ਕੈਨੇਡਾ ਚ ਕਲੇਸ਼ ਨੇ ਉਜਾੜਿਆ ਘਰ

ਇਹ ਦੁਖਦ ਖ਼ਬਰ ਕੈਨੇਡਾ ਦੇ ਸ਼ਹਿਰ ਬਰੈਂਪਟਨ ਤੋਂ ਪ੍ਰਾਪਤ ਹੋਈ ਹੈ। ਬਰੈਂਪਟਨ ਸ਼ਹਿਰ ਵਿਚ ਪੰਜਾਬੀ ਮੂਲ ਦੇ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਕ-ਤ-ਲ ਕਰ ਦਿੱਤਾ। ਦੋਵੇਂ ਪਤੀ ਅਤੇ ਪਤਨੀ ਕਰੀਬ 6 ਮਹੀਨਿਆਂ ਤੋਂ ਵੱਖੋ ਵੱਖ ਰਹਿ ਰਹੇ ਸਨ ਅਤੇ ਤਲਾਕ ਲੈਣਾ ਚਾਹੁੰਦੇ ਸਨ। ਮ੍ਰਿਤਕ ਦੋਸ਼ੀ ਨਾਲ ਗੱਲ ਕਰਨ ਲਈ ਹੀ ਪਾਰਕ ਵਿੱਚ ਪਹੁੰਚੀ ਸੀ ਪਰ ਦੋਸ਼ੀ ਨੇ ਪਾਰਕ ਵਿੱਚ ਹੀ ਆਪਣੀ ਪਤਨੀ ਉਤੇ ਚਾ-ਕੂ ਨਾਲ ਵਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਦੀ ਵੀਡੀਓ ਵੀ ਵਾਇਰਲ ਹੋਈ ਸੀ।ਪੀਲ ਰੀਜਨਲ ਪੁਲਿਸ ਨੇ ਸ਼ੁੱਕਰਵਾਰ ਨੂੰ ਬਰੈਂਪਟਨ ਦੇ ਇੱਕ ਪਾਰਕ ਵਿੱਚ 43 ਸਾਲਾ ਦਵਿੰਦਰ ਕੌਰ ਦੇ ਕ-ਤ-ਲ ਦੇ ਦੋਸ਼ ਵਿੱਚ 44 ਸਾਲਾ ਨਵ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਨੇ ਨਵ ਨਿਸ਼ਾਨ ਉਤੇ ਫਰਸਟ ਡਿਗਰੀ ਕ-ਤ-ਲ ਦਾ ਦੋਸ਼ ਲਗਾਇਆ ਹੈ।ਇਹ ਘਟਨਾ ਬੀਤੇ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬਾਅਦ ਦੀ ਹੈ।ਚੈਰੀਟ੍ਰੀ ਡਰਾਈਵ ਅਤੇ ਸਪੈਰੋ ਕੋਰਟ ਇਲਾਕੇ ਵਿੱਚ ਸਪੈਰੋ ਪਾਰਕ ਵਿੱਚ ਪੁਲਿਸ ਨੂੰ ਬੁਲਾਇਆ ਗਿਆ। ਪੁਲੀਸ ਨੂੰ ਦਵਿੰਦਰ ਕੌਰ ਫੁੱਟਪਾਥ ਉਤੇ ਜ਼ਖ਼ਮੀ ਹਾਲ ਵਿੱਚ ਮਿਲੀ। ਉਸ ਉਤੇ ਚਾ-ਕੂ ਨਾਲ ਬੁਰੀ ਤਰ੍ਹਾਂ ਵਾਰ ਕੀਤਾ ਗਿਆ ਸੀ। ਪੁਲਿਸ ਅਤੇ ਪੈਰਾਮੈਡਿਕਸ ਨੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਪਰ ਔਰਤ ਦੀ ਫੁੱਟਪਾਥ ਉਤੇ ਹੀ ਕੁਝ ਸਮੇਂ ਵਿਚ ਮੌ-ਤ ਹੋ ਗਈ।ਨਵ ਨਿਸ਼ਾਨ ਸਿੰਘ ਨੂੰ ਪੁਲਿਸ ਨੇ ਮੌਕੇ ਤੋਂ ਕਰੀਬ ਦੋ ਕਿਲੋਮੀਟਰ ਦੂਰ ਤੋਂ ਕਾਬੂ ਕਰ ਲਿਆ। ਜਾਂਚ ਵਿਚ ਪਤਾ ਲੱਗਾ ਕਿ ਦੋਵੇਂ ਪਤੀ ਅਤੇ ਪਤਨੀ ਸਨ ਅਤੇ ਇਕ ਦੂਜੇ ਤੋਂ ਵੱਖ ਰਹਿ ਰਹੇ ਸਨ। ਨਵ-ਨਿਸ਼ਾਨ ਸਿੰਘ ਅਤੇ ਦਵਿੰਦਰ ਕੌਰ ਵਿਚਕਾਰ ਲੰਮੇ ਸਮੇਂ ਤੋਂ ਪਰਿਵਾਰਕ ਕਲੇਸ਼ ਚੱਲ ਰਿਹਾ ਸੀ।