ਸ਼੍ਰੀ ਕਰਤਾਰਪੁਰ ਸਾਹਿਬ ਮਿਲੇ ਭੈਣ ਭਰਾ

ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਹਾਲੇ ਵੀ ਬਹੁਤ ਸਾਰੇ ਅਜਿਹੇ ਪਰਿਵਾਰ ਹਨ ਜਿਨਾਂ ਦੇ ਦਿਲਾਂ ਦੇ ਵਿੱਚ ਹਾਲੇ ਵੀ ਇਸ ਵੰਡ ਨੂੰ ਲੈ ਕੇ ਦੁੱਖ ਹੈ l ਇਸ ਵੰਡ ਨੇ ਬਹੁਤ ਕੁਝ ਲੋਕਾਂ ਦਾ ਖੋ ਲਿਆ, ਕਈਆਂ ਦਾ ਪਿਆਰ ਖੋ ਲਿਆ, ਕਈਆਂ ਦੇ ਪਰਿਵਾਰ ਨੂੰ ਖੋ ਲਿਆ ਤੇ ਕਈਆਂ ਦੀਆਂ ਜਮੀਨਾਂ ਨੂੰ ਖੋ ਲਿਆ l

ਪਰ ਜਦੋਂ ਇਹ ਚੀਜ਼ਾਂ ਵਾਪਸ ਮਿਲਦੀਆਂ ਹਨ ਤੇ ਲੋਕਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੂਰੇ 76 ਸਾਲਾਂ ਬਾਅਦ ਕਰਤਾਰਪੁਰ ਕੋਰੀਡੋਰ ਦੇ ਵਿੱਚ ਭੈਣ ਭਰਾ ਦੀ ਮੁਲਾਕਾਤ ਹੋਈ l ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀਆਂ ਹਨ ਤੇ ਲੋਕ ਇਸ ਭੈਣ ਭਰਾ ਦੀ ਜੋੜੀ ਨੂੰ ਦੁਆਵਾਂ ਦਿੰਦੇ ਪਏ ਹਨ।

ਮੁਹੰਮਦ ਇਸਮਾਇਲ ਤੇ ਉਨ੍ਹਾਂ ਦੀ ਚਚੇਰੀ ਭੈਣ ਸੁਰਿੰਦਰ ਕੌਰ ਪਾਕਿਸਤਾਨ ਤੇ ਭਾਰਤ ਦੇ ਆਪਣੇ-ਆਪਣੇ ਸ਼ਹਿਰਾਂ ਤੋਂ ਕਰਤਾਰਪੁਰ ਸਥਿਤ ਗੁਰਦੁਆਰਾ ਸਾਹਿਬ ਪਹੁੰਚੇ ਤੇ ਉਥੇ ਉਨ੍ਹਾਂ ਦਾ ਮਿਲਾਪ ਹੋਇਆ। ਉਥੇ ਹੀ ਇਸ ਘਟਨਾ ਨੂੰ ਲੈ ਕੇ ਇਕ ਅਧਿਕਾਰੀ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਪ੍ਰਸ਼ਾਸਨ ਨੇ ਦੋਵੇਂ ਭੈਣ-ਭਰਾਵਾਂ ਦੇ ਦੁਬਾਰਾ ਮਿਲਣ ਦੀ ਸਹੂਲਤ ਪ੍ਰਦਾਨ ਕੀਤੀ ਤੇ ਉਨ੍ਹਾਂ ਨੂੰ ਮਠਿਆਈ ਤੇ ਲੰਗਰ ਖੁਆਇਆ।

ਇਸਮਾਇਲ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਪੰਜਾਬ ਦੇ ਸਾਹੀਵਾਲ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਤੇ ਸੁਰਿੰਦਰ ਕੌਰ ਜਲੰਧਰ ਦੀ ਰਹਿਣ ਵਾਲੀ ਹੈ।ਇਸਮਾਇਲ ਕੌਰ ਦਾ ਪਰਿਵਾਰ ਵੰਡ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਸ਼ਹਿਰ ਵਿਚ ਰਹਿ ਰਹੇ ਸਨ, ਦੰਗਿਆਂ ਨੇ ਉਨ੍ਹਾਂ ਨੂੰ ਵੱਖਰਾ ਕਰ ਦਿੱਤਾ ਸੀ। ਇਕ ਪਾਕਿਸਤਾਨੀ ਪੰਜਾਬੀ ਯੂਟਿਊਬ ਚੈਨਲ ਨੇ ਇਸਮਾਇਲ ਦੀ ਕਹਾਣੀ ਪੋਸਟ ਕੀਤੀ, ਜਿਸ ਦੇ ਬਾਅਦ ਆਸਟ੍ਰੇਲੀਆ ਦੇ ਇਕ ਸਰਦਾਰ ਮਿਸ਼ਨ ਸਿੰਘ ਨਾਲ ਉਸ ਨਾਲ ਸੰਪਰਕ ਕੀਤਾ ਤੇ ਉਸ ਨੂੰ ਭਾਰਤ ਵਿਚ ਆਪਣੇ ਲਾਪਤਾ ਪਰਿਵਾਰ ਦੇ ਮੈਂਬਰਾਂ ਬਾਰੇ ਸੂਚਿਤ ਕੀਤਾ।

ਫਿਰ ਸਿੰਘ ਨੇ ਇਸਮਾਇਲ ਨੂੰ ਸੁਰਿੰਦਰ ਕੌਰ ਦਾ ਟੈਲੀਫੋਨ ਨੰਬਰ ਦਿੱਤਾ, ਜਿਸ ਦੇ ਬਾਅਦ ਦੋਵੇਂ ਕਜ਼ਨ ਭੈਣ-ਭਰਾ ਨੇ ਗੱਲਬਾਤ ਕੀਤੀ ਤੇ ਕਰਤਾਰਪੁਰ ਗੁਰਦੁਆਰਾ ਦਰਬਾਰ ਸਾਹਿਬ ਵਿਚ ਮਿਲਣ ਦਾ ਫੈਸਲਾ ਕੀਤਾ। ਉੁਨ੍ਹਾਂ ਦੇ ਪੁਨਰ-ਮਿਲਣ ਦੌਰਾਨ ਭਾਵਨਾਤਮਕ ਦ੍ਰਿਸ਼ ਦੇਖੇ ਗਏ। ਜਦੋਂ ਇਸ ਭੈਣ ਭਰਾ ਦਾ ਮੇਲ ਹੋ ਰਿਹਾ ਸੀ, ਤਾਂ ਆਲੇ ਦੁਆਲੇ ਦੇ ਲੋਕ ਵੀ ਕਾਫੀ ਭਾਵੁਕ ਨਜ਼ਰ ਆਏ l ਫਿਲਹਾਲ ਲੋਕ ਇਹਨਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਪਏ ਹਨ ਤੇ ਹੁਣ ਇਹ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਮਿਲ ਕੇ ਕਾਫੀ ਖੁਸ਼ ਹਨ।