ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ

ਮੌਸਮ ਰਡਾਰ ਤੇ ਆਪ ਸਭ ਦਾ ਸਵਾਗਤ ਹੈ,ਖਰਾਬ ਮੌਸਮ ਪਿਛਾ ਛੱਡਦਾ ਨਹੀਂ ਲਗਦਾ,ਅਰਬ ਸਾਗਰ ਤੋਂ ਲਗਾਤਾਰ ਨਮੀਂ ਵਾਲੀ ਹਵਾ ਦੇ ਫਲੋ ਕਾਰਨ ਪੱਛਮ ਸਾਈਡ ਤੁਰਕਮੇਨਿਸਤਾਨ ਅਫਗਾਨਿਸਤਾਨ ਸਾਈਡ ਤੋਂ ਆਉਣ ਵਾਲੇ ਸਿਸਟਮ ਖਤਰਨਾਕ ਹੋ ਰਹੇ ਹਨ,ਇਸ ਕਰੋਪੀ ਚ ਅਗਲਾ ਸਿਸਟਮ ਆਉਣ ਵਾਲੇ 48 ਘੰਟਿਆਂ ਚ ਉਤਰੀ ਕਸ਼ਮੀਰ ਚ ਮੌਸਮ ਦੀ ਪਹਿਲੀ ਬਰਫਬਾਰੀ ਨਾਲ ਦਸਤਕ ਦੇਵੇਗਾ,ਇਹ ਪੰਜਾਬ ਦੇ ਕਾਫੀ ਹਿੱਸੇ ਚ ਬਾਰਿਸ਼,ਝੱਖੜ ਕੁਝ ਸਮੇਂ ਲਈ ਗੜੇਮਾਰੀ ਵੀ ਹੋਵੇਗੀ,ਇਸ ਵਾਰ ਮਾਝੇ ਨਾਲ ਕੁਝ ਹਿਸਾ ਮਾਲਵੇ ਦਾ ਵੀ ਪ੍ਰਭਾਵਿਤ ਹੋਵੇਗਾ,ਫਿਲਹਾਲ ਆਉਣ ਵਾਲੇ 24 ਘੰਟਿਆਂ ਚ ਬੱਦਲਵਾਈ ਤਾਂ ਰਹੇਗੀ ਪਰ ਬਾਰਿਸ਼ ਦੇ ਚਾਂਸ ਨਹੀਂ,ਰਾਤ ਦਾ ਔਸਤ ਤਾਪਮਾਨ 18 ਰਹੇਗਾ,ਦਿਨ ਦਾ ਔਸਤ ਤਾਪਮਾਨ 32 ਰਹੇਗਾ ਹਵਾ ਦਿਸ਼ਾ ਬਦਲ ਬਦਲ ਕੇ ਚੱਲੇਗੀ..

ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਠੰਡ ਜ਼ੋਰ ਫੜ੍ਹ ਲਵੇਗੀ ਕਿਉਂਕਿ ਮੌਸਮ ‘ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਦਰਅਸਲ ਮੌਸਮ ਵਿਭਾਗ ਵੱਲੋਂ ਆਉਂਦੇ ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਲਈ ਠੰਡ ਵੱਧ ਜਾਵੇਗੀ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ 15-16 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਦੱਸਣਯੋਗ ਹੈ ਕਿ ਪੰਜਾਬ ‘ਚ ਸਵੇਰ ਅਤੇ ਸ਼ਾਮ ਦੇ ਸਮੇਂ ਹਲਕੀ ਠੰਡ ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਦਿਨ ਤੇ ਰਾਤ ਦਾ ਤਾਪਮਾਨ ਡਿੱਗਣ ਲੱਗਾ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ, ਗੁਰਦਾਸਪੁਰ ਅਤੇ ਨਵਾਂਸ਼ਹਿਰ ‘ਚ ਰਾਤ ਦਾ ਤਾਪਮਾਨ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।