
ਮਸ਼ਹੂਰ ਪੰਜਾਬੀ ਸਿੰਗਰ ਅਤੇ ਅਦਾਕਾਰ ਸਿੱਪੀ ਗਿੱਲ ਨਾਲ ਕੈਨੇਡਾ ‘ਚ ਭਿਆਨਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਸ਼ਹਿਰ ਬ੍ਰਿਟਿਸ਼ ਕੋਲੰਬੀਆ ‘ਚ ਉਸ ਦੀ ਗੱਡੀ ‘ਰੂਬੀਕਾਨ’ ਪਲਟ ਗਈ ਹੈ, ਜਿਸ ਦੀ ਵੀਡੀਓ ਉਸ ਨੇ ਆਪਣੇ ਸੋਸ਼ਲ ਮੀਡੀਆ ਆਕਾਊਂਟ ‘ਤੇ ਸਾਂਝੀ ਕੀਤੀ ਹੈ।
ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਨਣ ਲਈ ਗਏ ਸਨ। ਇਸ ਦੌਰਾਨ ਉਸ ਦੇ ਦੋਸਤਾਂ ਨੇ ਆਪਣੇ ਕਮਰੇ ‘ਚ ਰਹਿਣ ਦਾ ਫੈਸਲਾ ਕੀਤਾ, ਜਿਸ ਕਾਰਨ ਉਹ ਇਕੱਲਾ ਹੀ ਆਫ-ਰੋਡਿੰਗ ਲਈ ਨਿਕਲ ਗਿਆ। ਜਦੋਂ ਉਹ ਆਪਣੀ ਰੂਬੀਕਾਨ ‘ਚ ਜਾ ਰਿਹਾ ਸੀ ਤਾਂ ਉਸ ਦੀ ਗੱਡੀ ਪਲਟ ਗਈ, ਜਿਸ ਕਾਰਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਸ ਦੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਇਸ ਤੋਂ ਬਾਅਦ ਉੱਥੋਂ ਗੁਜ਼ਰ ਰਹੇ ਇਕ ਅੰਗਰੇਜ਼ ਨੇ ਉਸ ਦੀ ਮਦਦ ਕੀਤੀ ਤੇ ਉਸ ਦੀ ਗੱਡੀ ਕੱਢਣ ‘ਚ ਮਦਦ ਕੀਤੀ। ਇਸ ਹਾਦਸੇ ਬਾਰੇ ਉਸ ਅੰਗਰੇਜ਼ ਨੇ ਵੀ ਦੱਸਿਆ ਕਿ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਸਮੇਂ ਅਜਿਹੇ ਹਾਦਸੇ ਵਾਪਰਦੇ ਹੀ ਰਹਿੰਦੇ ਹਨ।
Live99 media My WordPress Blog