ਮੰਤਰੀ ਮੀਤ ਹੇਅਰ ਦੀਆਂ ਮੰਗਣੀ ਦੀਆਂ ਤਸਵੀਰਾਂ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੇਰਠ ਦੀ ਗੁਰਵੀਨ ਕੌਰ ਨਾਲ 29 ਅਕਤੂਬਰ ਨੂੰ ਮੰਗਣੀ ਕਰ ਲਈ ਹੈ। ਮੰਗਣੀ ਦਾ ਸਮਾਰੋਹ ਮੇਰਠ ਦੇ ਗੌਡਵਿਨ ਹੋਟਲ ਵਿੱਚ ਹੋਇਆ। ਦੋਹਾਂ ਦਾ ਵਿਆਹ 7 ਨਵੰਬਰ ਨੂੰ ਚੰਡੀਗੜ੍ਹ ਕੇ ਫੋਰੈਸਟ ਹਿਲ ਵਿਚ ਹੋਵੇਗਾ।ਰਿਸੈਪਸ਼ਨ 8 ਨਵੰਬਰ ਨੂੰ ਹੋਵੇਗੀ। ‘ਆਪ’ ਲੀਡਰ ਗੁਰਮੀਤ ਸਿੰਘ ਪੰਜਾਬ ਦੇ ਬਰਨਾਲਾ ਤੋਂ ਵਿਧਾਇਕ ਹਨ। ਉਹ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ। ਗੁਰਮੀਤ ਸਿੰਘ ਦਾ ਜਨਮ 21 ਅਪ੍ਰੈਲ 1989 ਨੂੰ ਬਰਨਾਲਾ ਵਿੱਚ ਹੋਇਆ ਹੈ।

ਕੌਣ ਹੈ ਖੇਡ ਮੰਤਰੀ ਦੀ ਦੁਲਹਨ ਗੁਰਵੀਨ ਕੌਰ—ਡਾ. ਗੁਰਵੀਨ ਕੌਰ ਮੇਦਾਂਤਾ ਹਸਪਤਾਲ ਵਿੱਚ ਰੇਡੀਓਲੌਜਿਸਟ ਹਨ। ਉਹ ਮੇਰਠ ਦੇ ਗੌਡਵਿਨ ਗਰੁੱਪ ਦੇ ਡਾਇਰੈਕਟਰ ਅਤੇ ਭਾਰਤੀ ਓਲੰਪਿਕ ਸੰਘ ਦੇ ਉੱਚ ਅਧਿਕਾਰੀ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਡਾ. ਗੁਰਵੀਨ ਕੌਰ ਭੂਪੇਂਦਰ ਸਿੰਘ ਬਾਜਵਾ ਦੀ ਸਭ ਤੋਂ ਵੱਡੀ ਬੇਟੀ ਹਨ। ਇਕ ਮਹੀਨੇ ਪਹਿਲਾਂ ਇਹ ਰਿਸ਼ਤਾ ਤੈਅ ਹੋਇਆ ਸੀ। ਗੁਰਮੀਤ ਸਿੰਘ ਮੀਤ ਤਿੰਨ ਭੈਣਾਂ ਦੇ ਇਕਲੌਤੇ ਅਤੇ ਛੋਟੇ ਭਰਾ ਹਨ। ਬਾਜਵਾ ਪਰਿਵਾਰ ਵਿੱਚ ਇਹ ਪਹਿਲਾ ਵਿਆਹ ਹੋਵੇਗਾ।

ਇਸ ਤੋਂ ਇਲਾਵਾ ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਕੁਮਾਰ ਰਾਣਾ, ਮਹਾਨਗਰ ਦੇ ਪ੍ਰਧਾਨ ਸੁਰੇਸ਼ ਜੈਨ ਰਿਤੂਰਾਜ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਉੱਤਰਾਖੰਡ ਦੇ ਡੀ. ਜੀ. ਪੀ. ਅਸ਼ੋਕ ਕੁਮਾਰ, ਸਾਬਕਾ ਆਈਪੀਐਸ ਗੁਰਦਰਸ਼ਨ ਸਿੰਘ ਆਦਿ ਮਹਿਮਾਨ ਵੀ ਪੁੱਜੇ।

ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਪਿਤਾ ਭੁਪਿੰਦਰ ਸਿੰਘ ਬਾਜਵਾ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰ ਹਨ। ਦੱਸ ਦਈਏ ਕਿ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ‘ਆਪ’ ਵਿਧਾਇਕ ਨਰਿੰਦਰ ਕੌਰ ਭਾਰਜ, ਰਾਜ ਸਭਾ ਮੈਂਬਰ ਰਾਘਵ ਚੱਢਾ ਵਿਆਹ ਕਰਵਾ ਚੁੱਕੇ ਹਨ।