PR ਦਿਵਾਉਣ ਦੇ ਨਾਂ ’ਤੇ ਲੱਖਾਂ ਦਾ ਫਰਾਡ

ਡਿਪਸ ਸਕੂਲ ਦੀ ਟੀਚਰ ਨੂੰ ਕੈਨੇਡਾ ਵਿਚ ਪੀ. ਆਰ. ਦਿਵਾਉਣ ਦੇ ਨਾਂ ’ਤੇ ਗਲੋਬਲ ਇਮੀਗ੍ਰੇਸ਼ਨ ਪਲੇਸਮੈਂਟ ਸਰਵਿਸ ਵਾਸਲ ਟਾਵਰ ਦੇ ਮਾਲਕ ਸਿਧਾਰਥ ਕਟਾਰੀਆ ਨੇ ਲੱਖਾਂ ਰੁਪਏ ਦਾ ਫਰਾਡ ਕਰ ਲਿਆ। ਲੰਮੀ ਜਾਂਚ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਵਿਚ ਏਜੰਟ ਸਿਧਾਰਥ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਡਿਪਸ ਸਕੂਲ ਦੀ ਟੀਚਰ ਨੀਨਾ ਨੇ ਦੱਸਿਆ ਕਿ ਉਸ ਨੇ 2022 ਵਿਚ ਉਸ ਨੇ ਕੈਨੇਡਾ ਵਿਚ ਪੀ. ਆਰ. ਅਪਲਾਈ ਕਰਨ ਲਈ ਸਿਧਾਰਥ ਕਟਾਰੀਆ ਦੇ ਆਫਿਸ ਜਾ ਕੇ ਉਸ ਨਾਲ ਮੀਟਿੰਗ ਕੀਤੀ ਸੀ। ਉਸ ਨੇ ਦਸਤਾਵੇਜ਼ਾਂ ਵੇਖ ਕੇ ਏਜੰਟ ਨੇ ਉਸ ਨੂੰ ਭਰੋਸਾ ਦਿੱਤਾ ਕਿ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਦਾ ਆਸਾਨੀ ਨਾਲ ਪੀ. ਆਰ. ਲੱਗ ਜਾਵੇਗਾ ਪਰ ਉਸ ਦੇ ਲਈ 4.50 ਲੱਖ ਦਾ ਖ਼ਰਚਾ ਆਵੇਗਾ।

ਨੀਨਾ ਨੇ ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਐਂਟੀ-ਫਰਾਡ ਵਿਚ ਲੰਮੀ ਜਾਂਚ ਤੋਂ ਬਾਅਦ ਸਿਧਾਰਥ ਕਟਾਰੀਆ ਪੁੱਤਰ ਓਮ ਪ੍ਰਕਾਸ਼ ਕਟਾਰੀਆ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਸਿਧਾਰਥ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਸੀ ਪਰ ਉਹ ਨਹੀਂ ਆਇਆ। ਪੁਲਸ ਨੇ ਉਸ ਦੇ ਸਟਾਫ਼ ਨੂੰ ਜਾਂਚ ਵਿਚ ਸ਼ਾਮਲ ਕੀਤਾ ਸੀ, ਜਿਨ੍ਹਾਂ ਨੇ ਪੁਲਸ ਨੂੰ ਬਿਆਨ ਦਿੱਤੇ ਸਨ ਕਿ ਉਹ ਆਪਣੇ ਮਾਲਕ ਸਿਧਾਰਥ ਦੇ ਕਹਿਣ ’ਤੇ ਹੀ ਕਲਾਸ ਤੋਂ ਪੈਸਿਆਂ ਦੀ ਮੰਗ ਕਰਦੇ ਸਨ। ਫਿਲਹਾਲ ਸਿਧਾਰਥ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।