ਫੌਜੀ ਨੇ ਕੁੱਝ ਦਿਨ ਬਾਅਦ ਆਉਣਾ ਸੀ ਛੁੱਟੀ

ਇਹ ਦੁਖਦ ਸਮਾਚਾਰ ਪੰਜਾਬ ਦੇ ਨੂਰਪੁਰਬੇਦੀ ਬਲਾਕ ਦੇ ਪਿੰਡ ਦਹੀਰਪੁਰ ਤੋਂ ਪ੍ਰਾਪਤ ਹੋਇਆ ਹੈ। ਰੂਪਨਗਰ ਨੂਰਪੁਰਬੇਦੀ ਦੇ ਪਿੰਡ ਦਹੀਰਪੁਰ ਨਾਲ ਸਬੰਧਤ ਪੈਰਾ ਮਿਲਟਰੀ (CISF) ਵਿੱਚ ਬਤੌਰ ਏ. ਐਸ. ਆਈ. (ਈ. ਐਕਸ.ਈ.) ਦੇ ਅਹੁਦੇ ਉਤੇ ਡਿਊਟੀ ਕਰ ਰਹੇ ਫੌਜੀ ਚਮੇਲ ਸਿੰਘ ਦੀ ਅਚਾਨਕ ਦਿਲ ਦਾ ਅਟੈਕ ਆ ਜਾਣ ਕਾਰਨ ਮੌ-ਤ ਹੋ ਗਈ ਹੈ। ਫੌਜੀ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਏ. ਐਸ. ਆਈ. ਚਮੇਲ ਸਿੰਘ ਹੈਦਰਾਬਾਦ ਵਿੱਚ ਸੀ. ਆਈ. ਐਸ. ਐਫ. ਯੂਨਿਟ ਵਿਚ ਤਾਇਨਾਤ ਸੀ ਅਤੇ ਜਦੋਂ ਉਹ ਉਥੋਂ ਡਿਊਟੀ ਲਈ ਏਅਰਪੋਰਟ ਜਾ ਰਿਹਾ ਸੀ ਤਾਂ ਉਦੋਂ ਉਸ ਨੂੰ ਅਚਾਨਕ ਦਿਲ ਦਾ ਅਟੈਕ ਆ ਗਿਆ।

ਇਸ ਦੌਰਾਨ ਉਸ ਦੇ ਸਾਥੀ ਜਵਾਨ ਉਸ ਨੂੰ ਹਸਪਤਾਲ ਲੈ ਗਏ, ਪਰ ਦਰਦ ਨਾ ਸਹਾਰਦਿਆਂ ਉਸ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹੈਦਰਾਬਾਦ ਵਿਚ ਕਰੀਬ 2 ਸਾਲਾਂ ਤੋਂ ਤਾਇਨਾਤ ਚਮੇਲ ਸਿੰਘ ਦਾ ਕੁਝ ਦਿਨ ਪਹਿਲਾਂ ਹੀ ਦਿੱਲੀ ਵਿਚ ਤਬਾਦਲਾ ਕਰ ਦਿੱਤਾ ਗਿਆ ਸੀ ਅਤੇ 1- 2 ਦਿਨ ਦੇ ਅੰਦਰ ਉਸ ਨੇ ਘਰ ਆ ਕੇ ਦੁਬਾਰਾ ਨਵੀਂ ਪੋਸਟਿੰਗ ਜੁਆਇਨ ਕਰਨੀ ਸੀ। ਓਧਰ ਇਹ ਦੁਖਦ ਘਟਨਾ ਵਾਪਰ ਗਈ। ਦੇਰ ਸ਼ਾਮ ਨੂੰ A. S. I. ਚਮੇਲ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਗ੍ਰਹਿ ਪਿੰਡ ਦਹੀਰਪੁਰ ਪਹੁੰਚੀ ਅਤੇ ਸਵੇਰੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।