ਮਸ਼ਹੂਰ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਝਟਕਾ, ਮਾਂ ਦਾ ਹੋਇਆ ਦੇਹਾਂਤ ! ਲੰਮੇ ਸਮੇ ਤੋਂ ਚੱਲ ਰਿਹਾ ਸੀ ਇਲਾਜ਼…ਮਸ਼ਹੂਰ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਸਦਮਾ ਲੱਗਿਆ ਹੈ। ਦਰਅਸਲ ਗਾਇਕ ਦੇ ਮਾਤਾ ਮਨਜੀਤ ਕੌਰ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਮਾਤਾ ਲੰਬੇ ਸਮੇਂ ‘ਤੋਂ ਬਿਮਾਰ ਸਨ। ਉਨ੍ਹਾਂ ਨੂੰ ਮੋਹਾਲੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੇ ਦਮ ਤੋੜ ਦਿਤਾ।
ਦੱਸ ਦੇਈਏ ਕਿ ਕੰਵਰ ਗਰੇਵਾਲ ਇਨ੍ਹੀਂ ਦਿਨੀਂ ਵਿਦੇਸ਼ ਦੌਰੇ ’ਤੇ ਹਨ। ਮਾਤਾ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਉਹ ਪੰਜਾਬ ਲਈ ਰਵਾਨਾ ਹੋ ਗਏ ਹਨ। ਕੰਵਰ ਗਰੇਵਾਲ ਦੇ ਇਥੇ ਪਹੁੰਚਣ ਤੋਂ ਬਾਅਦ ਹੀ ਉਨ੍ਹਾਂ ਦੇ ਮਾਤਾ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।ਮਸ਼ਹੂਰ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਸਦਮਾ ਲੱਗਿਆ ਹੈ। ਦਰਅਸਲ ਗਾਇਕ ਦੀ ਮਾਤਾ ਮਨਜੀਤ ਕੌਰ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਉਨ੍ਹਾਂ ਦੀ ਮਾਤਾ ਲੰਬੇ ਸਮੇਂ ‘ਤੋਂ ਬਿਮਾਰ ਸਨ। ਉਨ੍ਹਾਂ ਨੂੰ ਮੋਹਾਲੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਮੌਜੂਦਾ ਸਮੇਂ ‘ਚ ਕਨਵਰ ਗਰੇਵਾਲ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਚੱਲ ਰਹੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਸਨ, ਪਰ ਜਦੋਂ ਉਨ੍ਹਾਂ ਨੂੰ ਮਾਤਾ ਜੀ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ ਉਹ ਤੁਰੰਤ ਉੱਥੋਂ ਪੰਜਾਬ ਆਉਣ ਲਈ ਰਾਵਾਨਾ ਹੋ ਗਏ। ਕਨਵਰ ਗਰੇਵਾਲ ਮੁੜ ਪੰਜਾਬ ਵਾਪਸ ਆਉਣ ਲਈ ਰਵਾਨਾ ਹੋ ਚੁੱਕੇ ਹਨ ਅਤੇ ਕੱਲ ਮਾਤਾ ਮਨਜੀਤ ਕੌਰ ਦਾ ਸੰਸਕਾਰ ਕੀਤਾ ਜਾ ਸਕਦਾ ਹੈ। ਮਨਜੀਤ ਕੌਰ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਅਤੇ ਪਿੰਡ ‘ਚ ਦੀ ਲਹਿਰ ਸੋਗ ਛਾ ਗਈ ਹੈ।
ਕੰਵਰ ਗਰੇਵਾਲ ਵੱਲੋਂ ਗੀਤ ‘ਰਿਹਾਈ’ ਵਿਚ ਦੁਨੀਆ ਭਰ ’ਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਦਰਸਾਈਆਂ ਗਈਆਂ ਹਨ ਕਿਉਂਕਿ ਸਿੱਖ ਕੌਮ ਉਮਰ ਕੈਦਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦੇ ਫ਼ੈਸਲੇ ਤੋਂ ਔਖੀ ਹੈ। ਕੰਵਰ ਗਰੇਵਾਲ ਨੇ ਇਸ ਸ਼ਿਕਾਇਤ ਨੂੰ ਪੇਸ਼ ਕਰਨ ਲਈ ਆਪਣੇ ਗੀਤਕਾਰੀ ਲਾਇਸੈਂਸ ਦੀ ਵਰਤੋਂ ਕੀਤੀ ਅਤੇ ਮੰਗ ਕੀਤੀ ਹੈ ਕਿ ਇਤਿਹਾਸ ਦੀਆਂ ਕਿਤਾਬਾਂ ਨਵੇਂ ਸਿਰੇ ਤੋਂ ਨਾ ਲਿਖੀਆਂ ਜਾਣ।