ਕੈਨੇਡਾ ਤੋਂ ਵਿਦਿਆਰਥੀਆਂ ਲਈ ਵੱਡੀ ਜਾਣਕਾਰੀ

ਭਾਰਤੀਆਂ ਲਈ ਕੈਨੇਡਾ ਜਾਣਾ ਇੱਕ ਬੁਰੇ ਸੁਫ਼ਨੇ ਵਿੱਚ ਬਦਲ ਰਿਹਾ ਹੈ। ਇੰਨਾ ਹੀ ਨਹੀਂ ਹੁਣ ਕੈਨੇਡਾ ’ਚ ਪਾਰਟ-ਟਾਈਮ ਨੌਕਰੀਆਂ ਦਾ ਵੀ ਸੰਕਟ ਹੈ। ਆਪਣੇ ਘਰਾਂ ਅਤੇ ਪਰਿਵਾਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ-ਦੁਰਾਡੇ ਦੇਸ਼ਾਂ ਦੇ ਵਿਦਿਆਰਥੀ ਵੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਵਿੱਚ ਨੌਕਰੀਆਂ ਲਈ ਮਾਰਾ-ਮਾਰੀ ਸ਼ੁਰੂ ਹੋ ਗਈ ਹੈ।

ਹਾਲ ਹੀ ਵਿਚ ਜਦੋਂ ਇਕ ਗ੍ਰੌਸਰੀ ਸਟੋਰ ਨੇ 7 ਨੌਕਰੀਆਂ ਦੇ ਲਈ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਦਿੱਤਾ ਤਾਂ ਲਗਭਗ 200 ਵਿਦਿਆਰਥੀ ਇੰਟਰਵਿਊ ਲਈ ਉਥੇ ਪੁੱਜ ਗਏ। ਸਟੋਰ ਦੇ ਬਾਹਰ ਸਵੇਰ ਤੋਂ ਸ਼ਾਮ ਤੱਕ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਇੰਨੀ ਵੱਡੀ ਭੀੜ ਨੂੰ ਦੇਖ ਕੇ ਸਟੋਰ ਮਾਲਕ ਵੀ ਹੈਰਾਨ ਅਤੇ ਪਰੇਸ਼ਾਨ ਹੋ ਗਏ। ਉਨ੍ਹਾਂ ਖ਼ੁਦ ਆਪਣੇ ਪੱਧਰ ’ਤੇ ਉਨ੍ਹਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ। ਇਹੋ ਜਿਹੀਆਂ ਸਥਿਤੀਆਂ ਸਿਰਫ਼ ਇੱਕ ਥਾਂ ਹੀ ਨਹੀਂ, ਸਗੋਂ ਪੂਰੇ ਕੈਨੇਡਾ ਵਿੱਚ ਪੈਦਾ ਹੋ ਰਹੀਆਂ ਹਨ। ਪਹਿਲਾਂ ਵਿਦਿਆਰਥੀ ਇੱਥੇ ਪਾਰਟ ਟਾਈਮ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ। ਕੈਨੇਡਾ ਵਿੱਚ ਨੌਕਰੀਆਂ ਬਹੁਤ ਘੱਟ ਹੋ ਗਈਆਂ ਹਨ।

ਕੈਨੇਡਾ ਵਿੱਚ ਰਹਿ ਰਹੇ ਬਹੁਤ ਸਾਰੇ ਵਿਦਿਆਰਥੀ ਹੁਣ ਨਾ ਤਾਂ ਕਮਾ ਸਕਦੇ ਹਨ ਅਤੇ ਨਾ ਹੀ ਕੁਝ ਬਚਤ ਕਰ ਪਾ ਰਹੇ ਹਨ। 20 ਤੋਂ 30 ਲੱਖ ਰੁਪਏ ਖ਼ਰਚ ਕੇ ਗਏ ਸੀ ਹੁਣ ਉਨ੍ਹਾਂ ਲਈ ਆਪਣੇ ਦੇਸ਼ ਪਰਤਣਾ ਆਸਾਨ ਨਹੀਂ ਹੈ। ਬਹੁਤ ਸਾਰੇ ਵਿਦਿਆਰਥੀ ਵੱਡੇ ਕਰਜ਼ੇ ਅਤੇ ਜ਼ਮੀਨ ਗਹਿਣੇ ਰੱਖ ਕੇ ਕੈਨੇਡਾ ਗਏ ਹਨ। ਉੱਥੇ ਦੇ ਹਾਲਾਤ ਦੇਖ ਕੇ ਕਈ ਕਹਿ ਰਹੇ ਹਨ ਕਿ ਇੰਨਾ ਪੈਸਾ ਖ਼ਰਚ ਕੇ ਭਾਰਤ ’ਚ ਕੋਈ ਕਾਰੋਬਾਰ ਕਰਦੇ ਤਾਂ ਚੰਗਾ ਹੁੰਦਾ। ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਹਾਲਾਤ ਕਦੋਂ ਸੁਧਰਨਗੇ ਅਤੇ ਹੁਣ ਉਨ੍ਹਾਂ ਦਾ ਭਵਿੱਖ ਅਨਿਸ਼ਚਿਤ ਹੋ ਚੁੱਕਾ ਹੈ । ਹਜ਼ਾਰਾਂ ਵਿਦਿਆਰਥੀਆਂ ਨੂੰ ਕੰਮ ਨਹੀਂ ਮਿਲ ਰਿਹਾ। ਅਸੀਂ ਡਿਊਟੀਆਂ ਅਤੇ ਟੈਕਸਾਂ ਦਾ ਭੁਗਤਾਨ ਕਰਦੇ ਹਾਂ ਅਤੇ ਬਦਲੇ ਵਿੱਚ ਕੁਝ ਨਹੀਂ ਮਿਲਦਾ।

ਕੈਨੇਡੀਅਨ ਸਰਕਾਰ ਹੁਣ ਸਾਨੂੰ ਪਛਾਣ ਨਹੀਂ ਦੇ ਰਹੀ ਹੈ, ਪਰ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਤੁਹਾਡੀ ’ਲੇਬਰ ਦੀ ਘਾਟ’ ਨੂੰ ਹੱਲ ਕਰਨ ਵਿੱਚ ਸਹਾਇਤਾ ਕੀਤੀ ਸੀ। ਕੈਨੇਡਾ ਵਿੱਚ ਹਰ ਕੰਮ ਲਈ ਇੱਕ ਨਿਸ਼ਚਿਤ ਮਾਣ ਭੱਤਾ ਹੈ, ਜੋ ਪ੍ਰਤੀ ਘੰਟੇ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਕੰਮ ਦਿਵਾਉਣ ਲਈ ਨੀਤੀ ਤਾਂ ਬਦਲੀ ਪਰ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਨੀਤੀ ਵਿਚ ਮਾਣਭੱਤੇ ਨਹੀਂ ਬਦਲੇ ਗਏ ਸੀ। ਹਾਲਾਂਕਿ ਇਸ ਨੀਤੀ ਦੀ ਦੁਰਵਰਤੋਂ ਕਰਕੇ ਪੰਜਾਬੀ ਵਿਦਿਆਰਥੀਆਂ ਨੂੰ ਬਹੁਤ ਘੱਟ ਮਾਣ ਭੱਤੇ ’ਤੇ ਜ਼ਿਆਦਾ ਕੰਮ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਕੈਨੇਡਾ ਵਿਚ 3,45,000 ਹਾਊਸਿੰਗ ਪ੍ਰਤੀ ਯੂਨਿਟਸ ਘੱਟ ਪੈਣ ਦਾ ਅਨੁਮਾਨ ਹੈ। ਵੱਡੀ ਗਿਣਤੀ ਵਿੱਚ ਵਿਦਿਆਰਥੀ ਮੋਟਲ ਜਾਂ ਬੇਸਮੈਂਟਾਂ ਵਿੱਚ ਰਹਿ ਰਹੇ।

ਹੁਣ ਤੁਸੀਂ ਸੋਚ ਰਹੇ ਹੋਵੋਂਗੇ ਹਰ ਸਾਲ ਇੰਨੇ ਵਿਦਿਆਰਥੀ ਕਨੈਡਾ ਕਿਉਂ ਆਉਂਦੇ ਹਨ–ਸੱਚ ਪੁੱਛੋ ਤਾਂ ਇਸਦਾ ਕਾਰਨ ਸਿਰਫ਼ ਸਿੱਖਿਆ ਨਹੀਂ ਹੈ, ਕਿਉਂਕਿ ਭਾਰਤ ਤੋਂ ਕੈਨੈਡਾ ਜਾਣਾ ਸੌਖਾ ਹੈ ਅਤੇ ਇਸਦੇ ਬਾਅਦ ਸਥਾਈ ਨਿਵਾਸ ਅਤੇ ਨਾਗਰਿਕਤਾ ਪਾਉਣ ਦੇ ਰਸਤੇ ਵੀ ਖੁੱਲ੍ਹ ਜਾਂਦੇ ਹਨ। ਵਿਦੇਸ਼ੀ ਵਿਦਿਆਰਥੀ ਅਤੇ ਨਾਗਰਿਕ ਕੈਨੇਡਾ ਵਿਚ ਆਸਾਨੀ ਨਾਲ ਐਂਟਰੀ ਕਰ ਸਕਦੇ ਹਨ। ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਵਿਚ ਵੱਡੀ ਸੰਖਿਆ ਭਾਰਤੀਆਂ ਦੀ ਹੈ। ਕੈਨੇਡਾ ਸਰਕਾਰ ਦੇ ਅੰਕੜਿਆਂ ਅਨੁਸਾਰ ਸਾਲ 2022 ਵਿਚ ਕੁਲ 5.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 2.26 ਲੱਖ ਵਿਦਿਅਰਥੀ ਭਾਰਤ ਤੋਂ ਸਨ, ਜੋ ਕੁੱਲ ਦਾ 40 ਫ਼ੀਸਦੀ ਹੈ। ਇਸ ਤੋਂ ਪਹਿਲਾ 3.2 ਲੱਖ ਭਾਰਤੀ ਵਿਦਿਆਰਥੀ ਵੀਜਾ ’ਤੇ ਕੈਨੇਡਾ ਵਿਚ ਰਹਿ ਰਹੇ ਸਨ। ਇਨ੍ਹਾਂ ‘ਚ ਵੱਡੀ ਸੰਖਿਆਂ ਵਿਚ ਵਿਦਿਆਰਥੀ ਮੋਟਲ ਜਾਂ ਬੇਸਮੈਂਟ ਵਿਚ ਰਹਿ ਰਹੇ ਹਨ।

ਜੋ ਭਾਰਤੀ ਵਿਦਿਆਰਥੀ ਹਾਲ ਹੀ ਵਿਚ ਕਨੈਡਾ ਪੁੱਜੇ ਹਨ, ਉਹ ਓਂਟਾਰੀਓ ਦੇ ਕਿਚਨਰ ਵਿਚ ਨਿਵਾਸ ਇਲਾਕਿਆਂ ਵਿਚ ਘੁਮ ਰਹੇ ਹਨ। ਓਹ ਆਪਣੇ ਬੈਗ ਮੋਢੇ ’ਤੇ ਲੱਦ ਕੇ ਅਜਨਬੀ ਘਰਾਂ ਵਿਚ ਡੋਰ ਬੈੱਲ ਵਜਾ ਰਹੇ ਹਨ। ਦਰਵਾਜ਼ਾ ਖੁੱਲਣ ’ ਤੇ ਪੁੱਛਦੇ ਹਨ ਕਿ ਕੀ ਤੁਹਾਨੂੰ ਘਰ ਵਿਚ ਕਿਰਾਏ ’ਤੇ ਦੇਣ ਦੇ ਲਈ ਕੋਈ ਜਗ੍ਹਾ ਹੈ। ਉਥੇ ਕੈਨੇਡਾ ਦੇ ਨਿਵਾਸੀ ਅਜਨਬੀਆਂ ਵਲੋਂ ਇਸ ਤਰਾਂ ਘਰ-ਘਰ ਜਾ ਕੇ ਕਿਰਾਏ ’ਤੇ ਜਗ੍ਹਾ ਪੁੱਛਣ ਨੂੰ ਪਸੰਦ ਨਹੀਂ ਕਰਦੇ। ਘਰ ਦੀ ਤਲਾਸ਼ ਭਾਰਤੀ ਵਿਦਿਆਰਥੀਆਂ ਦੇ ਲਈ ਬੁਰੇ ਟਾਈਮ ਦੀ ਸ਼ੁਰੂਆਤ ਹੈ। ਆਖਿਰ ਥੱਕ ਹਾਰ ਕੇ ਇਕ ਸਟੋਰ ਰੂਮ ਜਾਂ ਘਰਾਂ ਦੇ ਬੇਸਮੈਂਟ ਵੀ ਉਨਾਂ ਨੂੰ ਮਿਲ ਜਾਂਦੇ ਹਨ। ਇਨਾਂ ਦਾ ਕਿਰਾਇਆ 600-650 ਡਾਲਰ ਹੁੰਦਾ ਹੈ। ਇਸ ਤਰਾਂ ਜ਼ਿਆਦਾ ਪੈਸੇ ਕਿਰਾਏ ਦੇ ਭੁਗਤਾਨ ਵਿਚ ਖ਼ਰਚ ਹੋ ਜਾਂਦੇ ਹਨ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਵਿਦਿਆਰਥੀ ਕਿਰਾਏ ਅਤੇ ਫੋਨ ਦੇ ਬਿੱਲ ਦਾ ਭੁਗਤਾਨ ਕਿਵੇਂ ਕਰਨਗੇ। ਇਕ ਵਿਦਿਆਰਥੀ ਹੋਰ ਲੋਕਾਂ ਦੇ ਨਾਲ ਓਂਟਾਰੀਓ ਪ੍ਰਾਂਤ ਦੇ ਕਿਚਨਰ ਵਿਚ ਇਕ ਬੇਸਮੈਂਟ ਸ਼ੇਅਰ ਕਰਦਾ ਹੈ। ਉਨਾਂ ਦਾ ਕਿਰਾਇਆ ਪ੍ਰਤੀ ਮਹੀਨੇ 450 ਡਾਲਰ ਆਉਂਦਾ ਹੈ ਅਤੇ ਫੋਨ ਬਿੱਲ ਸਮੇਤ ਕੁੱਲ ਖ਼ਰਚ 700 ਡਾਲਰ ਆ ਜਾਂਦਾ ਹੈ। ਇਸ ਖ਼ਰਚ ਵਿਚ ਕਾਲਜ ਦੀ ਟਿਊਸ਼ਨ ਫੀਸ ਸ਼ਾਮਲ ਨਹੀਂ ਹੈ। ਇੰਨਾ ਹੀ ਨਹੀਂ ਕੁਝ ਵਿਦਿਆਰਥੀ ਕਾਰਾਂ ਵਿਚ ਰਹਿ ਰਹੇ ਹਨ ਜਦਕਿ ਕਈਆਂ ਨੂੰ ਮਜ਼ਬੂਰਨ ਮਹਿੰਗੇ ਮੋਟਲ ਵਿਚ ਰਹਿਣਾ ਪੈ ਰਿਹਾ ਹੈ। ਇਨਾਂ ਦੀ ਲਾਗਤ ਪ੍ਰਤੀ ਦਿਨ 100 ਡਾਲਰ ਤੱਕ ਹੋ ਸਕਦੀ ਹੈ। ਇਹ ਫਾਈਨੈਸ਼ੀਅਲ ਤਣਾਅ ਇਕ ਨਵੇਂ ਦੇਸ਼ ਵਿਚ ਪੜਨ ਗਏ ਬੱਚਿਆਂ ਦੇ ਸਾਹਮਣੈ ਵੱਡੀ ਚੁਣੌਤੀ ਖੜੀ ਕਰਦਾ ਹੈ।