ਘੋੜੀਆਂ ਘੋੜਿਆਂ ਦੀ ਸ਼ੌਕੀਨ ਇਹ ਸਿੰਘਣੀ

ਪੰਜਾਬੀਆਂ ਲਈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਪੰਜਾਬੀ ਆਪਣੇ ਅਵੱਲੇ ਸ਼ੌਂਕਾਂ ਕਾਰਨ ਦੇਸ਼ਾਂ ਵਿਦੇਸ਼ਾਂ ਵਿਚ ਵੀ ਕਾਫ਼ੀ ਨਾਮਣਾ ਖੱਟ ਰਹੇ ਹਨ। ਭਾਵੇਂ ਕਿ ਹਰ ਕਿਸੇ ਦੇ ਵੱਖੋ ਵੱਖਰੇ ਸ਼ੌਂਕ ਹੁੰਦੇ ਹਨ, ਕੋਈ ਮਹਿੰਗੀਆ ਕਾਰਾਂ ਰੱਖਣ ਦਾ ਸ਼ੌਂਕੀ, ਕੋਈ ਮਹਿੰਗੇ ਟਰੈਕਟਰ-ਟਰਾਲੀਆ ਤੇ ਕਿਸੇ ਨੂੰ ਵੱਡੀਆਂ ਹਵੇਲੀਆਂ ਤੇ ਉੱਚੇ ਚੁਬਾਰਿਆ ਦਾ ਸ਼ੌਂਕ, ਪਰ ਇਸ ਭੈਣ ਜੋ ਸਿੱਖੀ ਨਾਲ ਨਾਲ ਐਨਾ ਪਿਆਰ ਹੈ ਜਿਨ੍ਹਾਂ ਨੂੰ ਮਹਿੰਗੀਆਂ ਘੋੜੀਆਂ ਅਤੇ ਘੋੜੇ ਪਾਲਣ ਦਾ ਅਜਿਹਾ ਸ਼ੌਂਕ ਜਾਗਿਆ ਕਿ ਉਸਨੇ ਵੀ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਆਪਣੇ ਪਰਿਵਾਰ ਦੇ ਸਹਿਯੋਗ ਤੇ ਮਾਤਾ ਪਿਤਾ ਭਰਾ ਦੇ ਆਸ਼ੀਰਵਾਦ ਸਦਕਾ ਜ਼ਮੀਨ ਵਿਚ ਘੋੜਿਆਂ ਦਾ ਤਬੇਲਾ ਬਣਾ ਲਿਆ ਅਤੇ ਮਹਿੰਗੇ ਘੋੜੇ ਅਤੇ ਘੋੜੀਆਂ ਨੂੰ ਲਿਆ ਕੇ ਆਪਣੇ ਤਬੇਲੇ ਵਿਚ ਬੰਨ੍ਹ ਲਿਆ।

1947 ਦੀਆਂ ਕਿਆਮਤਾਂ ਨੂੰ ਕੌਣ ਨਹੀਂ ਜਾਣਦਾ? ਇਕ ਪਾਸੇ ਦਿੱਲੀ ਦੇ ਲਾਲ ਕਿਲ੍ਹੇ ਉਪਰ ਤਿਰੰਗਾ ਲਹਿਰਾ ਕੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ ਤੇ ਪੰਜਾਬ ਅਤੇ ਬੰਗਾਲ ਦੀਆਂ ਧਰਤੀਆਂ ਦੀ ਵੰਡ ਕਰ ਕੇ ਮੁਸਲਮਾਨਾਂ ਤੇ ਹਿੰਦੂਆਂ, ਸਿੱਖਾਂ ਦੇ ਕਤਲਾਂ ਨਾਲ ਖ਼ੂਨ ਦੇ ਦਰਿਆ ਵਹਾਏ ਜਾ ਰਹੇ ਸਨ। ਇਸ ਸਮੇਂ ਜਿਥੇ ਆਪੋ ਅਪਣੇ ਭਾਈਚਾਰੇ ਦੀਆਂ ਸਾਂਝਾਂ ਤੋੜ ਕੇ ਲੁੱਟਾਂ ਖੋਹਾਂ, ਕਤਲੋ-ਗ਼ਾਰਤ, ਧੀਆਂ ਭੈਣਾਂ ਦੀਆਂ ਇਜ਼ਤਾਂ ਰੋਲੀਆਂ ਜਾ ਰਹੀਆਂ ਸਨ, ਉਥੇ ਉਨ੍ਹਾਂ ਦੇ ਮੁਕਾਬਲੇ ਦੋਹਾਂ ਪਾਸਿਆਂ ਤੋਂ ਮਨੁੱਖਤਾ ਦੀ ਰਖਿਆ ਕਰਦਿਆਂ ਅਨੇਕਾਂ ਲੋਕਾਂ ਨੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਆਪਸੀ ਸਾਂਝ ਬਰਕਰਾਰ ਕਾਇਮ ਰੱਖ ਕੇ ਮਨੁੱਖਾਂ ਦੀ ਸੇਵਾ ਦੇ ਵੀ ਕਈ ਸਬੂਤ ਜੱਗ ਜ਼ਾਹਰ ਕੀਤੇ। ਇਹੋ ਜਹੇ ਸੂਰਬੀਰ ਯੋਧਿਆਂ ਵਿਚ ਇਕ ਮਿਸਾਲ ਸਭਰਾਵਾਂ ਨਹਿਰ ਦੇ ਕੰਢੇ ’ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵੈਰੋਂ ਬਧੇਸ਼ਿਆਂ ਦੀ ਬਹੁਤ ਹੀ ਪਿਆਰੇ ਤੇ ਮਹਾਨ ਸੇਵਾਦਾਰ ਸ. ਮੁਲੱਖਾ ਸਿੰਘ ਦੀ ਕਹਾਣੀ ਹੈ ਜੋ ਘੋੜੀਆਂ ਤੇ ਚੰਗੇ ਬੈਲ, ਮੱਝਾਂ ਰੱਖਣ ਦਾ ਬੜਾ ਸ਼ੌਕੀਨ ਸੀ।।