ਪਿੰਕੀ ਕੈਟ ਬਾਰੇ ਆਈ ਵੱਡੀ ਅਪਡੇਟ

ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ (Who Was Gurmeet Singh Pinky Cat?) ਦੀ ਡੇਂਗੂ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਧੀ ਵਿਦੇਸ਼ ਵਿਚ ਰਹਿੰਦੀ ਹੈ, ਜਿਸ ਦੇ ਵਾਪਸ ਆਉਣ ਤੋਂ ਬਾਅਦ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਗੁਰਮੀਤ ਸਿੰਘ ਪਿੰਕੀ ਪੰਜਾਬ ਵਿਚ ਖਾੜਕੂਵਾਦ ਸਮੇਂ ਪੁਲਿਸ ਦਾ ਸੂਹੀਆ ਸੀ, ਜਿਸ ਨੂੰ ਬਾਅਦ ਵਿਚ ਪੁਲਿਸ ਇੰਸਪੈਕਟਰ ਬਣਾ ਦਿਤਾ ਗਿਆ। ਇਸ ਤੋਂ ਬਾਅਦ 2001 ਵਿਚ ਉਸ ਨੇ ਲੁਧਿਆਣਾ ਦੇ ਇਕ ਨੌਜਵਾਨ ਅਵਤਾਰ ਸਿੰਘ ਉਰਫ ਗੋਲਾ ਨੂੰ ਰਾਸਤਾ ਮੰਗਣ ‘ਤੇ ਗੋਲੀ ਮਾਰ ਦਿਤੀ ਸੀ। ਇਸ ਦੋਸ਼ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਉਹ ਸਰਕਾਰੀ ਮਿਹਰ ਨਾਲ ਸੱਤ ਸਾਲਾਂ ਬਾਅਦ ਹੀ ਰਿਹਾਅ ਹੋ ਗਿਆ।52 ਝੂਠੇ ਮੁਕਾਬਲਿਆਂ ਦੇ ਸਬੂਤ ਹੋਣ ਦਾ ਕੀਤਾ ਸੀ ਦਾਅਵਾ—ਪਿੰਕੀ ਕੈਟ ਨੂੰ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ ਦਾ ਚਹੇਤਾ ਮੰਨਿਆ ਜਾਂਦਾ ਸੀ। ਬਾਅਦ ਵਿਚ ਉਸ ਨੂੰ ਮਤੇ ਉਹ ਸੁਮੇਧ ਸੈਣੀ ਨੂੰ ‘ਬਾਪੂ’ ਕਹਿ ਕੇ ਬੁਲਾਉਂਦਾ ਰਿਹਾ। ਡੀ.ਆਈ.ਜੀ. ਲੁਧਿਆਣਾ ਰੇਂਜ ਗੁਰਿੰਦਰ ਸਿੰਘ ਢਿੱਲੋਂ ਨੇ ਪਿੰਕੀ ਨੂੰ ਮੁੜ ਪੁਲਿਸ ਦੀ ਨੌਕਰੀ ‘ਤੇ ਬਹਾਲ ਕਰ ਦਿਤਾ ਸੀ

ਆਰ.ਟੀ.ਆਈ. ਤਹਿਤ ਮਿਲੀ ਸੂਚਨਾ ਮੁਤਾਬਕ ਪਹਿਲੀ ਵਾਰ ਪਿੰਕੀ ਚਾਰ ਅਪ੍ਰੈਲ 2008 ਨੂੰ ਦੋ ਹਫਤਿਆਂ ਲਈ ਪੈਰੋਲ ‘ਤੇ ਆਇਆ ਜਿਸ ਵਿਚ 52 ਦਿਨ ਦਾ ਵਾਧਾ ਕਰ ਦਿਤਾ ਗਿਆ ਤੇ ਉਹ 31 ਮਈ 2008 ਨੂੰ ਜੇਲ ਪਰਤਿਆ। 25 ਮਈ 2009 ਨੂੰ ਉਹ ਮੁੜ ਚਾਰ ਹਫਤਿਆਂ ਦੀ ਪੈਰੋਲ ‘ਤੇ ਬਾਹਰ ਆਇਆ ਜਿਸ ਵਿਚ ਦੋ ਵਾਰ ਵਾਧਾ ਕਰ ਦਿਤਾ ਗਿਆ ਤੇ ਉਹ 18 ਅਕਤੂਬਰ 2009 ਨੂੰ 143 ਦਿਨਾਂ ਬਾਅਦ ਜੇਲ ਪਰਤਿਆ। ਇਸ ਤੋਂ ਬਾਅਦ 2011 ਤੋਂ 2012 ਉਸ ਨੂੰ ਤਿੰਨ ਵਾਰ ਜ਼ਮਾਨਤ ਦਿਤੀ ਗਈ ਤੇ ਉਹ 112 ਦਿਨ ਜੇਲ ਤੋਂ ਬਾਹਰ ਰਿਹਾ।