CM ਮਾਨ ਨੇ ਖੁਦ ਦਿੱਤੀ ਖੁਸ਼ਖਬਰੀ

‘ਮੇਰੇ ਘਰ ਵੀ ਖੁਸ਼ੀਆਂ ਆਉਣ ਵਾਲੀਆਂ ਹਨ…’ ਤੀਜੀ ਵਾਰ ਪਿਤਾ ਬਣਨਗੇ CM ਭਗਵੰਤ ਮਾਨ, ਗਣਤੰਤਰ ਦਿਵਸ ‘ਤੇ ਦਿੱਤੀ ਖੁਸ਼ਖਬਰੀ”’ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਨੇ ਗਣਤੰਤਰ ਦਿਵਸ ‘ਤੇ ਇਹ ਖੁਸ਼ਖਬਰੀ ਦਿੱਤੀ ਹੈ। ਇਹ ਜਾਣਕਾਰੀ ਪੰਜਾਬ ਦੇ ਲੁਧਿਆਣਾ ਵਿਖੇ ਗਣਤੰਤਰ ਦਿਵਸ ਸਮਾਰੋਹ ਦੀ ਪਰੇਡ ਦੌਰਾਨ ਦਿੱਤੀ ਗਈ। ਆਪਣੇ ਸੰਬੋਧਨ ਦੌਰਾਨ ਸੀ.ਐਮ ਮਾਨ ਨੇ ਕਿਹਾ ਕਿ ਮੇਰੇ ਘਰ ਵੀ ਖੁਸ਼ੀਆਂ ਆਉਣ ਵਾਲੀਆਂ ਹਨ ਅਤੇ ਮੇਰੀ ਪਤਨੀ ਸੱਤਵੇਂ ਮਹੀਨੇ ਗਰਭਵਤੀ ਹੈ। ਸੀਐਮ ਨੇ ਕਿਹਾ ਕਿ ਲੜਕਾ ਹੈ ਜਾਂ ਲੜਕੀ, ਅਸੀਂ ਟੈਸਟ ਨਹੀਂ ਕਰਵਾਇਆ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਫੁੱਟਬਾਲ ਗਰਾਊਂਡ ਵਿੱਚ 75ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਝੰਡਾ ਲਹਿਰਾਇਆ।ਆਪਣੇ ਸੰਬੋਧਨ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਖਾਸ ਹੈ ਕਿਉਂਕਿ ਇਹ ਗਣਤੰਤਰ ਦਿਵਸ ਹੈ। ਸਗੋਂ ਇਸ ਲਈ ਖਾਸ ਹੈ ਕਿਉਂਕਿ ਪੰਜਾਬੀਆਂ ਦਾ ਗਣਤੰਤਰ ਦਿਵਸ ਆਇਆ ਹੈ, ਨਹੀਂ ਤਾਂ ਕਈ 26 ਜਨਵਰੀ ਅੰਗਰੇਜ਼ਾਂ ਦੇ ਰਾਜ ਵਿਚ ਲੰਘ ਗਏ ਸਨ, ਪੰਜਾਬੀਆਂ ਨੇ ਲੜਾਈਆਂ ਲੜੀਆਂ ਹਨ, ਸ਼ਹੀਦੀਆਂ ਦਿੱਤੀਆਂ ਹਨ ਅਤੇ ਫਿਰ ਕਿਤੇ ਨਾ ਕਿਤੇ ਗਣਤੰਤਰ ਦਿਵਸ ਵੀ ਆ ਗਿਆ ਹੈ।

ਇਸੇ ਕਰਕੇ ਪੰਜਾਬ ਗਣਤੰਤਰ ਦਿਵਸ ਵਿਸ਼ੇਸ਼ ਤੌਰ ‘ਤੇ ਮਨਾਉਂਦਾ ਹੈ।ਅਫ਼ਸੋਸ ਦੀ ਗੱਲ ਹੈ ਕਿ 26 ਜਨਵਰੀ ਅਤੇ 15 ਅਗਸਤ ਦੀਆਂ ਪਰੇਡਾਂ ਵਿੱਚੋਂ ਪੰਜਾਬ ਦੀ ਝਾਂਕੀ ਹਟਾ ਦਿੱਤੀ ਗਈ ਹੈ, ਇਹ ਸੁੰਦਰ ਝਾਂਕੀ ਅੱਜ ਤੁਹਾਡੇ ਸਾਹਮਣੇ ਹਨ। ਜੇਕਰ ਤੁਸੀਂ ਇਹ ਝਾਂਕੀ 26 ਜਨਵਰੀ ਨੂੰ ਸ਼ਾਮਿਲ ਕੀਤੀ ਹੁੰਦੀ ਤਾਂ ਤੁਹਾਡੀ ਇੱਜ਼ਤ ਹੋਰ ਵਧ ਜਾਂਦੀ। ਅਸੀਂ ਕੁਰਬਾਨੀਆਂ ਕਰਨ ਤੋਂ ਪਿੱਛੇ ਨਹੀਂ ਹਟਦੇ ਪਰ ਕੁਰਬਾਨੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸਾਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਨੇ ਗਣਤੰਤਰ ਦਿਵਸ ‘ਤੇ ਇਹ ਖੁਸ਼ਖਬਰੀ ਦਿੱਤੀ ਹੈ। ਇਹ ਜਾਣਕਾਰੀ ਪੰਜਾਬ ਦੇ ਲੁਧਿਆਣਾ ਵਿਖੇ ਗਣਤੰਤਰ ਦਿਵਸ ਸਮਾਰੋਹ ਦੀ ਪਰੇਡ ਦੌਰਾਨ ਦਿੱਤੀ ਗਈ। ਆਪਣੇ ਸੰਬੋਧਨ ਦੌਰਾਨ ਸੀ.ਐਮ ਮਾਨ ਨੇ ਕਿਹਾ ਕਿ ਮੇਰੇ ਘਰ ਵੀ ਖੁਸ਼ੀਆਂ ਆਉਣ ਵਾਲੀਆਂ ਹਨ ਅਤੇ ਮੇਰੀ ਪਤਨੀ ਸੱਤਵੇਂ ਮਹੀਨੇ ਗਰਭਵਤੀ ਹੈ। ਸੀਐਮ ਨੇ ਕਿਹਾ ਕਿ ਲੜਕਾ ਹੈ ਜਾਂ ਲੜਕੀ, ਅਸੀਂ ਟੈਸਟ ਨਹੀਂ ਕਰਵਾਇਆ ਹੈ।