ਰਾਘਵ ਚੱਢਾ ਦੀ ਕਿੰਨੀ ਹੈ ਤਨਖਾਹ ?

ਮੰਗਣੀ ਤੋਂ ਬਾਅਦ ਪਰੀਣੀਤੀ ਅਤੇ ਰਾਘਵ ਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਸਿਆਸਤਦਾਨਾਂ ਅਤੇ ਅਦਾਕਾਰਾਂ ਦੀ ਕਮਾਈ ਨੂੰ ਲੈ ਕੇ ਵੀ ਕਾਫੀ ਚਰਚਾ ਹੁੰਦੀ ਹੈ। ਪਰੀਣੀਤੀ ਦੀ ਕਮਾਈ ਕਰੋੜਾਂ ‘ਚ ਹੈ, ਆਓ ਜਾਣਦੇ ਹਾਂ ਨੇਤਾ ਰਾਘਵ ਦੀ ਮਹੀਨਾਵਾਰ ਤਨਖਾਹ ਕਿੰਨੀ ਹੈ।

ਪਰੀਣੀਤੀ ਦੇ ਲਾੜੇ ਰਾਘਵ ਦੀ ਕਿੰਨੀ ਹੈ ਮਹੀਨਾਵਾਰ ਤਨਖਾਹ ?–ਰਾਘਵ ਚੱਢਾ ਦਾ ਜਨਮ 11 ਨਵੰਬਰ 1988 ਨੂੰ ਇੱਕ ਪੰਜਾਬੀ ਪਰਿਵਾਰ ‘ਚ ਹੋਇਆ ਸੀ। ਉਸਨੇ ਦਿੱਲੀ ਦੇ ਮਾਡਰਨ ਸਕੂਲ ਤੋਂ ਪੜ੍ਹਾਈ ਕਰਨ ਤੋਂ ਬਾਅਦ ਡੀਯੂ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ CA ਦੀ ਪੜ੍ਹਾਈ ਕੀਤੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ EMBS ਸਰਟੀਫਿਕੇਟ ਵੀ ਲਿਆ।

ਉਨ੍ਹਾਂ ਨੇ ਕੁਝ ਸਮਾਂ ਪ੍ਰੈਕਟਿਸਿੰਗ-ਚਾਰਟਰਡ ਅਕਾਊਂਟੈਂਟ ਵਜੋਂ ਵੀ ਕੰਮ ਕੀਤਾ। ਰਾਘਵ ਇਸ ਸਮੇਂ ਰਾਜਨੀਤੀ ‘ਚ ਹਨ ਅਤੇ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਹਨ। ਜਿੱਥੋਂ ਤੱਕ ਰਾਘਵ ਦੀ ਮਹੀਨਾਵਾਰ ਤਨਖਾਹ ਦਾ ਸਵਾਲ ਹੈ, ਇੱਕ ਸੰਸਦ ਮੈਂਬਰ ਦੀ ਮੂਲ ਤਨਖਾਹ 30 ਹਜ਼ਾਰ ਹੈ। ਹਾਲਾਂਕਿ ਇਸ ਦੇ ਨਾਲ ਕਈ ਭੱਤੇ ਵੀ ਮਿਲਦੇ ਹਨ। ਜਿਸ ਤੋਂ ਬਾਅਦ ਇਹ ਗਿਣਤੀ 1 ਲੱਖ ਤੱਕ ਪਹੁੰਚ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਸਹੂਲਤਾਂ ਵੀ ਮਿਲਦੀਆਂ ਹਨ।

ਚੱਢਾ ਨੇ ਵੀ ਸ਼ੇਅਰ ਕੀਤੀਆਂ ਹਨ ਤੇ ਦੋਵਾਂ ਨੇ ਕੈਪਸ਼ਨ ਵੀ ਇੱਕੋ ਦਿੱਤਾ ਹੈ। ਜਿਸ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਬਾਰੇ ਲਿਖਿਆ ਹੈ।

ਪਰੀਣੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ‘ਤੇ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਮੌਕੇ ਪਰੀਣੀਤੀ ਨੇ ਲਿਖਿਆ ਹੈ- ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋਈ। ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਸਾਡੇ ਲਈ ਸਭ ਕੁਝ ਸੀ। ਇਨ੍ਹਾਂ ਤਸਵੀਰਾਂ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਜਥੇਦਾਰ ਇਸ ਸਮਾਗਮ ਵਿਚ ਉਚੇਚੇ ਤੌਰ ‘ਤੇ ਪਹੁੰਚੇ ਸੀ।