ਦੇਸ਼ ਦੀ ਨਾਮੀ ਸ਼ਖਸ਼ੀਅਤ ਨਹੀ ਰਹੀ

ਬਾਲੀਵੁੱਡ ਦੇ ਅਦਾਕਾਰ ਆਯੂਸ਼ਮਾਨ ਖੁਰਾਣਾ ਦੇ ਪਿਤਾ ਤੇ ਮਸ਼ਹੂਰ ਜੋਤਸ਼ੀ ਪੀ ਖੁਰਾਣਾ ਦਾ ਦੇਹਾਂਤ ਹੋ ਗਿਆ ਹੈ। ਆਯੂਸ਼ਮਾਨ ਖੁਰਾਣਾ ਦੇ ਪਿਤਾ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਪੀ ਖੁਰਾਣਾ ਦਾ 19 ਮਈ ਸ਼ਾਮ ਨੂੰ ਮਨੀਮਾਜਰਾ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਵੈਂਟੀਲੇਟਰ ‘ਤੇ ਸੀ। ਅੱਜ ਸਵੇਰੇ ਵੈਂਟੀਲੇਟਰ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਦੱਸ ਦੇਈਏ ਕਿ ਆਯੂਸ਼ਮਾਨ ਨੂੰ ਅੱਜ ਹੀ ਪੰਜਾਬ ਯੂਨੀਵਰਸਿਟੀ ਵਿੱਚ ਉਪ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾਣਾ ਸੀ।

ਕਾਬਿਲੇਗੌਰ ਹੈ ਕਿ ਆਯੁਸ਼ਮਾਨ ਖੁਰਾਣਾ ਆਪਣੇ ਪਿਤਾ ਪੀ ਖੁਰਾਣਾ ਦੇ ਬਹੁਤ ਚਹੇਤੇ ਸਨ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹਨ ਅਤੇ ਅਦਾਕਾਰ ਬਣਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੀ ਤਾਰੀਫ਼ ਕਰਦੇ ਹਨ। ਪੀ ਖੁਰਾਣਾ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਆਯੁਸ਼ਮਾਨ ਦਾ ਭਰਾ ਅਪਾਰਸ਼ਕਤੀ ਖੁਰਾਣਾ ਵੀ ਅਦਾਕਾਰ ਹੈ।

ਜ਼ਿਕਰਯੋਗ ਹੈ ਕਿ ਪੀ ਖੁਰਾਨਾ ਜੋਤਿਸ਼ ਵਿਦਿਆ ਵਿੱਚ ਬਹੁਤ ਮਾਹਿਰ ਸਨ। ਉਹ ਕਈ ਟੀ.ਵੀ ਚੈਨਲਾਂ ਉਤੇ ਸੋਅ ਹੋਸਟ ਵੀ ਕਰਦੇ ਸਨ। ਉਨ੍ਹਾਂ ਵੱਲੋਂ ਦੱਸੇ ਰਾਸ਼ੀਫਲ ਕਈ ਨਿਊਜ਼ ਚੈਨਲਾਂ ਵੱਲੋਂ ਲਗਾਏ ਜਾਂਦੇ ਸੀ। ਦੱਸ ਦੇਇਏ ਕਿ ਈਟੀਵੀ ਭਾਰਤ ਵੀ ਉਨ੍ਹਾਂ ਦਾ ਹਫਤਾਵਰੀ ਰਾਸ਼ੀਫਲ ਲਗਾਉਦਾ ਸੀ। ਆਯੁਸ਼ਮਾਨ ਖੁਰਾਨਾ ਆਪਣੇ ਪਿਤਾ ਪੀ ਖੁਰਾਨਾ ਦੇ ਕਹਿਣ ਉਤੇ ਹੀ ਆਪਣੇ ਨਾਮ ਵਿੱਚ ਇਕ ਵਾਧੂ N ਜੋੜੀ ਸੀ। ਉਨ੍ਹਾਂ ਨੇ ਇਕ ਇੰਟਰਵਿਊ ਵਿੱਚ ਇਸ ਦਾ ਖੁਲਾਸਾ ਕੀਤਾ ਸੀ।