ ਦਾ ਭਰਾ ਹੈ ਉਹ ਦੁਕਾਨ ਤੇ ਵੈਲਡਿੰਗ ਦਾ ਕੰਮ ਕਰਦਾ ਸੀ ਉਸਨੇ ਵੈਲਡਿੰਗ ਦਾ ਕੰਮ ਬੰਦ ਕਰਕੇ ਫੋਟੋਆਂ ਰੱਖਕੇ ਚੋਂਕੀ ਲਾਉਣੀ ਸੁਰੂ ਕਰਤੀ ਦਿਨਾਂ ਦਿਨਾਂ ਚ ਇਹਦੇ ਸੁਰਿੰਦਰ ਸਾਂਈ ਦੇ ਬੰਦੇ ਉਹਦੇ ਨਾਲ ਜੁੜਨੇ ਸੁਰੂ ਹੋਗੇ ਇਹ ਸੁਰਿੰਦਰ ਸਾਂਈ ਕੁੱਛ ਸਾਲ ਪਹਿਲਾਂ ਕੁਰੜੀ ਪਿੰਡ ਦੀ ਕੁੜੀ ਨਾਲ ਵਿਵਾਦਾ ਚ ਫਸਿਆ ਸੀ


ਇਹ ਉਸ ਕੁੜੀ ਦੇ ਪਰਿਵਾਰ ਤੋ ਮਾਫੀ ਮੰਗ ਕੇ ਖਹਿੜਾ ਛੁਡਵਾ ਗਿਆ ਸੀ ਉਹ ਕੁੜੀ ਦਾ ਪਰਿਵਾਰ ਵੀ ਨਰਿੰਦਰ ਸਾਂਈ ਨੂੰ ਸਪੋਟ ਕਰਨ ਲੱਗ ਪਿਆ ਤੇ ਪਿੰਡ ਬਾਕਰਪੁਰ ਦੇ ਲੋਕ ਵੀ ਸਪੋਟ ਕਰਨ ਲੱਗ ਪਏ ਨਰਿੰਦਰ ਸਾਂਈ ਨੇ ਹਫਤਾ ਪਹਿਲਾਂ ਮਹੁੱਲੇ ਚ ਚੋਂਕੀ ਲਾਕੇ ਭੰਡਾਰਾ ਕਰਵਾਇਆ ਸੀ ਲੋਕ ਗਲੀ ਬੈਠੇ ਲੰਗਰ ਛੱਕ ਰਹੇ ਸੀ ਇਹ ਬਾਬਾ ਆਪਣੀ ਤੇਜ ਥਾਰ ਗੱਡੀ ਲੈਕੇ ਆਇਆ ਰੋਟੀ ਵਾਲੀ ਥਾਲੀ ਦੇ ਨਾਲ ਇਸਦੀ ਥਾਰ ਦੇ ਟਾਇਰ ਲੱਗੇ ਉੱਥੋ ਵਿਵਾਦ ਸੁਰੂ ਹੋਇਆ


ਇਸਦੇ ਬੰਦਿਆ ਨੇ ਨਰਿੰਦਰ ਸਾਂਈ ਦੇ ਬੰਦੇ ਕੁੱਟੇ ਇੱਕ ਦੀ ਬਾਂਹ ਟੁੱਟ ਗਈ ਬਾਕੀ ਜਖਮੀ ਹੋਗੇ ਨਰਿੰਦਰ ਸਾਂਈ ਦੀ ਕਿਧਰੇ ਪੇਸ ਨੀ ਚੱਲੀ ਫੇਰ ਨਰਿੰਦਰ ਸਾਂਈ ਦੀਆਂ ਭੈਣਾਂ ਨੇ ਇਹਦੇ ਨਾਲ ਪੰਗਾ ਪਾਇਆ ਹੈ ਇਹ ਸੁਰਿੰਦਰ ਸਾਂਈ ਕੋਲ ਕੁੱਛ ਨੀ ਹੈ ਇਸਨੇ ਐਕਟਰ ਧਰਮਿੰਦਰ ਨਾਲ ਫੋਟੋ ਖਿਚਾਕੇ ਐਸ ਐਸ ਪੀ ਗੁਰਪ੍ਰੀਤ ਭੁੱਲਰ ਨਾਲ ਫੋਟੋ ਖਿਚਵਾਕੇ ਕੁੱਛ ਹੋਰ ਕਲਾਕਾਰਾਂ ਨਾਲ ਫੋਟੋਆਂ ਖਿਚਵਾਕੇ ਅੰਦਰ ਲਾ ਲਈਆ ਇਲਾਕੇ ਰੋਲਾ ਪਾ ਦਿੱਤਾ ਗਿਆ ਬਾਬੇ ਕੋਲ ਐਕਟਰ ਅਫਸਰ ਆਉਂਦੇ ਆ ਲੋਕਾਂ ਨੇ ਜਾਣਾ ਸੁਰੂ ਕਰਤਾ ਐ ਇਹਦੀ ਚੜਾਈ ਹੋਈ ਹੋਰ ਕੁੱਛ ਨੀ ਹੈ ਇਹਦੇ ਕੋਲ।