
ਪੰਜਾਬੀ ਗਾਇਕ ਕਰਨ ਔਜਲਾ ਅੱਜ ਜਿਸ ਮੁਕਾਮ ’ਤੇ ਹੈ, ਇਥੋਂ ਤਕ ਪਹੁੰਚਣ ਲਈ ਉਸ ਨੇ ਕਾਫੀ ਮਿਹਨਤ ਕੀਤੀ ਹੈ। ਅੱਜ ਕਰਨ ਔਜਲਾ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ। ਗੀਤਾਂ ਤੋਂ ਹੋਣ ਵਾਲੀ ਕਮਾਈ ਦੇ ਨਾਲ-ਨਾਲ ਕਰਨ ਔਜਲਾ ਕੋਲ ਵੱਡੇ ਬ੍ਰਾਂਡਸ ਹਨ, ਜਿਨ੍ਹਾਂ ਤੋਂ ਉਸ ਦੀ ਕਮਾਈ ਹੁੰਦੀ ਹੈ।ਹਾਲ ਹੀ ’ਚ ਕਰਨ ਔਜਲਾ ਨੂੰ ਇਕ ਇਵੈਂਟ ’ਚ ਦੇਖਿਆ ਗਿਆ।
ਇਸ ਇਵੈਂਟ ’ਚ ਕਰਨ ਔਜਲਾ ਨੇ ਲੂਈ ਵਿਟੋਨ (LV) ਦੇ ਜ਼ਿੱਪਰ, ਰੋਲੈਕਸ ਦੀ ਘੜੀ ਤੇ ਐਲੈਕਜ਼ੈਂਡਰ ਮੈਕਕੁਈਨ ਦੇ ਬੂਟਾਂ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ, ਜਿਸ ਦੀ ਕੀਮਤ 73 ਲੱਖ ਰੁਪਏ ਤੋਂ ਵੀ ਵੱਧ ਹੈ।ਜੇਕਰ ਲੂਈ ਵਿਟੋਨ ਦੇ ਵੂਲ ਨਾਇਲਨ ਸਟ੍ਰੀਟ ਸਟਾਈਲ ਲੈਥਰ ਲੋਗੋ ਜ਼ਿੱਪਰ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 9,02,464 ਰੁਪਏ ਬਣਦੀ ਹੈ।
ਐਲੈਕਜ਼ੈਂਡਰ ਮੈਕਕੁਈਨ ਦੇ ਮੈਟਲ ਹੀਲ ਲੈਥਰ ਬੂਟਾਂ ਦੀ ਕੀਮਤ 1,14,800 ਰੁਪਏ ਹੈ।ਕਰਨ ਔਜਲਾ ਦੀ ਇਸ ਲੁੱਕ ’ਚ ਸਭ ਤੋਂ ਮਹਿੰਗੀ ਚੀਜ਼ ਰੋਲੈਕਸ ਦੀ ਡੇਅ ਡੇਟ 40 ਡਾਇਮੰਡ ਬੈਜ਼ਲ ਘੜੀ ਹੈ, ਜਿਸ ਦੀ ਕੀਮਤ 62,90,000 ਰੁਪਏ ਹੈ।ਇਨ੍ਹਾਂ ਤਿੰਨਾਂ ਚੀਜ਼ਾਂ ਦੀ ਕੁਲ ਕੀਮਤ 73,07,264 ਰੁਪਏ ਹੈ। ਕਰਨ ਔਜਲਾ ਦੀ ਇਸ ਲੁੱਕ ਦੀ ਕੀਮਤ ਨੂੰ ਗਰੈਵਿਟੀ ਕੈਗ ਨਾਂ ਦੇ ਇੰਸਟਾਗ੍ਰਾਮ ਯੂਜ਼ਰ ਨੇ ਰਿਵੀਲ ਕੀਤਾ ਹੈ, ਜਿਸ ਨੂੰ ਕਰਨ ਔਜਲਾ ਦੇ ਅਧਿਕਾਰਕ ਇੰਸਟਾਗ੍ਰਾਮ ਹੈਂਡਲ ਤੋਂ ਸਟੋਰੀ ’ਚ ਸ਼ੇਅਰ ਵੀ ਕੀਤਾ ਗਿਆ ਹੈ।
Live99 media My WordPress Blog