ਸ਼ੰਭੂ ਬਾਰਡਰ ਉਤੇ ਹਲਚਲ ਤੇਜ਼

ਕਿਸਾਨਾਂ ਨੇ ਦਿੱਲੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਹਲਚਲ ਤੇਜ਼ ਹੋ ਗਈ ਹੈ। ਸ਼ੰਭੂ ਬਾਰਡਰ ਉਤੇ ਫੋਰਸ ਵੱਲੋਂ ਅੱਧਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਹਾਲਾਤ ਕਾਫੀ ਤਣਾਅ ਵਾਲੇ ਬਣੇ ਹੋਏ ਹਨ।ਕਿਸਾਨਾਂ ਨੇ ਦਿੱਲੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਹਲਚਲ ਤੇਜ਼ ਹੋ ਗਈ ਹੈ।

ਸ਼ੰਭੂ ਬਾਰਡਰ ਉਤੇ ਫੋਰਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਹਾਲਾਤ ਕਾਫੀ ਤਣਾਅ ਵਾਲੇ ਬਣੇ ਹੋਏ ਹਨ।ਖਨੌਰੀ ਬਾਰਡਰ ਉਤੇ ਵੀ ਡਰੋਨ ਹਵਾ ਵਿਚ ਘੁੰਮ ਰਹੇ ਹਨ। ਇਧਰ, ਕਿਸਾਨਾਂ ਨੇ ਵੀ ਪਤੰਗ ਉਡਾ ਦਿੱਤੇ ਹਨ।ਉਧਰ, ਹਰਿਆਣਾ ਦੇ ਨਾਲ ਹੀ ਦਿੱਲੀ ਵਿੱਚ ਵੀ ਸਖਤੀ ਕਰ ਦਿੱਤੀ ਗਈ ਹੈ। ਕਿਸਾਨਾਂ ਦੇ ਕੂਚ ਨੂੰ ਵੇਖਦਿਆਂ ਦਿੱਲੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।ਦਿੱਲੀ ਅੰਦਰ ਭੀੜ ਇਕੱਠੀ ਕਰਨ ਤੇ ਟਰੈਕਟਰਾਂ ਦੇ ਦਾਖਲੇ ‘ਤੇ ਪਾਬੰਦੀ ਲਾ ਦਿੱਤੀ ਗਈ ਹੈ।

ਦਿੱਲੀ ਪੁਲਿਸ ਨੇ ਹਰਿਆਣਾ ਨਾਲ ਲੱਗਦੀ ਸਿੰਘੂ-ਟਿਕਰੀ ਸਰਹੱਦ ਤੇ ਉੱਤਰ ਪ੍ਰਦੇਸ਼ ਨਾਲ ਲੱਗਦੀ ਗਾਜ਼ੀਪੁਰ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਹੈ।ਕਿਸਾਨਾਂ ਦੇ ‘ਦਿੱਲੀ ਮਾਰਚ’ ਸਬੰਧੀ ਅਲਰਟ ਤੋਂ ਬਾਅਦ ਦਿੱਲੀ ਪੁਲਿਸ ਨੇ ਗਾਜ਼ੀਪੁਰ ਬਾਰਡਰ ‘ਤੇ ਨਾਕਾਬੰਦੀ ਕਰ ਦਿੱਤੀ ਹੈ। ਪੁਲਿਸ ਨੇ ਗਾਜ਼ੀਪੁਰ ਬਾਰਡਰ ‘ਤੇ ਫਲਾਈਓਵਰ ਦੇ ਹੇਠਾਂ ਤੋਂ ਦਿੱਲੀ ਨੂੰ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ, ਜਿਸ ਕਾਰਨ ਗਾਜ਼ੀਪੁਰ-ਯੂਪੀ ਬਾਰਡਰ ‘ਤੇ ਲੰਬਾ ਜਾਮ ਲੱਗਾ ਹੋਇਆ ਹੈ। ਬੁੱਧਵਾਰ ਸਵੇਰੇ ਯੂਪੀ ਤੋਂ ਦਿੱਲੀ ਵੱਲ ਆ ਰਹੇ ਲੋਕ ਟ੍ਰੈਫਿਕ ਜਾਮ ਕਾਰਨ ਘੰਟਿਆਂ ਬੱਧੀ ਫਸੇ ਰਹੇ।