ਮੂਸੇਵਾਲਾ ਨੂੰ ਕੀਤਾ ਜਾ ਰਿਹਾ ਹੈ ਬਦਨਾਮ

ਇੱਕ ਗੁਟਕਾ ਕੰਪਨੀ ਨੇ ਵਿਕਰੀ ਵਧਾਉਣ ਲਈ ਆਪਣੇ ਸੁਪਾਰੀ ਦੇ ਪੈਕੇਟ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫੋਟੋ ਲਗਾ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਕਾਫੀ ਗੁੱਸਾ ਹੈ। ਪ੍ਰਸ਼ੰਸਕਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਸੁਪਾਰੀ ਦੇ ਪਾਊਚ ‘ਤੇ ਸਿੱਧੂ ਮੂਸੇਵਾਲਾ ਦੀ ਫੋਟੋ ਲਾਉਣ ਵਾਲੀ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਆਪਣੇ ਉਤਪਾਦ ਦੀ ਵਿਕਰੀ ਵਧਾਉਣ ਅਤੇ ਬ੍ਰਾਂਡ ਨੂੰ ਮਸ਼ਹੂਰ ਬਣਾਉਣ ਲਈ ਅਜਿਹਾ ਘਟੀਆ ਕੰਮ ਕੀਤਾ ਹੈ।
ਤੰਬਾਕੂ-ਗੁਟਕਾ ਕੰਪਨੀ ਨੇ ਮੂਸੇਵਾਲਾ ਦੀ ਫੋਟੋ ਲਗਾ ਕੇ ਸੁਪਾਰੀ ਦੇ ਪਾਊਚ ਬਜ਼ਾਰ ਵਿੱਚ ਪਾਏ ਹਨ, ਜਿਸ ‘ਤੇ ਮੂਸੇਵਾਲਾ ਦਾ ਨਾਂ ਵੀ ਫੋਟੋ ਦੇ ਹੇਠਾਂ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਅਜਿਹਾ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਸਿੱਧੂ ਮੂਸੇਵਾਲਾ ਨੇ ਆਪਣੇ ਕਤਲ ਤੋਂ ਪਹਿਲਾਂ ਕੰਪਨੀ ਨੂੰ ਆਪਣੀ ਫੋਟੋ ਵਰਤਣ ਦੇ ਅਧਿਕਾਰ ਦਿੱਤੇ ਸਨ।