ਹਰਿਆਣਾ ਦੀਆਂ ਸੁਹਾਗਣਾਂ ਦਾ ਇਹ ਐਲਾਨ

ਅਗਲੇ ਸਾਲ SYL ਦੇ ਪਾਣੀ ਨਾਲ ਖੋਲ੍ਹਾਂਗੀਆਂ ਵਰਤ’, ਹਰਿਆਣਾ ਦੀਆਂ ਸੁਹਾਗਣਾਂ ਨੇ ਕਰਵਾਚੌਥ ‘ਤੇ ਖਾਧੀ ਸਹੁੰ—-ਹਰਿਆਣਾ ਸਰਕਾਰ ਨੇ ਇੱਕ ਵਾਰ ਫਿਰ ਧਾਰਿਮਕ ਭਾਵਨਾ ਦਾ ਸਹਾਰਾ ਲੈਦੇ ਕਰਵਾਚੌਥ ਵਾਲੇ ਦਿਨ ਕਈ ਵੀਡੀਓ ਵਾਇਰਲ ਕੀਤੀਆਂ ਹਨ ਜਿਸ ਚ ਉੱਥੋਂ ਦੀਆਂ ਸੁਹਾਗਣਾ ਇਹ ਕਹਿ ਰਹੀਆਂ ਹਨ ਉਹ ਅਗਲੇ ਸਾਲ SYL ਨਹਿਰ ਦਾ ਪਾਣੀ ਪੀ ਕੇ ਵਰਤ ਖੋਲ੍ਹਣਗੀਆ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਹਰਿਆਣਾ

ਇਸ ਵਾਰ ਫਿਰ ਇਸ ਮੁੱਦੇ ਤੇ ਆਪਣਾ ਹੱਕ ਜਤਾ ਰਿਹਾ ਹੈਪੰਜਾਬ ਅਤੇ ਹਰਿਆਣਾ ਵਿਚਾਲੇ ਐਸਵਾਈਐਲ ਨਹਿਰ ਦਾ ਮੁੱਦਾ ਭਖਿਆ ਹੋਇਆ ਹੈ। ਇਸ ਦੌਰਾਨ ਇਸ ਕਰਵਾਚੌਥ ਮੌਕੇ ਹਰਿਆਣਾ ਦੀਆਂ ਸੁਹਗਣਾਂ ਨੇ ਸਹੁੰ ਚੁੱਕੀ ਹੈ ਕਿ ਅਗਲੀ ਵਾਰ ਉਹ ਇਸ ਨਹਿਰ ਦੇ ਪਾਣੀ ਨਾਲ ਹੀ ਆਪਣਾ ਵਰਤ ਖੋਲ੍ਹਣਗੀਆਂ।

ਕੀ ਹੈ SYL ਵਿਵਾਦ, ਜਿਸ ‘ਤੇ ਪੰਜਾਬ ਅਤੇ ਹਰਿਆਣਾ ਰਿਹਾ ਦਹਾਕਿਆਂ ਤੋਂ ਆਹਮੋਂ- ਸਾਹਮਣੇ–1 ਨਵੰਬਰ 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ ਸਰੋਤਾਂ ਨੂੰ ਦੋਵਾਂ ਰਾਜਾਂ ਵਿੱਚ ਵੰਡਿਆ ਜਾਣਾ ਸੀ, ਜਦੋਂ ਕਿ ਦੂਜੇ ਦੋ ਦਰਿਆਵਾਂ, ਰਾਵੀ ਅਤੇ ਬਿਆਸ ਦੇ ਪਾਣੀਆਂ ਦੀ ਵੰਡ ਦੀਆਂ ਸ਼ਰਤਾਂ ‘ਤੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਹਾਲਾਂਕਿ ਰਿਪੇਰੀਅਨ ਸਿਧਾਂਤਾਂ ( Riparian rights) ਦਾ ਹਵਾਲਾ ਦਿੰਦੇ ਹੋਏ ਪੰਜਾਬ ਨੇ ਹਰਿਆਣਾ ਨਾਲ ਦੋਵਾਂ ਦਰਿਆਵਾਂ ਦੇ ਪਾਣੀਆਂ ਦੀ ਵੰਡ ਦਾ ਵਿਰੋਧ ਕੀਤਾ।

ਰਿਪੇਰੀਅਨ ਜਲ ਅਧਿਕਾਰ ਸਿਧਾਂਤ ਦੇ ਮੁਤਾਬਿਕ ਜਲ ਸੰਸਥਾ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕ ਨੂੰ ਪਾਣੀ ਦੀ ਵਰਤੋਂ ਕਰਨ ਦਾ ਅਧਿਕਾਰ ਹੈ। ਪੰਜਾਬ ਦਾ ਇਹ ਵੀ ਕਹਿਣਾ ਹੈ ਕਿ ਉਸ ਕੋਲ ਹਰਿਆਣਾ ਨਾਲ ਸਾਂਝਾ ਕਰਨ ਲਈ ਵਾਧੂ ਪਾਣੀ ਨਹੀਂ ਹੈ।

‘ਪੰਜਾਬ’ ਦਾ ਨਾਮ ਪੰਜ ਦਰਿਆਵਾਂ ਸਦਕਾ ਹੀ ਪਿਆ ਹੈ। ਇਹ ਦਰਿਆ ਪੂਰੇ ਉੱਤਰੀ ਭਾਰਤ ਦੇ ਕੁਦਰਤ ਦਾ ਅਨਮੋਲ ਤੋਹਫ਼ਾ ਹਨ। ਇਨ੍ਹਾਂ ਦਾ ਪੂਰੇ ਉੱਤਰੀ ਭਾਰਤ ਉੱਤੇ ਭੂਗੋਲਿਕ, ਇਤਿਹਾਸਕ, ਸਿਆਸੀ, ਸੱਭਿਆਚਾਰਕ, ਧਾਰਮਿਕ ਤੇ ਮਾਲੀ ਪੱਖੋਂ ਡੂੰਘਾ ਅਸਰ ਹੈ। ਇਹ ਦਰਿਆ ਹਰਿਆਣਾ, ਰਾਜਸਥਾਨ, ਚੰਡੀਗੜ੍ਹ ਤੇ ਦਿੱਲੀ ਤੱਕ ਦੇ ਲੋਕਾਂ ਤੇ ਖੇਤਾਂ ਦੀ ਪਿਆਸ ਬੁਝਾਉਂਦੇ ਹਨ।