ਜਲੰਧਰ ਤੋਂ ਆਈ ਇਹ ਵੱਡੀ ਜਾਣਕਾਰੀ

ਮੰਗਲਵਾਰ ਨੂੰ ਡੇਂਗੂ ਦੇ 2 ਹੋਰ ਪਾਜ਼ੇਟਿਵ ਮਰੀਜ਼ ਮਿਲਣ ਨਾਲ ਜ਼ਿਲ੍ਹੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 113 ’ਤੇ ਪਹੁੰਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੇ ਡੇਂਗੂ ਦੇ ਸ਼ੱਕੀ, ਜਿਹੜੇ 93 ਮਰੀਜ਼ਾਂ ਦੇ ਸੈਂਪਲ ਟੈਸਟ ਕੀਤੇ, ਉਨ੍ਹਾਂ ਵਿਚੋਂ 5 ਦੀ ਰਿਪੋਰਟ ਪਾਜ਼ੇਟਿਵ ਆਈ। ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਵਿਚੋਂ 3 ਮਰੀਜ਼ ਹੋਰ ਜ਼ਿਲ੍ਹੇ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ 113 ਡੇਂਗੂ ਪਾਜ਼ੇਟਿਵ ਮਰੀਜ਼ਾਂ ਵਿਚੋਂ 73 ਮਰੀਜ਼ ਸ਼ਹਿਰੀ ਅਤੇ 40 ਦਿਹਾਤੀ ਇਲਾਕੇ ਦੇ ਰਹਿਣ ਵਾਲੇ ਹਨ। ਸਿਹਤ ਵਿਭਾਗ ਹੁਣ ਤਕ ਜ਼ਿਲ੍ਹੇ ਦੇ 2100 ਡੇਂਗੂ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਟੈਸਟ ਕਰ ਚੁੱਕਾ ਹੈ।

ਇਸ ਦੇ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਨੇ ਮੰਗਲਵਾਰ ਨੂੰ ਜ਼ਿਲ੍ਹੇ ਦੇ ਸ਼ਹਿਰੀ ਇਲਾਕਿਆਂ ਵਿਚ 474 ਘਰਾਂ ਅਤੇ ਦਿਹਾਤੀ ਇਲਾਕਿਆਂ ਵਿਚ 1982 ਘਰਾਂ ਦਾ ਸਰਵੇ ਕੀਤਾ। ਉਨ੍ਹਾਂ ਨੂੰ ਉਥੋਂ 4 ਥਾਵਾਂ ਤੋਂ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲਿਆ, ਜਿਸ ਨੂੰ ਟੀਮਾਂ ਨੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ। ਵਿਭਾਗ ਦੀਆਂ ਟੀਮਾਂ ਹੁਣ ਤਕ ਜ਼ਿਲੇ ਵਿਚ ਕੁੱਲ 318687 ਘਰਾਂ ਦਾ ਸਰਵੇ ਕਰ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਕੁੱਲ 1361 ਥਾਵਾਂ ’ਤੇ ਲਾਰਵਾ ਮਿਲਿਆ। ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਭਾਗ ਨੇ ਮੰਗਲਵਾਰ ਨੂੰ ਚਿਕਨਗੁਨੀਆ ਦੇ ਸ਼ੱਕੀ ਜਿਹੜੇ 6 ਮਰੀਜ਼ਾਂ ਦੇ ਸੈਂਪਲ ਟੈਸਟ ਕੀਤੇ, ਉਨ੍ਹਾਂ ਵਿਚੋਂ ਕਿਸੇ ਦੀ ਵੀ ਰਿਪੋਰਟ ਪਾਜ਼ੇਟਿਵ ਨਹੀਂ ਆਈ।ਡੇਂਗੂ ਦੇ ਲੱਛਣ

ਨਾਲੀਆਂ ਅਤੇ ਨਿਕਾਸੀ ਪਾਈਪਾਂ ਦੀ ਵੀ ਸਫਾਈ ਕੀਤੀ ਜਾਵੇ। ਮੱਛਰਾਂ ਨੂੰ ਘਰ ਵਿੱਚ ਆਉਣ ਤੋਂ ਰੋਕਣ ਲਈ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ ਅਤੇ ਮੱਛਰਦਾਨੀ ਦੀ ਵਰਤੋਂ ਵੀ ਕਰੋ। ਮੱਛਰਾਂ ਤੋਂ ਬਚਾਅ ਲਈ ਇਹ ਸਭ ਤੋਂ ਵਧੀਆ ਹੱਲ ਹੋ ਸਕਦੇ ਹਨ। ਨਾਲ ਹੀ, ਘਰ ਦੇ ਅੰਦਰ ਠੰਡਾ ਵਾਤਾਵਰਣ ਬਣਾਈ ਰੱਖਣ ਲਈ ਪੱਖੇ ਜਾਂ ਏਅਰ ਕੰਡੀਸ਼ਨਿੰਗ ਦੀ ਵਰਤੋਂ ਕਰੋ ਕਿਉਂਕਿ ਠੰਡੇ ਮੌਸਮ ਵਿੱਚ ਮੱਛਰਾਂ ਦੀ ਗਤੀਵਿਧੀ ਘੱਟ ਜਾਂਦੀ ਹੈ।

ਕੀਟਨਾਸ਼ਕਾਂ ਦੀ ਵਰਤੋਂ ਕਰੋ —-ਖੁੱਲ੍ਹੀ ਚਮੜੀ ‘ਤੇ ਮੱਛਰ ਭਜਾਉਣ ਵਾਲੀ ਕਰੀਮ ਲਗਾਉਣ ਨਾਲ ਮੱਛਰ ਦੇ ਕੱਟਣ ਦੀ ਸੰਭਾਵਨਾ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਜੇਕਰ ਤੁਹਾਡੇ ਇਲਾਕੇ ਜਾਂ ਘਰ ਵਿੱਚ ਬਹੁਤ ਸਾਰੇ ਮੱਛਰ ਹਨ, ਤਾਂ ਮੱਛਰ ਭਜਾਉਣ ਵਾਲੀ ਕਰੀਮ ਦੀ ਵਰਤੋਂ ਕਰੋ। ਧਿਆਨ ਵਿੱਚ ਰੱਖੋ ਕਿ ਉਨ੍ਹਾਂ ਵਿੱਚ ਡੀ. ਈ. ਈ. ਟੀ, ਪਿਕਾਰਡਿਨ, ਸਿਟਰੋਨੇਲਾ ਅਤੇ ਨਿੰਬੂ ਯੂਕਲਿਪਟਸ ਦਾ ਤੇਲ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ।