ਮਸ਼ਹੂਰ ਪੰਜਾਬੀ ਗਾਇਕ ਨਹੀਂ ਰਿਹਾ

ਜਲੰਧਰ ਨਾਲ ਸਬੰਧ ਰੱਖਦੇ ਮਸ਼ਹੂਰ ਪੰਜਾਬੀ ਗਾਇਕ ਦਾ ਦੇਹਾਂਤ ਹੋ ਗਿਆ ਹੈ। ਮਕਸੂਦਾਂ ਦੇ ਨਾਲ ਲੱਗਦੇ ਆਨੰਦ ਨਗਰ ਦੇ ਪ੍ਰਸਿੱਧ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ 47 ਸਾਲ ਦੀ ਉਮਰ ‘ਚ ਅੱਜ ਸਵੇਰੇ ਅਚਾਨਕ ਦੇਹਾਂਤ ਹੋ ਗਿਆ। ਉਹਨਾਂ ਦੇ ਅਚਾਨਕ ਦੇਹਾਂਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ।ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਪਿੱਠ ਵਿੱਚ ਹੋਈ ਅਚਾਨਕ ਦਰ ਦ ਨਾਲ ਉਹਨਾਂ ਨੂੰ ਇਲਾਜ ਲਈ ਹਸਪ ਤਾਲ ਲਿਜਾਇਆ ਗਿਆ ਸੀ ਪਰ ਉਨ੍ਹਾਂ ਦੀ ਅਚਾਨਕ ਮੌ. ਤ ਹੋ ਗਈ।

ਉਨ੍ਹਾਂ ਦੇ ਗਾਏ ਕਈ ਗੀਤ ਮਕਬੂਲ ਹੋਏ ਖ਼ਾਸ ਕਰਕੇ ਉਦਾਸ ਲਹਿਜ਼ੇ ਵਾਲੇ ਗੀਤਾਂ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ। ਉਨ੍ਹਾਂ ਦੇ ਮਕਬੂਲ ਗੀਤਾਂ ’ਚ ‘ਖੁਫ਼ੀਆ ਰਿਪੋਰਟ ਆਈ ਲੰਡਨੋਂ’, ‘ਚਰਖਾ ਗ਼ਮਾਂ ਦਾ’, ‘ਛੱਲੇ ਮੁੱਦੀਆਂ’, ‘ਰੋਕੋ ਨਾ ਮੈਨੂੰ ਪੀਣ ਦਿਓ’, ‘ਰੁੱਤ ਪਿਆਰ ਦੀ’, ‘ਤੇਰੇ ਜਿਹੇ ਸੱਜਣਾਂ ਦੇ’ ਆਦਿ ਸ਼ੁਮਾਰ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਮਕਸੂਦਾਂ ਵਿਚ ਕੀਤਾ ਗਿਆ।

ਇਸ ਬਾਰੇ ਗੁਰਪ੍ਰੀਤ ਸਿੰਘ ਢੱਟ ਦੇ ਪਰਿਵਾਰਕ ਮੈਂਬਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਯਾਨਿ ਬੁੱਧਵਾਰ 20 ਦਸੰਬਰ ਨੂੰ ਉਨ੍ਹਾਂ ਦੀ ਛਾਤੀ ਵਿੱਚ ਅਚਾਨਕ ਦਰ ਦ ਹੋਇਆ, ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ।ਕਾਬਿਲੇਗ਼ੌਰ ਹੈ ਕਿ ਗੁਰਪ੍ਰੀਤ ਢੱਟ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਗਾਇਕ ਸੀ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਕਈ ਹਿੱਟ ਤੇ ਯਾਦਗਾਰੀ ਗਾਣੇ ਦਿੱਤੇ ਸੀ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ।