ਮੂਸੇਵਾਲਾ ਦੀ ਫੋਟੋ ਮਾਂ ਚਰਨ ਕੌਰ ਨੇ ਕੀਤੀ ਸਾਂਝੀ

ਮਾਂ ਚਰਨ ਕੌਰ (Charan Kaur) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਸਿੱਧੂ ਮੂਸੇਵਾਲਾ ਆਪਣੇ ਕੁੱਤੇ ਨੂੰ ਬੁੱਕਲ ‘ਚ ਲੈ ਕੇ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ । ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਜਿਹੜਾ ਬੰਦਾ ਜਾਨਵਰਾਂ ਨੂੰ ਏਨਾਂ ਪਿਆਰ ਕਰਦਾ ਹੋਵੇ, ਉਹ ਬੰਦਿਆਂ ਨਾਲ ਨਫਰਤ ਕਦੇ ਨਹੀਂ ਕਰ ਸਕਦਾ’।

ਸਿੱਧੂ ਮੂਸੇਵਾਲਾ ਦੀ ਮਾਂ ਅਕਸਰ ਸ਼ੇਅਰ ਕਰਦੇ ਹਨ ਤਸਵੀਰਾਂ —ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਅਕਸਰ ਆਪਣੇ ਬੇਟੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਮਾਂ ਦੇ ਨਾਲ ਸਿੱਧੂ ਮੂਸੇਵਾਲਾ ਦਾ ਬਹੁਤ ਜ਼ਿਆਦਾ ਪਿਆਰ ਸੀ । ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਨੂੰ ‘ਡੀਅਰ ਮਾਮਾ’ ਨਾਂਅ ਦਾ ਗੀਤ ਵੀ ਡੈਡੀਕੇਟ ਕੀਤਾ ਸੀ । ਜਿਸ ‘ਚ ਉਨ੍ਹਾਂ ਨੇ ਆਪਣੀ ਮਾਂ ਦੇ ਕੁਝ ਦ੍ਰਿਸ਼ਾਂ ਨੂੰ ਵੀ ਸ਼ਾਮਿਲ ਕੀਤਾ ਸੀ ।ਆਪਣੇ ਪੱਤਰ ਦੀ ਯਾਦ ‘ਚ ਸਿੱਧੂ ਮੂਸੇਵਾਲਾ ਦੇ ਮਾਪੇ ਦਿਨ ਰਾਤ ਮਰਦੇ ਹਨ ।

ਛੋਟੀ ਜਿਹੀ ਉਮਰ ‘ਚ ਕਮਾਈ ਸ਼ੌਹਰਤ —ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸਨੇ ਛੋਟੀ ਜਿਹੀ ਉਮਰ ‘ਚ ਏਨੀਂ ਕੁ ਦੌਲਤ ਸ਼ੌਹਰਤ ਕਮਾ ਲਈ ਸੀ, ਜਿਸ ਨੂੰ ਕਮਾਉਣ ਦੇ ਲਈ ਲੋਕਾਂ ਨੂੰ ਉਮਰਾਂ ਲੱਗ ਜਾਂਦੀਆਂ ਹਨ । ਸਿੱਧੂ ਮੂਸੇਵਾਲਾ ਜਿੱਥੇ ਇੱਕ ਵਧੀਆ ਗਾਇਕ ਸਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਸਨ । ਉਨ੍ਹਾਂ ਨੇ ਆਪਣੀ ਕਲਮ ਦੇ ਨਾਲ ਸਮਾਜ ਦੀ ਸੱਚਾਈ ਹੀ ਲਿਖੀ ਸੀ ।