ਇੰਗਲੈਂਡ ਤੋਂ ਆਈ ਮਾੜੀ ਖਬਰ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਪੁਰ ਵਿੱਚ ਪਤਨੀ ਰਮਨਦੀਪ ਕੌਰ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ । ਰਮਨਦੀਪ ਕੌਰ ਨੇ ਪਤੀ ਸੁਖਜੀਤ ਸਿੰਘ ਦੇ ਜਿਗਰੀ ਦੋਸਤ ਨਾਲ ਮਿਲਕੇ ਕਤ ਲ ਦੀ ਸਾਜਿਸ਼ ਦੁਬਈ ਅਤੇ ਇੰਗਲੈਂਡ ਵਿੱਚ ਰਚੀ ਸੀ ਪਰ ਅੰਜਾਮ ਭਾਰਤ ਵਿੱਚ ਦਿੱਤਾ । ਕਿਉਂਕਿ ਉਸ ਨੂੰ ਲੱਗਦਾ ਸੀ ਉੱਥੇ ਦੇ ਕਾਨੂੰਨ ਦੇ ਮੁਕਾਬਲੇ ਭਾਰਤ ਦਾ ਕਾਨੂੰਨ ਨਰਮ ਹੈ ।

ਰਮਨਦੀਪ ਕੌਰ ਦੀ ਸੁਖਜੀਤ ਨਾਲ ਇੰਗਲੈਂਡ ਵਿੱਚ ਲਵ-ਮੈਰੀਜ ਹੋਈ ਸੀ ਪਰ ਉਸ ਨੂੰ ਪਤੀ ਦਾ ਦਾੜਾ ਪਸੰਦ ਨਹੀਂ ਸੀ ਇਸੇ ਲਈ ਉਸ ਨੇ ਪਤੀ ਦੇ ਬਚਪਨ ਦੇ ਦੋਸਤ ਦੇ ਨਾਲ ਪ੍ਰੇਮ ਸਬੰਧ ਬਣਾਏ ਅਤੇ ਫਿਰ ਉਸ ਦੇ ਨਾਲ ਮਿਲ ਕੇ ਪਤੀ ਦੇ ਕਤਲ ਦੀ ਸਾਜਿਸ਼ ਰਚੀ । ਪੁਲਿਸ ਨੇ ਸੁਖਜੀਤ ਸਿੰਘ ਦੇ ਕਤਲ ਵਿੱਚ ਪਤਨੀ ਰਮਨਦੀਪ ਨੂੰ ਫਾਂਸੀ ਅਤੇ ਪ੍ਰੇਮੀ ਮਿੱਠੂ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 5 ਲੱਖ ਦਾ ਜੁਰਮਾਨ ਲਗਾਇਆ ਹੈ ਜੋ ਦੁਬਈ ਰਹਿੰਦਾ ਸੀ।

ਰਮਨਦੀਪ ਦਾ ਜਨਮ ਇੰਗਲੈਂਡ ਵਿੱਚ ਹੋਇਆ

ਮ੍ਰਿਤਕ ਪਤੀ ਸੁਖਜੀਤ ਸਿੰਘ ਦੀ ਮਾਂ ਨੇ ਉਸ ਨੂੰ ਭੈਣ ਦੇ ਕੋਲ ਇੰਗਲੈਂਡ ਕੰਮ ਕਰਨ ਦੇ ਲਈ ਭੇਜਿਆ ਸੀ ਉੱਥੇ ਸੁਖਜੀਤ ਦੀ ਮੁਲਾਕਾਤ ਰਮਨਦੀਪ ਨਾਲ ਹੋਈ । ਸੁਖਜੀਤ ਟਰਾਲਾ ਚਲਾਉਂਦਾ ਸੀ। ਦੋਵਾਂ ਦੇ ਵਿਚਾਲੇ ਪਿਆਰ ਹੋਇਆ ਅਤੇ ਰਮਨਦੀਪ ਨੇ ਘਰ ਵਾਲਿਆਂ ਦੀ ਮਰਜ਼ੀ ਦੇ ਬਿਨਾਂ ਸੁਖਜੀਤ ਨਾਲ ਵਿਆਹ ਕਰਨ ਦਾ ਫੈਸਲਾ ਲਿਆ । ਹਨੀਮੂਨ ਦੇ ਲਈ ਦੋਵੇ ਦੁਬਈ ਸੁਖਜੀਤ ਦੇ ਦੋਸਤ ਮਿੱਠੂ ਸਿੰਘ ਕੋਲ ਗਏ । ਤਕਰੀਬਨ 1 ਹਫਤੇ ਤੱਕ ਦੋਵੇ ਮਿੱਠੂ ਸਿੰਘ ਦੇ ਕੋਲ ਰਹੇ ਉੱਥੇ ਪਤਨੀ ਰਮਨਦੀਪ ਦੀ ਮਿੱਠੂ ਨਾਲ ਚੰਗੀ ਦੋਸਤੀ ਹੋ ਗਈ। ਮਿੱਠੂ ਉਸ ਤੋਂ ਬਾਅਦ ਅਕਸਰ ਇੰਗਲੈਂਡ ਆਉਂਦਾ ਸੀ। ਮਿੱਠੂ ਅਤੇ ਰਮਨਦੀਪ ਦੀ ਦੋਸਤੀ ਪਿਆਰ ਵਿੱਚ ਬਦਲ ਗਈ । ਇਸ ਦੌਰਾਨ ਸੁਖਜੀਤ ਸਿੰਘ ਨੂੰ ਦੋਵਾਂ ‘ਤੇ ਸ਼ੱਕ ਹੋਇਆ ਤਾਂ ਰਮਨਦੀਪ ਅਤੇ ਮਿੱਠੂ ਸਿੰਘ ਨੇ ਆਪਸ ਵਿੱਚ ਥੋੜ੍ਹੇ ਦਿਨ ਗੱਲ ਨਹੀਂ ਕੀਤੀ ਤਾਂਕੀ ਸ਼ੱਕ ਦੂਰ ਹੋ ਜਾਵੇ। ਪਰ ਦੋਵਾਂ ਨੇ ਤੈਅ ਕਰ ਲਿਆ ਸੀ ਕਿ ਸੁਖਜੀਤ ਸਿੰਘ ਨੂੰ ਰਸਤੇ ਤੋਂ ਹਟਾਉਣਾ ਹੈ । ਪਲਾਨ ਤਿਆਰ ਹੋ ਚੁੱਕਾ ਸੀ।

ਜਿਵੇਂ ਹੀ ਸੁਖਜੀਤ ਸਿੰਘ ਦਾ ਸ਼ੱਕ ਦੂਰ ਹੋਇਆ । ਪਲਾਨ ਮੁਤਾਬਿਕ ਪਤਨੀ ਰਮਨਦੀਪ ਨੇ ਸੁਖਜੀਤ ਨੂੰ ਦੁਬਈ ਘੁੰਮਣ ਦੇ ਲਈ ਰਾਜੀ ਕੀਤਾ। ਦੋਵੇ ਇੱਕ ਹੋਟਲ ਵਿੱਚ ਰੁਕੇ ਅਤੇ ਇਸ ਦੌਰਾਨ ਮਿੱਠੂ ਵੀ ਉੱਥੇ ਆਉਂਦਾ ਸੀ। ਤਿੰਨਾਂ ਨੇ ਭਾਰਤ ਪਰਿਵਾਰ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ । ਤਿੰਨੋ ਭਾਰਤ ਆਏ ਅਤੇ 15 ਦਿਨ ਬਾਅਦ ਜਦੋਂ ਮਿੱਠੂ ਦੁਬਈ ਜਾਣ ਲੱਗਿਆ ਤਾਂ ਸੁਖਜੀਤ ਪਤਨੀ ਦੇ ਨਾਲ ਉਸ ਨੂੰ ਏਅਰਪੋਰਟ ਛੱਡਣ ਦੇ ਲਈ ਗਿਆ । ਮਿੱਠੂ ਨੂੰ ਏਅਰਪੋਰਟ ਉਤਾਰ ਕੇ ਜਦੋਂ ਰਮਨਦੀਪ ਅਤੇ ਸੁਖਜੀਤ ਘਰ ਪਰਤ ਰਹੇ ਸਨ । ਤਾਂ ਡਰਾਇਵਿੰਗ ਦੌਰਾਨ ਪਤਨੀ ਰਮਨਦੀਪ ਨੇ ਪਤੀ ਸੁਖਰਾਜ ਸਿੰਘ ‘ਤੇ ਚਾਕੂਆਂ ਨਾਲ ਕਈ ਵਾਰ ਕੀਤੇ। ਪਰ ਸੁਖਜੀਤ ਸਿੰਘ ਬਚ ਗਿਆ ਪਤਨੀ ਰਮਨਦੀਪ ਨੇ ਮੁਆਫੀ ਮੰਗੀ । ਜਦੋਂ ਘਰ ਪਹੁੰਚੇ ਤਾਂ ਪਰਿਵਾਰ ਨੇ ਸੁਖਜੀਤ ਕੋਲੋ ਜ਼ਖਮੀ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਾਰ ਦਾ ਸ਼ੀਸ਼ਾ ਲੱਗਣ ਦਾ ਬਹਾਨਾ ਬਣਾਇਆ । ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸੁਖਜੀਤ ਪਤਨੀ ਨਾਲ ਕਿੰਨਾਂ ਪਿਆਰ ਕਰਦਾ ਸੀ ਕਿ ਕਾਤਲਾਨਾ ਹਮਲੇ ਦੇ ਬਾਵਜੂਦ ਉਸ ਨੇ ਪਤਨੀ ਨੂੰ ਬਚਾਇਆ ਅਤੇ ਇੱਕ ਹੋਰ ਮੌਕਾ ਦਿੱਤਾ । ਪਰ ਪਤਨੀ ਰਮਨਦੀਪ ਕੌਰ ਕਿੱਥੇ ਸੁਧਰਨ ਵਾਲੀ ਸੀ ।

ਰਮਨਦੀਪ ਅਤੇ ਸੁਖਜੀਤ ਦੋਵੇ ਛੱਤ ‘ਤੇ ਆਪਣੇ ਕਮਰੇ ਵਿੱਚ ਚੱਲੇ ਗਏ ਜਿੱਥੇ ਮਿੱਠੂ ਪਹਿਲਾਂ ਤੋਂ ਇੰਤਜ਼ਾਰ ਕਰ ਲਿਆ ਸੀ ਕਿਉਂਕਿ ਮਿੱਠੂ ਏਅਰਪੋਰਟ ਜ਼ਰੂਰ ਗਿਆ ਸੀ ਪਰ ਦੁਬਈ ਨਹੀਂ । ਰਮਨ ਤੇ ਮਿੱਠੂ ਨੇ ਪਲਾਨ ਬਣਾਇਆ ਸੀ ਕਿ ਜੇਕਰ ਰਮਨਦੀਪ ਕਾਰ ਵਿੱਚ ਬਚ ਗਿਆ ਤਾਂ ਉਸ ਨੂੰ ਘਰ ਵਿੱਚ ਮਾਰਨਗੇ ਅਤੇ ਲੁੱਟ ਦੀ ਵਾਰਦਾਤ ਵਾਂਗ ਪੇਸ਼ ਕਰਨਗੇ। ਪਲਾਨ ਮੁਤਾਬਿਕ ਮਿੱਠੂ ਨੇ ਸੁਖਜੀਤ ਨੂੰ ਫੜਿਆ ਅਤੇ ਪਤਨੀ ਰਮਨ ਨੇ ਉਸ ‘ਤੇ ਇੱਕ ਤੋਂ ਬਾਅਦ ਇੱਕ ਵਾਰ ਕੀਤੇ ਜਦੋਂ ਤੱਕ ਸੁਖਜੀਤ ਮਰ ਨਹੀਂ ਗਿਆ ਉਸ ਤੋਂ ਬਾਅਦ ਪ੍ਰੇਮੀ ਮਿੱਠੂ ਉੱਥੋ ਫਰਾਰ ਹੋ ਗਿਆ ਦੁਬਈ ਲਈ । ਪਤਨੀ ਨੇ ਸ਼ੋਰ ਮਚਾਇਆ ਅਤੇ ਕਿਹਾ ਲੁਟੇਰਿਆਂ ਨੇ ਪਤੀ ਦਾ ਕਤਲ ਕਰ ਦਿੱਤਾ । ਪੁਲਿਸ ਨੂੰ ਪੂਰੇ ਹਾਲਾਤਾਂ ‘ਤੇ ਸ਼ੱਕ ਸੀ । ਜਦੋਂ ਪਤਨੀ ਰਮਨਦੀਪ ਨੂੰ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਸਾਰਾ ਕੁਝ ਉਗਲ ਦਿੱਤਾ । ਪੁਲਿਸ ਨੇ ਏਅਰਪੋਰਟ ਦੇ ਰਸਤੇ ਪ੍ਰੇਮੀ ਮਿੱਠੂ ਨੂੰ ਵੀ ਫੜ ਲਿਆ ।