ਚਉਪਹਿਰਾ ਸਾਹਿਬ ਕਰਨ ਸਮੇਂ ਜਰੂਰੀ ਗੱਲਾਂ ਸੁਣੋ

ਘਰ ਵਿੱਚ ਚੌਪਹਿਰਾ ਸਾਹਿਬ ਕੱਟਣ ਦੀ ਮਰਿਆਦਾ ਤੇ ਵਿਧੀ –ਘਰ ਵਿੱਚ ਚੌਪਹਿਰਾ ਸਾਹਿਬ ਕੱਟਣ ਲਈ ਐਤਵਾਰ ਦੇ ਦਿਨ ਅੰਮ੍ਰਿਤ ਵੇਲੇ ਉੱਠੋ। ਇਸ਼ਨਾਨ ਪਾਣੀ ਕਰ ਕੇ ਘਰ ਦੀ ਅਤੇ ਖ਼ਾਸ ਤੌਰ ‘ਤੇ ਰਸੋਈ ਦੀ ਸਫ਼ਾਈ ਕਰੋ। ਫਿਰ ਇਸ਼ਨਾਨ ਕਰਕੇ ਸੁੱਚਮਤਾ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ। ਜਿੱਥੇ ਚੌਪਹਿਰਾ ਸਾਹਿਬ ਕੱਟਣਾ ਉਥੇ ਸਾਫ਼ ਵਸਤਰ ਵਿਛਾਉਣੇ ਤੇ ਜੋਤ ਜਗਾਉਣੀ ਹੈ।

ਜੇਕਰ ਕਿਸੇ ਨੂੰ ਡਰ ਲੱਗਦਾ ਹੈ ਕਿ ਜੋਤ ਜਗਾਉਣ ਵਿੱਚ ਮਰਿਆਦਾ ਦਾ ਪਾਲਣ ਨਹੀਂ ਕਰ ਸਕਦੇ ਤਾਂ ਬੇਸ਼ੱਕ ਜੋਤ ਨਾ ਜਗਾਓ। ਜੋਤ ਜਗਾਉਣਾ ਜਾਂ ਨਾ ਜਗਾਉਣਾ ਵਿਅਕਤੀ ‘ਤੇ ਨਿਰਭਰ ਕਰਦਾ ਹੈ। ਇਹ ਕੋਈ ਬੰਦਿਸ਼ ਨਹੀਂ ਹੈ। ਜਦੋਂ ਵੀ ਸਮਾਂ ਮਿਲੇ ਜੋਤ ਦੇ ਨਾਂ ਦਾ ਘਿਓ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਵਿਖੇ ਭੇਟਾ ਕਰ ਸਕਦੇ ਹੋ। ਦੇਗ ਬਣਾਉਣ ਤੇ ਜੋਤ ਜਗਾਉਣ ਤੋਂ ਬਾਅਦ ਦੁਪਹਿਰ ਦੇ ਬਾਰਾਂ ਵਜੇ ਬਾਬਾ ਦੀਪ ਸਿੰਘ ਜੀ ਦਾ ਨਾਂ ਲੈ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਹੈ।

ਗੁਰਦੁਆਰਾ ਸਾਹਿਬ ਵਾਂਗ ਇਥੇ ਵੀ 15-20 ਮਿੰਟ ਵਾਸਤੇ ਅਰਾਮ ਕਰ ਸਕਦੇ ਹੋ। ਇਸ ਸਮੇਂ ਦੌਰਾਨ ਕੁਝ ਚਾਹ ਪਾਣੀ ਛਕਣਾ ਹੋਵੇ ਜਾਂ ਵਾਸ਼ਰੂਮ ਵਗੈਰਾ ਜਾਣ ਦੀ ਲੋੜ ਹੈ ਤਾਂ ਜਾਇਆ ਜਾ ਸਕਦਾ ਹੈ। ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਹੈ। ਇਸ ਉਪਰੰਤ ਕੜਾਹਿ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਗਾਉਣਾ ਹੈ। ਅਰਦਾਸ ਵਿੱਚ ਕੜਾਹਿ ਪ੍ਰਸ਼ਾਦਿ ਦੀ ਦੇਗ ਦੀ ਭੇਟਾ ਦੀ ਵੀ ਅਰਦਾਸ ਕਰਨੀ ਹੈ।