ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ

ਸਿਨੇਮਾ ਜਗਤ ਲਈ ਬੁਰੀ ਖ਼ਬਰ ਹੈ। ਮਸ਼ਹੂਰ ਐਕਟਰ, ਡਾਇਰੈਕਟਰ ਤੇ ਪ੍ਰੋਡਿਊਸਰ ਮੰਗਲ ਢਿੱਲੋਂ ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਦਰਅਸਲ ਅਦਾਕਾਰ ਕੈਂਸਰ ਨਾਲ ਜੂਝ ਰਹੇ ਸਨ ਤੇ ਕਰੀਬ ਇਕ ਮਹੀਨੇ ਤੋਂ ਲੁਧਿਆਣਾ ਦੇ ਇਕ ਹਸਪਤਾਲ ‘ਚ ਜ਼ੇਰੇ ਇਲਾਜ ਸਨ। ਮੰਗਲ ਢਿੱਲੋਂ ਨੇ ਕਈ ਮਸ਼ਹੂਰ ਹਿੰਦੀ ਤੇ ਪੰਜਾਬੀ ਫਿਲਮਾਂ ‘ਚ ਕੰਮ ਕੀਤਾ। ਇਸ ਦੇ ਨਾਲ ਹੀ ਟੀਵੀ ਸੀਰੀਅਲਜ਼ ਵਿਚ ਵੀ ਦਮਦਾਰ ਰੋਲ ਨਿਭਾਏ। ਮੰਗਲ ਢਿੱਲੋਂ ਦੀ ਮੌਤ ਦੀ ਖਬਰ ਤੋਂ ਬਾਅਦ ਫਿਲਮ ਜਗਤ ਵਿਚ ਸੋਗ ਦੀ ਲਹਿਰ ਹੈ। ਸਾਲ 1994 ਵਿਚ ਉਨ੍ਹਾਂ ਨੇ ਰਿਤੂ ਢਿੱਲੋਂ ਨਾਲ ਵਿਆਹ ਕੀਤਾ ਸੀ।

ਮੰਗਲ ਸਿੰਘ ਢਿੱਲੋਂ ਦਾ ਪੂਰਾ ਨਾਂ ਮੰਗਲ ਸਿੰਘ ਢਿੱਲੋਂ ਸੀ। ਉਨ੍ਹਾਂ ਦਾ ਜਨਮ 18 ਜੂਨ ਨੂੰ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਟਾਣਾ ਵਿੱਚ ਹੋਇਆ ਸੀ। ਚੌਥੀ ਤਕ ਉਹ ਪੰਜ ਗਰਾਈਆਂ ਕਲਾਂ ਦੇ ਸਰਕਾਰੀ ਸਕੂਲ ‘ਚ ਪੜ੍ਹੇ ਪਰ ਬਾਅਦ ਵਿਚ ਉਹ ਆਪਣੇ ਪਿਤਾ ਕੋਲ ਉੱਤਰ ਪ੍ਰਦੇਸ਼ ਸ਼ਿਫਟ ਹੋ ਗਏ ਸਨ। ਉਨ੍ਹਾਂ ਆਪਣੀ ਗ੍ਰੈਜੂਏਸ਼ਨ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਹ ਫਿਰ ਪੰਜਾਬ ਆ ਗਏ ਤੇ ਕੋਟਕਪੂਰਾ ਤੋਂ ਹਾਇਰ ਸੈਕੰਡਰੀ ਪੂਰੀ ਕਰ ਕੇ ਗ੍ਰੈਜੂਏਸ਼ਨ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਕੀਤੀ। ਉਨ੍ਹਾਂ ਦਿੱਲੀ ਦੇ ਥੀਏਟਰ ‘ਚ ਵੀ ਕੰਮ ਕੀਤਾ ਤੇ 1979 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਇੰਡੀਅਨ ਥਿਏਟਰ ਡਿਪਾਰਟਮੈਂਟ ਜੁਆਇੰਨ ਕੀਤਾ। ਇੱਥੇ ਹੀ 1980 ਵਿਚ ਉਨ੍ਹਾਂ ਐਕਟਿੰਗ ‘ਚ ਆਪਣਾ ਪੋਸਟ ਗ੍ਰੈਜੂਏਟ ਡਿਪਲੋਮਾ ਪੂਰਾ ਕੀਤਾ।

ਇਨ੍ਹਾਂ ਫ਼ਿਲਮਾਂ ਵਿੱਚ ਨਜ਼ਰ ਆਏ ਸਨ ਮੰਗਲ ਢਿੱਲੋਂ–ਹਿੰਦੀ ਫਿਲਮ ਇੰਡਸਟਰੀ ਵਿਚ ਮੰਗਲ ਢਿੱਲੋਂ ਨੇ ਰੇਖਾ ਤੋਂ ਲੈ ਕੇ ਡਿੰਪਲ ਕਪਾਡੀਆ ਵਰਗੀਆਂ ਦਿੱਗਜ ਅਭਿਨੇਤਰੀਆਂ ਨਾਲ ਕੰਮ ਕੀਤਾ। ਉਨ੍ਹਾਂ ਦੇ ਖਾਤੇ ‘ਚ ਕਈ ਹਿੱਟ ਫਿਲਮਾਂ ਹਨ – ਜਿਵੇਂ ਕਿ ‘ਖੂਨ ਭਾਰੀ ਮਾਂਗ’, ‘ਦਯਾਵਾਨ’, ‘ਜ਼ਖਮੀ ਔਰਤ’, ‘ਪਿਆਰ ਕਾ ਦੇਵਤਾ’ ਅਤੇ ‘ਦਲਾਲ’। ਉਨ੍ਹਾਂ ਪਾਜ਼ੇਟਿਵ ਤੋਂ ਨੈਗੇਟਿਵ ਤਕ ਲਗਭਗ ਹਰ ਕਿਸਮ ਦੇ ਕਿਰਦਾਰ ਨਿਭਾਏ।