ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ

ਪੰਜਾਬ ਵਿਚ ਐਤਵਾਰ ਨੂੰ ਵੀ ਬੱਦਲ ਛਾਏ ਰਹੇ। ਇਸ ਦਰਮਿਆਨ 7 ਜ਼ਿਲ੍ਹਿਆਂ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ, ਤਰਨਤਾਰਨ, ਮੋਗਾ ਅਤੇ ਫਿਰੋਜ਼ਪੁਰ ਵਿਚ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਉਥੇ ਹੀ ਮੌਸਮ ਵਿਭਾਗ ਨੇ ਅੱਜ ਪੱਛਮੀ ਅਤੇ ਪੂਰਬੀ ਮਾਲਵਾ ਵਿਚ ਵੀ ਯੈਲੋ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਮਾਲਵਾ ਵਿਚ ਜ਼ਿਆਦਾ ਮੀਂਹ ਦੇ ਆਸਾਰ ਹਨ, ਜਦਕਿ ਪੰਜਾਬ ਦੇ ਹੋਰ ਹਿੱਸਿਆਂ ਵਿਚ ਬੱਦਲ ਛਾਏ ਹੋਣ ਕਾਰਣ ਬੀਤੇ ਦਿਨ ਦੇ ਮੁਕਾਬਲੇ ਅਜੇ ਮੌਸਮ ਵਿਚ ਵਧੇਰੇ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ। ਬੀਤੇ ਦਿਨ ਵਾਂਗ ਹੀ ਪੰਜਾਬ ਵਿਚ ਅੱਜ ਵੀ ਮੌਸਮ ਸੁਹਾਵਣਾ ਬਣਿਆ ਰਿਹਾ। ਉਥੇ ਹੀ ਸੋਮਵਾਰ ਨੂੰ ਵੀ ਸੂਬੇ ਵਿਚ ਮੀਂਹ ਦੇ ਆਸਾਰ ਦੱਸੇ ਜਾ ਰਹੇ ਹਨ।

ਇਸ ਤੋਂ ਅੱਗੇ ਸੋਮਵਾਰ ਤੋਂ ਬਾਅਦ ਬਾਰਿਸ਼ ਦਾ ਸਿਲਸਿਲਾ ਖ਼ਤਮ ਹੋਣ ਵਾਲਾ ਹੈ ਪਰ ਹੁਣ ਹੌਲੀ ਹੌਲੀ ਮੌਸਮ ਵਿਚ ਬਦਲਾਅ ਵੀ ਮਹਿਸੂਸ ਕੀਤਾ ਜਾਵੇਗਾ। ਸੋਮਵਾਰ ਤੋਂ ਬਾਅਦ ਮੌਸਮ ਵਿਚ ਠਹਿਰਾਅ ਦੇਖਣ ਨੂੰ ਮਿਲੇਗਾ। ਦਿਨ ਅਤੇ ਰਾਤ ਦੇ ਤਾਪਮਾਨ ਵਿਚ ਵਧੇਰੇ ਬਦਲਾਅ ਨਹੀਂ ਹੋਵੇਗਾ। ਦਿਨ ਦਾ ਵਧੇਰੇ ਤਾਪਮਾਨ ਜਿੱਥੇ 32 ਡਿਗਰੀ ਦੇ ਕਰੀਬ ਰਹੇਗਾ, ਉਥੇ ਹੀ ਨਿਊਨਤਮ ਤਾਪਮਾਨ 23 ਤੋਂ 25 ਡਿਗਰੀ ਦੇ ਵਿਚ ਰਹਿਣ ਦਾ ਅਨੁਮਾਨ ਹੈ।

ਪੰਜਾਬ ਵਿਚ ਬੀਤੇ 24 ਘੰਟਿਆਂ ਦੌਰਾਨ ਕੁੱਝ ਜ਼ਿਲ੍ਹਿਆਂ ਵਿਚ ਭਰਵਾਂ ਮੀਂਹ ਦੇਖਣ ਨੂੰ ਮਿਲਿਆ। ਪਟਿਆਲਾ ਵਿਚ ਜਿਥੇ 41.4 ਐੱਮ. ਐੱਮ. ਮੀਂਹ ਹੋਇਆ, ਉਥੇ ਹੀ ਚੰਡੀਗੜ੍ਹ ਵਿਚ 11.2 ਐੱਮ. ਐੱਮ, ਐੱਸ. ਬੀ. ਐੱਸ. ਨਗਰ ਵਿਚ 12.4 ਐੱਮ. ਐੱਮ., ਫਤਿਹਗੜ੍ਹ ਸਾਹਿਬ ਵਿਚ 3 ਐੱਮ. ਐੱਮ. ਜਦਕਿ ਰੋਪੜ ਵਿਚ 17 ਐੱਮ. ਐੱਮ. ਬਾਰਿਸ਼ ਰਿਕਾਡ ਹੋਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦਾ ਨਿਊਨਤਮ ਤਾਪਮਾਨ 24.1 ਡਿਗਰੀ ਦਰਜ ਕੀਤਾ ਗਿਆ, ਜੋ ਬੀਤੇ ਦਿਨ ਦੇ ਮੁਕਾਬਲੇ 2.9 ਡਿਗਰੀ ਵੱਧ ਹੈ।

ਉਥੇ ਹੀ ਅੱਜ ਦਾ ਤਾਪਮਾਨ 32 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਹੈ। ਜਲੰਧਰ ਦਾ ਨਿਊਨਤਮ ਤਾਪਮਾਨ ਐਤਵਾਰ ਸਵੇਰੇ 24 ਡਿਗਰੀ ਦਰਜ ਕੀਤਾ ਗਿਆ ਹੈ। ਲੁਧਿਆਣਾ ਦਾ ਨਿਊਨਤਮ ਤਾਪਮਾਨ ਬੀਤੇ ਦਿਨ ਦੇ ਮੁਕਾਬਲੇ 1.5 ਡਿਗਰੀ ਵੱਧ ਦਰਜ ਕੀਤਾ ਗਿਆ, ਜੋ 22.9 ਡਿਗਰੀ ਹੈ