ਮਾਰਸ਼ ਨੇ ਮਾਰੀ ਵਰਲਡ ਕੱਪ ਟ੍ਰਾਫੀ ਨੂੰ ਲੱਤ

19 ਨਵੰਬਰ (ਐਤਵਾਰ) ਨੂੰ ਅਹਿਮਦਾਬਾਦ ‘ਚ ਭਾਰਤ ਖ਼ਿਲਾਫ਼ ਛੇ ਵਿਕਟਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਆਸਟਰੇਲੀਆ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਕਥਿਤ ਤੌਰ ’ਤੇ ਵੱਕਾਰੀ ਵਿਸ਼ਵ ਕੱਪ ਟਰਾਫੀ ਦਾ ਅਪਮਾਨ ਕਰਦੇ ਦੇਖਿਆ ਗਿਆ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇਕ ਤਸਵੀਰ ‘ਚ ਪੱਛਮੀ ਆਸਟ੍ਰੇਲਿਆਈ ਖਿਡਾਰੀ ਟਰਾਫੀ ‘ਤੇ ਪੈਰ ਰੱਖ ਕੇ ਬੈਠਾ ਨਜ਼ਰ ਆ ਰਿਹਾ ਹੈ ਤੇ ਕ੍ਰਿਕਟ ਪ੍ਰਸ਼ੰਸਕ ਇਸ ਦੀ ਸਖ਼ਤ ਆਲੋਚਨਾ ਕਰ ਰਹੇ ਹਨ।

ਮਾਰਸ਼ ਜੋ 2015 ‘ਚ ਆਸਟ੍ਰੇਲੀਆ ਦੀ ਵਿਸ਼ਵ ਚੈਂਪੀਅਨ ਟੀਮ ਦਾ ਵੀ ਹਿੱਸਾ ਰਹੇ, ਐਤਵਾਰ ਨੂੰ 15 ਦੌੜਾਂ ਬਣਾ ਕੇ ਜਸਪ੍ਰੀਤ ਬੁਮਰਾਹ ਦੀ ਗੇਂਦ ‘ਤੇ ਕੇਐੱਲ ਰਾਹੁਲ ਹੱਥੋਂ ਕੈਚ ਆਊਟ ਹੋ ਗਏ।ਹਾਲਾਂਕਿ ਜਿੱਤ ਤੋਂ ਬਾਅਦ ਉਹ ਟਰਾਫੀ ‘ਤੇ ਪੈਰ ਰੱਖ ਕੇ ਡ੍ਰੈਸਿੰਗ ਰੂਮ ‘ਚ ਬੈਠੇ ਨਜ਼ਰ ਆਏ। ਇਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਪ੍ਰਸ਼ੰਸਕਾਂ ਨੇ ਇਸ ਵਿਵਹਾਰ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਟਰਾਫੀ ਦਾ ਕੁਝ ਸਨਮਾਨ ਕਰਨਾ ਚਾਹੀਦਾ ਹੈ। ਆਓ ਦੇਖਦੇ ਹਾਂ ਸੋਸ਼ਲ ਮੀਡੀਆ ‘ਤੇ ਪ੍ਰਤੀਕਰਮ…ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ 50 ਓਵਰਾਂ ‘ਚ 240 ਦੌੜਾਂ ‘ਤੇ ਸਿਮਟ ਗਈ। ਆਸਟ੍ਰੇਲੀਆ ਨੇ 43 ਓਵਰਾਂ ‘ਚ ਚਾਰ ਵਿਕਟਾਂ ’ਤੇ 241 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕੰਗਾਰੂ ਟੀਮ ਲਈ ਟ੍ਰੈਵਿਸ ਹੈੱਡ ਨੇ 141 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਮਾਰਨਸ਼ ਲਾਬੂਸ਼ੇਨ ਨੇ ਨਾਬਾਦ 58 ਦੌੜਾਂ ਬਣਾਈਆਂ।