ਕੈਨੇਡਾ ਤੋਂ ਆਈ ਇਹ ਵੱਡੀ ਖਬਰ

ਇਕ ਮੁੰਡੇ ਨਾਲ ਪੱਕਾ ਵਿਆਹ ਕਰਵਾ ਕੇ ਅਤੇ ਲੱਖਾਂ ਰੁਪਏ ਖਰਚਾ ਕੇ ਕੈਨੇਡਾ ਗਈ ਇਕ ਕੁੜੀ ਵਲੋਂ ਲੜਕੇ ਨਾਲ ਧੋਖਾਧੜੀ ਕਰਨ ਸਬੰਧੀ ਪੁਲਸ ਵਲੋਂ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸੁਰਜੀਤ ਸਿੰਘ ਨੇ ਦੱਸਿਆ ਕਿ ਇਕ ਦਰਖਾਸਤ ਮੁੱਦਈ ਅਵਤਾਰ ਸਿੰਘ ਵਾਸੀ ਦੇਹੜਕਾ ਨੇ ਬਰਖ਼ਿਲਾਫ ਵੀਰਪਾਲ ਕੌਰ ਪਤਨੀ ਗੁਰਪ੍ਰੀਤ ਸਿੰਘ ਪੁੱਤਰੀ ਸਤਨਾਮ ਸਿੰਘ ਵਾਸੀ ਜੱਟਪੁਰਾ ਹਾਲ ਕੈਨੇਡਾ ਵੱਲੋਂ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਦਾ ਵੀਰਪਾਲ ਕੌਰ ਨਾਲ ਪੱਕਾ ਵਿਆਹ ਕਰਕੇ ਵਿਦੇਸ਼ ਕੈਨੇਡਾ ਜਾਣ ਦਾ 45 ਲੱਖ ਰੁਪਏ ਖਰਚ ਕੀਤਾ ਸੀ।

ਉਕਤ ਨੇ ਦੱਸਿਆ ਕਿ ਕੈਨੇਡਾ ਜਾਣ ਤੋਂ ਬਾਅਦ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਧਮਕੀਆਂ ਦੇਣੀਆਂ ਅਤੇ ਉਸਦੇ ਲੜਕੇ ਗੁਰਪ੍ਰੀਤ ਸਿੰਘ ਦੀ ਪੀ.ਆਰ. ਫਾਈਲ ਨਹੀਂ ਲਗਾਈ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨਾਲ 45 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਮਾਮਲੇ ਦੀ ਪੜਤਾਲ ਕਪਤਾਨ ਪੁਲਸ (ਸਥਾਨਿਕ) ਕਮ-ਪੀ.ਬੀ.ਆਈ. ਲੁਧਿ. (ਦਿਹਾਤੀ) ਵੱਲੋਂ ਕੀਤੀ ਗਈ। ਇਸ ਕਰਕੇ ਮਾਣਯੋਗ ਸੀਨੀਅਰ ਪੁਲਸ ਕਪਤਾਨ ਲੁਧਿਆਣਾ (ਦਿਹਾਤੀ) ਦੇ ਹੁਕਮਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਤਫਤੀਸ਼ ਐੱਸ. ਆਈ. ਜਗਜੀਤ ਸਿੰਘ ਕਰ ਰਹੇ ਹਨ।